Amritsar News: ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਹਾਵੜਾ ਐਕਸਪ੍ਰੈਸ ਦੇ ਇੱਕ ਡੱਬੇ 'ਚ ਲੱਗੀ ਅੱਗ, ਯਾਤਰੀਆਂ ਨੇ ਰੇਲ ਗੱਡੀ ਤੋਂ ਹੇਠਾਂ ਉਤਰ ਬਚਾਈ ਜਾਨ, ਵੀਡੀਓ ਵਾਇਰਲ
Punjab News: ਅੰਮ੍ਰਿਤਸਰ ਤੋਂ ਇੱਕ ਟਰੇਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਟ੍ਰੇਨ ਨੂੰ ਅੱਗ ਲੱਗਣ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਡੱਬੇ ਦੇ ਵਿੱਚ ਅੱਗ ਲੱਗਣ ਕਰਕੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਟ੍ਰੇਨ
Amritsar News: ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਟਰੇਨ ਨੂੰ ਅੱਗ ਲੱਗਣ ਦਾ ਸਮਾਚਾਰ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਰੇਲ ਗੱਡੀ ਦੇ ਡੱਬੇ ਨੂੰ ਅਚਾਨਕ ਅੱਗ ਲੱਗ ਗਈ। ਹਾਵੜਾ ਐਕਸਪ੍ਰੈਸ ਜੋ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ ਉਸਦੇ ਇੱਕ ਡੱਬੇ ਵਿੱਚ ਅੱਗ ਲੱਗ ਗਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਇੰਝ ਯਾਤਰੀਆਂ ਨੇ ਬਚਾਈ ਜਾਨ
ਅੱਗ ਦੇ ਚਲਦੇ ਰੇਲ ਦੇ ਡਰਾਈਵਰ ਵੱਲੋਂ ਗੱਡੀ ਨੂੰ ਰੋਕ ਦਿੱਤਾ ਗਿਆ ਪਰ ਵੇਖਦੇ ਹੀ ਵੇਖਦੇ ਜਦੋਂ ਰੇਲ ਗੱਡੀ ਵਿੱਚ ਬੈਠੇ ਯਾਤਰੀਆਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਗੱਡੀ ਦੇ ਵਿੱਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਚੱਲਦੇ ਇੱਕ ਔਰਤ ਵੱਲੋਂ ਜਦੋਂ ਛਾਲ ਮਾਰੀ ਗਈ ਤਾਂ ਉਸ ਦੀ ਲੱਤ ਟੁੱਟ ਗਈ। ਉੱਥੇ ਹੀ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਣ ਦੀ ਖਾਤਰ ਆਪਣਾ ਸਮਾਨ ਹੀ ਵਿੱਚੇ ਰਹਿਣ ਦਿੱਤਾ ਤੇ ਕਈਆਂ ਦੇ ਮੋਬਾਈਲ ਤੇ ਸਮਾਨ ਵੀ ਗੁੰਮ ਹੋ ਗਿਆ। ਪਰ ਕੋਈ ਵੀ ਰੇਲਵੇ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਜੀਆਰਪੀ ਅਧਿਕਾਰੀ ਯਾਤਰੀਆਂ ਦੀ ਸੁਧ ਲੈਣ ਨਹੀਂ ਪਹੁੰਚਿਆ।
ਜਦੋਂ ਰੇਲ ਦੇ ਡਰਾਈਵਰ ਵੱਲੋਂ ਅੱਗ 'ਤੇ ਕੰਟਰੋਲ ਕੀਤਾ ਗਿਆ ਤੇ ਉਸ ਤੋਂ ਬਾਅਦ ਰੇਲ ਗੱਡੀ ਜੋੜਾ ਫਾਟਕ ਤੋਂ ਦਿੱਲੀ ਦੇ ਲਈ ਰਵਾਨਾ ਹੋ ਗਈ ਪਰ ਕਈ ਯਾਤਰੀ ਅੰਮ੍ਰਿਤਸਰ ਜੋੜਾ ਫਾਟਕ 'ਤੇ ਹੀ ਰਹਿ ਗਏ। ਜੇਕਰ ਗੱਡੀ ਤੇਜ਼ ਹੁੰਦੀ ਤੇ ਅੱਗ ਜ਼ਿਆਦਾ ਫੈਲ ਸਕਦੀ ਸੀ ਤੇ ਉਸ ਦੇ ਨਾਲ ਕਾਫੀ ਨੁਕਸਾਨ ਵੀ ਹੋ ਸਕਦਾ ਸੀ। ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਉੱਥੇ ਹੀ ਅੰਮ੍ਰਿਤਸਰ ਦੇ ਲੋਕਾਂ ਨੇ ਜੋ ਕਿ ਜੋੜਾ ਫਾਟਕ ਦੇ ਵਸਨੀਕ ਸਨ, ਉਹਨਾਂ ਨੇ ਯਾਤਰੀਆਂ ਨੂੰ ਮਦਦ ਦੇ ਲਈ ਪਾਣੀ ਪਿਲਾਇਆ ਤੇ ਐਬੂਲੈਂਸ ਦਾ ਵੀ ਇੰਤਜ਼ਾਮ ਕਰਕੇ ਦਿੱਤਾ । ਜਦਕਿ ਜੀਆਰਪੀ ਜਾਂ ਰੇਲਵੇ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਕਿ ਯਾਤਰੀਆਂ ਦੀ ਸੁਧ ਲਵੇ ਪਰ ਕਿਸੇ ਨੇ ਵੀ ਯਾਤਰੀਆਂ ਦੇ ਹਾਲਚਾਲ ਨਹੀਂ ਪੁੱਛਿਆ ਕਈ ਯਾਤਰੀ ਰੋਂਦੇ ਹੋਏ ਦੱਸ ਰਹੇ ਸੀ ਕਿ ਉਹਨਾਂ ਦਾ ਸਮਾਨ ਗੱਡੀ ਵਿੱਚ ਹੀ ਰਹਿ ਗਿਆ ਹੈ ਅਤੇ ਮੋਬਾਇਲ ਵੀ ਗੁੰਮ ਹੋ ਗਏ ਹਨ। ਪਰ ਰੇਲ ਦਿੱਲੀ ਨੂੰ ਰਵਾਨਾ ਹੋ ਗਈ ਹੈ।