(Source: ECI/ABP News)
ਲੰਗਰ ਦੌਰਾਨ ਹੋਈ ਮਾਮੂਲੀ ਤਕਰਾਰ, ਨਿਹੰਗ ਸਿੰਘ ਨੇ ਤਲਵਾਰ ਨਾਲ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ-ਟੁੱਕ ਕਰ ਕੀਤਾ ਲਹੂ-ਲੁਹਾਨ
Baba Bakala Sahib: ਗੁਰੂ ਘਰ ਵਿੱਚ ਲੰਗਰ ਦੌਰਾਨ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਕਥਿਤ ਨਿਹੰਗ ਸਿੰਘ ਬਾਣੇ ਵਿੱਚ ਵਿਅਕਤੀ ਵਲੋਂ ਇਕ ਨੌਜਵਾਨ ਨੂੰ ਬੁਰੀ ਤਰੀਕੇ ਨਾਲ ਵੱਢ ਟੁੱਕ ਕਰਕੇ ਲਹੂ-ਲੁਹਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Baba Bakala Sahib News: ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਗੁਰੂ ਘਰ ਵਿੱਚ ਲੰਗਰ ਦੌਰਾਨ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਕਥਿਤ ਨਿਹੰਗ ਸਿੰਘ ਬਾਣੇ ਵਿੱਚ ਵਿਅਕਤੀ ਵਲੋਂ ਇਕ ਨੌਜਵਾਨ ਨੂੰ ਬੁਰੀ ਤਰੀਕੇ ਨਾਲ ਵੱਢ ਟੁੱਕ ਕਰਕੇ ਲਹੂ-ਲੁਹਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਉਕਤ ਘਟਨਾ ਤੋਂ ਬਾਅਦ ਜਿੱਥੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੈ, ਉਥੇ ਹੀ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਅੰਮ੍ਰਿਤਸਰ ਦਿਹਾਤੀ ਦੇ ਥਾਣਾ ਖਲਚੀਆ ਅਧੀਨ ਪੈਂਦੇ ਇੱਕ ਖੇਤਰ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਇੱਕ ਕਥਿਤ ਨਿਹੰਗ ਸਿੰਘ ਵੱਲੋਂ ਚਾਹ ਦਾ ਲੰਗਰ ਛੱਕਣ ਆਏ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਵੱਢ ਦੇਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਲਹੂ ਲੁਹਾਨ ਹੋਏ ਬੇਹੱਦ ਗੰਭੀਰ ਹਾਲਤ ਦੇ ਵਿੱਚ ਜਖਮੀ ਨੌਜਵਾਨ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੌਕੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਖਲਚੀਆਂ ਦੇ ਮੁਖੀ ਬਿਕਰਮਜੀਤ ਸਿੰਘ ਨਾਲ ਰਾਬਤਾ ਕਰਨ ਤੇ ਉਹਨਾਂ ਨੇ ਦੱਸਿਆ ਕਿ ਮੱਸਿਆ ਵਾਲੇ ਦਿਨ ਨੌਜਵਾਨ
ਨਿਸ਼ਾਨਬੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬੁਟਾਰੀ ਗੁਰਦੁਆਰਾ ਸਾਹਿਬ ਮੋੜ ਪਿੰਡ ਭਿੰਡਰ ਵਿਖੇ ਚਾਹ ਦਾ ਲੰਗਰ ਲੈਣ ਗਿਆ ਸੀ ਕਿ ਇਸ ਦੌਰਾਨ ਕਿਸੇ ਵਜਹਾ ਤੋਂ
ਗ੍ਰੰਥੀ ਹਰਪ੍ਰੀਤ ਸਿੰਘ ਦਾ ਉਕਤ ਨੌਜਵਾਨ ਨਾਲ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਜਿਸ ਤੋਂ ਬਾਅਦ ਮੁਲਜ਼ਮ ਹਰਪ੍ਰੀਤ ਸਿੰਘ ਨੇ ਨੌਜਵਾਨ ਨਿਸ਼ਾਨਬੀਰ ਸਿੰਘ ਨੂੰ ਤੇਜਧਾਰ ਹਥਿਆਰ ਨਾਲ ਕਾਫੀ ਗੰਭੀਰ ਸੱਟਾਂ ਮਾਰੀਆਂ ਗਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ।
ਮੁਲਜ਼ਮ ਮੌਕੇ ਤੋਂ ਫਰਾਰ, ਪੁਲਿਸ ਕਰ ਰਹੀ ਛਾਪੇਮਾਰੀ
ਉਹਨਾਂ ਦੱਸਿਆ ਗਿਆ ਉਕਤ ਘਟਨਾ ਪੁਲਿਸ ਦੇ ਧਿਆਨ ਵਿੱਚ ਆਉਣ ਤੇ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਗੰਭੀਰ ਹਾਲਤ ਦੇ ਵਿੱਚ ਜਖਮੀ ਨੌਜਵਾਨ ਨਿਸ਼ਾਨ ਸਿੰਘ ਦੇ ਬਿਆਨ ਹਸਪਤਾਲ ਵਿੱਚ ਜਾ ਕੇ ਲਏ ਗਏ ਹਨ ਅਤੇ ਕਥਿਤ ਮੁਲਜ਼ਮ ਦੇ ਖਿਲਾਫ ਮੁਕਦਮਾ ਨੰਬਰ 93 ਵੱਖ ਵੱਖ ਧਾਰਾਵਾਂ ਦੇ ਤਹਿਤ ਦਰਜ ਕਰ ਲਿਆ ਗਿਆ ਹੈ।। ਉਹਨਾਂ ਦੱਸਿਆ ਕਿ ਫਿਲਹਾਲ ਮੁਲਜ਼ਮ ਘਟਨਾ ਸਥਾਨ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੈ। ਜਿਸ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
