Amritsar News: ਬਾਜ਼ਾਰਾਂ 'ਚ ਸ਼ਰੇਆਮ ਵਿਕ ਰਿਹਾ 'ਚਿੱਟਾ', ਸੁਖਪਾਲ ਖਹਿਰਾ ਨੇ ਵੀਡੀਓ ਸ਼ੇਅਰ ਕਰਕੇ ਪੁੱਛਿਆ, 'ਕੀ ਇਹੀ ਹੈ ਰੰਗਲਾ ਪੰਜਾਬ?'
Amritsar News: ਸ਼ਰੇਆਮ ਨਸ਼ਾ ਵਿਕਣ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਰਾਜਾ ਸਾਂਸੀ (ਅੰਮ੍ਰਿਤਸਰ) ਦੇ ਪਿੰਡ ਚੋਗਾਵਾਂ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਸੁਖਪਾਲ ਖਹਿਰਾ ਨੇ ਸ਼ੇਅਰ ਕਰਦਿਆਂ ਭਗਵੰਤ ਮਾਨ ਸਰਕਾਰ ਉੱਪਰ...
Amritsar News: ਸ਼ਰੇਆਮ ਨਸ਼ਾ ਵਿਕਣ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਰਾਜਾ ਸਾਂਸੀ (ਅੰਮ੍ਰਿਤਸਰ) ਦੇ ਪਿੰਡ ਚੋਗਾਵਾਂ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਸੁਖਪਾਲ ਖਹਿਰਾ ਨੇ ਸ਼ੇਅਰ ਕਰਦਿਆਂ ਭਗਵੰਤ ਮਾਨ ਸਰਕਾਰ ਉੱਪਰ ਸਵਾਲ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ ਕਿ ਨਸ਼ੇ ਦਾ ਖਾਤਮਾ ਹੋ ਗਿਆ ਹੈ ਪਰ ਬਾਜ਼ਾਰਾਂ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ।
ਸੁਖਪਾਲ ਖਹਿਰਾ ਨੇ ਵੀਡੀਓ ਸ਼ੇਅਰ ਕਰਦਿਆਂ ਟਵੀਟ ਕੀਤਾ ਕਿ ਹੁਣ ਚਿੱਟਾ (ਡਰੱਗਸ) ਸ਼ਰੇਆਮ ਬਜ਼ਾਰਾਂ ਵਿੱਚ ਵਿਕ ਰਿਹਾ ਹੈ ਜਿਵੇਂ ਕਿ ਰਾਜਾ ਸਾਂਸੀ (ਅੰਮ੍ਰਿਤਸਰ) ਦੇ ਪਿੰਡ ਚੋਗਾਵਾਂ ਵਿੱਚ ਨਜ਼ਰ ਆ ਰਿਹਾ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਹਰ ਰੋਜ਼ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅਨੁਸਾਰ ਨਾ ਕੋਈ ਭ੍ਰਿਸ਼ਟਾਚਾਰ ਹੈ, ਨਾ ਨਸ਼ਾ ਤੇ ਨਾ ਹੀ ਬੇਰੁਜ਼ਗਾਰੀ ਜਾਂ ਦੂਜੇ ਸ਼ਬਦਾਂ ਵਿੱਚ ਇਹ ਰੰਗਲਾ ਪੰਜਾਬ ਹੈ!
Now Chitta (drugs) are being sold in open markets like in Chogawan village of Raja Sansi (Amritsar) claiming the lives of youth each day due to overdose but according to @BhagwantMann & @ArvindKejriwal there’re no corruption no drugs no unemployment or in other words it is Rangla… pic.twitter.com/S7Wm4WrrQY
— Sukhpal Singh Khaira (@SukhpalKhaira) September 7, 2023
ਨਸ਼ਿਆਂ ਦੀ ਦਲ-ਦਲ 'ਚ ਫਸੇ ਪੁੱਤ ਦੀ ਦੁਖਿਆਰੀ ਮਾਂ ਦੀ ਵੀਡੀਓ ਵਾਇਰਲ
ਦੱਸ ਦਈਏ ਕਿ ਇੱਕ ਪਾਸੇ ਤਾਂ ਪੰਜਾਬ ਪੁਲਿਸ ਨਸ਼ਿਆਂ ਖਿਲਾਫ਼ ਪਿੰਡ-ਪਿੰਡ ਜਾ ਸੈਮੀਨਾਰ ਕਰਕੇ ਟੋਲ ਫਰੀ ਨੰਬਰ ਜਾਰੀ ਕਰ ਰਹੀ ਹੈ। ਉਸੇ ਦੌਰਾਨ ਇੱਕ ਦੁਖਿਆਰੀ ਮਾਂ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਆਪਣੇ ਪੁੱਤ ਨੂੰ ਨਸ਼ੇ ਦਾ ਆਦੀ ਹੋਣ 'ਤੇ ਰੋ-ਰੋ ਕੇ ਫਰਿਆਦ ਕਰ ਰਹੀ ਹੈ ਕਿ ਮੇਰੇ ਪੁੱਤ ਨੂੰ ਨਸ਼ੇ ਦੀ ਦਲ-ਦਲ ਵਿੱਚੋਂ ਬਾਹਰ ਕੱਢਿਆ ਜਾਵੇ।
ਵੀਡੀਓ ਵਿੱਚ ਮਹਿਲਾ ਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਇਸ ਬਾਰੇ ਕਈ ਵਾਰ ਗੱਲ ਕੀਤੀ। ਨਸ਼ਾ ਵੇਚਣ ਵਾਲਿਆਂ ਦੇ ਨੰਬਰ ਵੀ ਪੁਲਿਸ ਨੂੰ ਦਿੱਤੇ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰ, ਸਗੋਂ ਉਸ ਦੁਖਿਆਰੀ ਮਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਪੁੱਤਰ ਨੂੰ ਸਮਝਾਓ। ਉਸ ਤੋਂ ਬਾਅਦ ਫੇਰ ਜਦੋਂ ਮਾਂ ਦੀ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਤੁਰੰਤ ਪੁਲਿਸ ਹਰਕਤ ਵਿੱਚ ਮਾਤਾ ਦੇ ਘਰ ਪਹੁੰਚ ਗਈ। ਪੁਲਿਸ ਨਸ਼ਾ ਵੇਚਣ ਵਾਲਿਆਂ ਖਿਲਾਫ਼ ਜਲਦ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।