![ABP Premium](https://cdn.abplive.com/imagebank/Premium-ad-Icon.png)
Amritar News: BSF ਨੇ ਸਰਹੱਦ 'ਤੇ ਹਥਿਆਣਾ ਸਣੇ ਘੁਸਪੈਠੀਆ ਕੀਤਾ ਕਾਬੂ, ਪੁੱਛਗਿੱਛ ਜਾਰੀ
Amritsar News: ਅੰਮ੍ਰਿਤਸਰ ਵਿੱਚ ਹਥਿਆਰ ਲੈਕੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਇੱਕ ਘੁਸਪੈਠੀਏ ਨੂੰ ਬੀਐਸਐਫ ਨੇ ਕਾਬੂ ਕਰ ਲਿਆ ਹੈ।
![Amritar News: BSF ਨੇ ਸਰਹੱਦ 'ਤੇ ਹਥਿਆਣਾ ਸਣੇ ਘੁਸਪੈਠੀਆ ਕੀਤਾ ਕਾਬੂ, ਪੁੱਛਗਿੱਛ ਜਾਰੀ BSF nabbed the intruder along the border, investigation continues Amritar News: BSF ਨੇ ਸਰਹੱਦ 'ਤੇ ਹਥਿਆਣਾ ਸਣੇ ਘੁਸਪੈਠੀਆ ਕੀਤਾ ਕਾਬੂ, ਪੁੱਛਗਿੱਛ ਜਾਰੀ](https://feeds.abplive.com/onecms/images/uploaded-images/2024/05/03/b72d8ff39430da2079fd4170ee3c64281714703542059647_original.png?impolicy=abp_cdn&imwidth=1200&height=675)
Amritsar News: ਅੰਮ੍ਰਿਤਸਰ ਵਿੱਚ ਹਥਿਆਰ ਲੈਕੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਇੱਕ ਘੁਸਪੈਠੀਏ ਨੂੰ ਬੀਐਸਐਫ ਨੇ ਕਾਬੂ ਕਰ ਲਿਆ ਹੈ। ਜਦੋਂ ਬੀਐਸਐਫ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਸ ਨੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਜਵਾਨਾਂ ਨੇ ਉਸ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।
ਬੀਐਸਐਫ ਨੇ ਦੱਸਿਆ ਕਿ ਇਹ ਘੁਸਪੈਠ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਓਕੇ ਵਿਖੇ ਹੋਈ। ਦੱਸ ਦਈਏ ਕਿ ਜਦੋਂ ਡਿਊਟੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਸਰਹੱਦੀ ਸੁਰੱਖਿਆ ਵਾੜ ਵੱਲ ਆ ਰਹੇ ਇੱਕ ਵਿਅਕਤੀ ਦੀ ਸ਼ੱਕੀ ਹਰਕਤ ਦੇਖੀ। ਇਸ ਦੌਰਾਨ ਬੀਐਸਐਫ ਜਵਾਨਾਂ ਨੇ ਘੁਸਪੈਠੀਏ ਨੂੰ ਲਲਕਾਰਿਆ, ਜਿਸ 'ਤੇ ਉਸ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਹਵਾ ਵਿੱਚ ਇੱਕ ਰਾਉਂਡ ਫਾਇਰ ਕੀਤਾ।
ਇਹ ਵੀ ਪੜ੍ਹੋ: SC/ST Scholarship Scam: ਸਭ ਤੋਂ ਵੱਡਾ 181 ਕਰੋੜ ਦਾ SC/ST ਸਕਾਲਰਸ਼ਿਪ ਘੋਟਾਲਾ, 19,918 ਐਪਲੀਕੇਸ਼ਨ 'ਤੇ ਲਗਾਏ ਜਾਅਲੀ ਫੋਨ ਨੰਬਰ
ਇਸ ਤੋਂ ਬਾਅਦ ਬੀਐਸਐਫ ਦੇ ਜਵਾਨ ਚੌਕਸ ਹੋ ਗਏ। ਬੀਐਸਐਫ ਦੇ ਜਵਾਨਾਂ ਨੇ ਘੁਸਪੈਠੀਏ ਨੂੰ ਘੇਰ ਲਿਆ। ਬੀਐਸਐਫ ਦੇ ਜਵਾਨਾਂ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਮਜ਼ਬੂਰ ਕੀਤਾ ਅਤੇ ਬਾਅਦ ਵਿੱਚ ਉਸਨੂੰ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਉਸ ਕੋਲੋਂ 1 ਪਿਸਤੌਲ, ਇੱਕ ਮੈਗਜੀਨ, 0.38 ਕੈਲੀਬਰ ਦੀ 5 ਰਾਊਂਡ ਗੋਲੀਆਂ ਬਰਾਮਦ ਕੀਤੀ ਗਈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)