ਭਾਈ ਅੰਮ੍ਰਿਤਪਾਲ ਸਿੰਘ 'ਤੇ ਔਜਲਾ ਦਾ ਵੱਡਾ ਬਿਆਨ! ਨਸ਼ਾ ਸੌਦਾਗਰਾਂ ਨੂੰ ਹੱਥ ਪਾਇਆ ਹੁੰਦਾ ਤਾਂ ਅੱਜ ਚਿੱਟਾ ਛਡਵਾਉਣ ਦੀ ਆੜ੍ਹ 'ਚ ਥਾਣੇ 'ਤੇ ਕਬਜ਼ਾ ਨਾ ਹੁੰਦਾ...
'ਵਾਰਿਸ ਪੰਜਾਬ ਦੇ' ਜਥੇਬੰਦੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਅਜਨਾਲਾ ਥਾਣੇ ਦੇ ਘਿਰਾਓ ਮਗਰੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤਿੱਖਾ ਹਮਲਾ ਕੀਤਾ ਹੈ।
Amritsar News: 'ਵਾਰਿਸ ਪੰਜਾਬ ਦੇ' ਜਥੇਬੰਦੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਅਜਨਾਲਾ ਥਾਣੇ ਦੇ ਘਿਰਾਓ ਮਗਰੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤਿੱਖਾ ਹਮਲਾ ਕੀਤਾ ਹੈ। ਔਜਲਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਹੀ ਭਗਵੰਤ ਮਾਨ ਸਰਕਾਰ ਤੇ ਪਿਛਲੀਆਂ ਸਰਕਾਰਾਂ ਨੂੰ ਘੇਰਿਆ ਹੈ।
ਸੰਸਦ ਮੈਂਬਰ ਔਜਲਾ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਤੇ ਬਦਲਾਅ ਵਾਲੀ ਪਾਰਟੀ ਦੀ ਸਰਕਾਰ ਨੇ ਨਸ਼ਾ ਸੌਦਾਗਰਾਂ ਤੇ ਤਸਕਰਾਂ ਵਿਰੋਧ ਬੰਦ ਪਈਆਂ ਰਿਪੋਰਟਾਂ ਖੋਲ੍ਹ ਕੇ ਉੱਚ ਪੁਲਿਸ ਅਧਿਕਾਰੀਆਂ ਤੇ ਦੋਸ਼ੀਆਂ ਤੇ ਹੱਥ ਪਾਇਆ ਹੁੰਦਾ ਤਾਂ ਅੱਜ ਚਿੱਟਾ ਛਡਵਾਉਣ ਦੀ ਆੜ੍ਹ ਵਿੱਚ ਥਾਣੇ ਤੇ ਕਬਜ਼ਾ ਨਾ ਹੁੰਦਾ।
ਪਹਿਲੀਆਂ ਸਰਕਾਰਾਂ ਅਤੇ ਬਦਲਾਅ ਵਾਲੀ ਪਾਰਟੀ ਦੀ ਸਰਕਾਰ ਨੇ ਨਸ਼ਾ ਸੌਦਾਗਰਾਂ ਅਤੇ ਤਸਕਰਾਂ ਵਿਰੋਧ ਬੰਦ ਪਈਆਂ ਰਿਪੋਰਟਾਂ ਖੋਲ ਕੇ ਉੱਚ ਪੁਲਿਸ ਅਧਿਕਾਰੀਆਂ ਅਤੇ ਦੋਸ਼ੀਆਂ ਤੇ ਹੱਥ ਪਾਇਆ ਹੁੰਦਾ ਤਾਂ ਅੱਜ ਚਿੱਟਾ ਛਡਵਾਉਣ ਦੀ ਆੜ੍ਹ ਵਿੱਚ ਥਾਣੇ ਤੇ ਕਬਜ਼ਾ ਨਾ ਹੁੰਦਾ। @PunjabGovtIndia
— Gurjeet Singh Aujla (@GurjeetSAujla) February 23, 2023
ਔਜਲਾ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਕੀ ਨਸ਼ੇ ਦੀ ਲਾਹਨਤ ਤੇ ਕੀ ਅਰਾਜਕਤਾ; ਆਮ ਨਾਗਰਿਕ ਹੀ ਪਿਸਣਗੇ। ਸਰਕਾਰੀ ਖਜਾਨੇ ਤੋਂ ਪ੍ਰਾਯੋਜਿਤ ਕਰੋੜਾਂ ਦੇ ਇਸ਼ਤਿਹਾਰਾਂ ਵਿੱਚ ਤੁਹਾਡੀਆਂ ਤਸਵੀਰਾਂ ਦੇ ਨੇੜੇ ਛਪੀਆਂ ਅਜਨਾਲਾ ਥਾਣੇ ਦੀਆਂ ਤਸਵੀਰਾਂ ਵੀ ਬਹੁਤ ਕੁਝ ਬਿਆਨ ਕਰਨਗੀਆਂ।
ਕੀ ਨਸ਼ੇ ਦੀ ਲਾਹਨਤ ਤੇ ਕੀ ਅਰਾਜਕਤਾ; ਆਮ ਨਾਗਰਿਕ ਹੀ ਪਿਸਣਗੇ।
— Gurjeet Singh Aujla (@GurjeetSAujla) February 23, 2023
ਸਰਕਾਰੀ ਖਜਾਨੇ ਤੋਂ ਪ੍ਰਾਯੋਜਿਤ ਕਰੋੜਾਂ ਦੇ ਇਸ਼ਤਿਹਾਰਾਂ ਵਿਚ ਤੁਹਾਡੀਆਂ ਤਸਵੀਰਾਂ ਦੇ ਨੇੜੇ ਛਪੀਆਂ ਅਜਨਾਲਾ ਥਾਣੇ ਦੀਆਂ ਤਸਵੀਰਾਂ ਵੀ ਬਹੁਤ ਕੁਝ ਬਿਆਨ ਕਰਨਗੀਆਂ।@PunjabGovtIndia @CMOPb @BhagwantMann @ANI @News18Punjab @abpsanjha @ZeePunjabHH
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ