Amritsar News: ਬੇਰਹਿਮ ਹੀ ਨਹੀਂ ਸਗੋਂ ਰਹਿਮ ਦਿਲ ਵੀ ਪੰਜਾਬ ਪੁਲਿਸ! ਹੈੱਡ ਕਾਂਸਟੇਬਲ ਪਲਵਿੰਦਰ ਸਿੰਘ ਨੂੰ ਹਰ ਕੋਈ ਕਰ ਰਿਹਾ ਸਲਿਊਟ
ਇਸ ਲਈ ਜਦੋਂ ਵੀ ਕੋਈ ਅਜਿਹੇ ਰਹਿਮ ਦਿਲ ਪੁਲਿਸ ਮੁਲਾਜ਼ਮ ਦੀ ਵੀਡੀਓ ਜਾਂ ਫੋਟੋ ਸਾਹਮਣੇ ਆਏ ਤਾਂ ਉਹ ਮਿੰਟਾਂ ਵਿੱਚ ਵਾਇਰਲ ਹੋ ਜਾਂਦੀ ਹੈ। ਹੁਣ ਅੰਮ੍ਰਿਤਸਰ ਪੁਲਿਸ ਦੇ ਇੱਕ ਕਰਮਚਾਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ।
Amritsar News: ਪੰਜਾਬ ਪੁਲਿਸ ਦਾ ਅਕਸ ਬੇਰਹਿਮੀ ਵਾਲਾ ਹੀ ਉਭਾਰਿਆ ਜਾਂਦਾ ਹੈ ਪਰ ਫੋਰਸ ਵਿੱਚ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਜੋ ਬੇਹੱਦ ਰਹਿਮ ਦਿਲ ਹਨ। ਇਸ ਲਈ ਜਦੋਂ ਵੀ ਕੋਈ ਅਜਿਹੇ ਰਹਿਮ ਦਿਲ ਪੁਲਿਸ ਮੁਲਾਜ਼ਮ ਦੀ ਵੀਡੀਓ ਜਾਂ ਫੋਟੋ ਸਾਹਮਣੇ ਆਏ ਤਾਂ ਉਹ ਮਿੰਟਾਂ ਵਿੱਚ ਵਾਇਰਲ ਹੋ ਜਾਂਦੀ ਹੈ। ਹੁਣ ਅੰਮ੍ਰਿਤਸਰ ਪੁਲਿਸ ਦੇ ਇੱਕ ਕਰਮਚਾਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਦਰਅਸਲ ਅੰਮ੍ਰਿਤਸਰ ਪੁਲਿਸ ਦੇ ਇੱਕ ਕਰਮਚਾਰੀ ਨੇ ਵਾਹਨ ਦੇ ਬੰਪਰ ਵਿੱਚ ਫਸੇ ਇੱਕ ਕੁੱਤੇ ਦੀ ਜਾਨ ਬਚਾਈ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਪਲਵਿੰਦਰ ਸਿੰਘ ਵੱਲੋਂ ਜੀਪ ਦੇ ਅਗਲੇ ਹਿੱਸੇ ਦੇ ਬੰਪਰ ਵਿੱਚ ਫੱਸੇ ਇੱਕ ਕੁੱਤੇ ਦੀ ਗਰਦਨ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਕੁੱਤੇ ਦੀ ਗਰਦਨ ਲਹੂ-ਲੁਹਾਣ ਹੈ।
ਇਹ ਸਿਪਾਹੀ ਆਪਣੇ ਰੁਮਾਲ ਦੀ ਵਰਤੋਂ ਨਾਲ ਕੁੱਤੇ ਦੀ ਗਰਦਨ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਯਤਨ ਕਰਦਾ ਹੈ ਤੇ ਇਸ ਵਿੱਚ ਸਫਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਕੁੱਤਾ ਭੱਜ ਜਾਂਦਾ ਹੈ। ਇਸ ਵੀਡੀਓ ਨੂੰ ਕਿਸੇ ਨੇ ਬਣਾਇਆ ਤੇ ਬਾਅਦ ਵਿੱਚ ਇਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ ਗਿਆ।
ਇਸ ਵੀਡੀਓ ਨੂੰ ਵੱਡੀ ਗਿਣਤੀ ਲੋਕਾਂ ਨੇ ਦੇਖਿਆ ਹੈ ਤੇ ਉਨ੍ਹਾਂ ਵਲੋਂ ਇਸ ਪੁਲਿਸ ਕਰਮਚਾਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਨੇ ਉਸ ਨੂੰ ਇਸ ਚੰਗੇ ਕੰਮ ਲਈ ਦੁਆਵਾਂ ਵੀ ਦਿੱਤੀਆਂ ਹਨ। ਪੁਲਿਸ ਕਮਿਸ਼ਨਰ ਵੱਲੋਂ ਵੀ ਪੁਲਿਸ ਕਰਮਚਾਰੀ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਹੈ।
A heartwarming act of compassion! 🙌🚓
— Commissioner of Police Amritsar (@cpamritsar) June 28, 2023
In a touching incident, a dog got trapped in a car bumper, Amritsar police official came to the rescue. With great care and skill, safely freed the dog, ensuring its well-being.🐾#LetsBringTheChange #LoveForAnimals pic.twitter.com/HylTFNHu8e
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।