Amritsar: ਅੰਮ੍ਰਿਤਸਰ ਕੱਪੜੇ ਦੀ ਫੈਕਟਰੀ ’ਚ ਲੱਗੀ ਅੱਗ; ਜ਼ੋਰਦਾਰ ਧਮਾਕੇ ਨਾਲ ਕੰਬਿਆ ਇਲਾਕਾ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਈਆਂ ਭਾਜੜਾਂ
ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕੱਪੜੇ ਦੀ ਫੈਕਟਰੀ ’ਚ ਅੱਗ ਲੱਗ ਗਈ ਅਤੇ ਜ਼ੋਰਦਾਰ ਧਮਾਕਾ ਹੋਇਆ।ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

Amritsar News: ਅੰਮ੍ਰਿਤਸਰ ਵਿਚ ਵੇਰਕਾ ਚੌਕ ਬਾਈਪਾਸ ਨੇੜੇ ਇਕ ਕੱਪੜੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਅਸਲ ’ਚ, ਰਾਤ ਦੇ ਸਮੇਂ ਫੈਕਟਰੀ ਦੇ ਬਾਹਰੋਂ ਕਿਸੇ ਨੇ ਅਚਾਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਇਹ ਲਪਟਾਂ ਬੌਇਲਰ ਤੱਕ ਪਹੁੰਚ ਗਈਆਂ, ਜਿਸ ਨਾਲ ਧਮਾਕਾ ਹੋਇਆ। ਲੋਕਾਂ ਨੇ ਤੁਰੰਤ ਸ਼ੋਰ ਮਚਾਇਆ। ਫੈਕਟਰੀ ਦੇ ਕਰਮਚਾਰੀਆਂ ਨੇ ਫੌਰਨ ਦਮਕਲ ਵਿਭਾਗ ਨੂੰ ਸੂਚਿਤ ਕੀਤਾ।
ਜਾਣਕਾਰੀ ਮੁਤਾਬਕ ਵੇਰਕਾ ਚੌਕ ਦੇ ਨੇੜੇ "ਅਭੀਚਲ" ਨਾਂ ਦੀ ਕੱਪੜੇ ਦੀ ਫੈਕਟਰੀ ਹੈ। ਰਾਤ ਦੇ ਸਮੇਂ ਜਦੋਂ ਫੈਕਟਰੀ ਵਿੱਚੋਂ ਧੂੰਆ ਨਿਕਲਦਾ ਦੇਖਿਆ ਗਿਆ ਤਾਂ ਲੋਕਾਂ ਨੇ ਤੁਰੰਤ ਸ਼ੋਰ ਮਚਾ ਦਿੱਤਾ। ਚੰਗੀ ਗੱਲ ਇਹ ਰਹੀ ਕਿ ਅੱਗ ਲੱਗਣ ਵੇਲੇ ਫੈਕਟਰੀ ਦੇ ਅੰਦਰ ਕੋਈ ਵੀ ਨਹੀਂ ਸੀ। ਜਦੋਂ ਦਮਕਲ ਕਰਮੀ ਅੱਗ ਨੂੰ ਬੁਝਾਉਣ ਲੱਗੇ ਤਾਂ ਪਤਾ ਲੱਗਿਆ ਕਿ ਅੱਗ ਤੇਲ ਦੇ ਬੌਇਲਰ ’ਚ ਲੱਗੀ ਹੋਈ ਸੀ।
ਕੜੀ ਮੁਸ਼ਕਿਲ ਤੋਂ ਬਾਅਦ ਪਾਇਆ ਗਿਆ ਅੱਗ 'ਤੇ ਕਾਬੂ
ਕੱਪੜਿਆਂ ਦਾ ਕਾਫੀ ਨੁਕਸਾਨ ਹੋ ਗਿਆ। ਅੱਗ ਨੂੰ ਬੁਝਾਉਣ ਲਈ ਲਗਭਗ 4 ਤੋਂ 6 ਦਮਕਲ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਦਮਕਲ ਅਧਿਕਾਰੀ ਨੇ ਦੱਸਿਆ ਕਿ ਅੱਗ ਫੈਕਟਰੀ ਵਿੱਚ ਉੱਪਰ ਤੱਕ ਫੈਲ ਚੁੱਕੀ ਸੀ। ਕੱਪੜੇ ਦੀ ਫੈਕਟਰੀ ਹੋਣ ਕਰਕੇ ਅੱਗ ਵਧਦੀ ਹੀ ਜਾ ਰਹੀ ਸੀ ਪਰ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ ਹੈ।
ਮੌਕੇ 'ਤੇ ਪਹੁੰਚੇ ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੇ ਕਿਹਾ ਕਿ "ਅਭੀਚਲ" ਫੈਕਟਰੀ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਸੀ ਜਿਸ ਕਰਕੇ ਅੱਗ ਲੱਗੀ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦਮਕਲ ਦੀਆਂ 6 ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ
ਫੈਕਟਰੀ 'ਚ ਲੱਗੀ ਭਿਆਨਕ ਅੱਗ ਕਾਰਨ ਕਾਫੀ ਕੱਪੜਾ ਸੜ ਕੇ ਸੁਆਹ ਹੋ ਗਿਆ। ਅੱਗ ਨੂੰ ਬੁਝਾਉਣ ਲਈ ਲਗਭਗ 4 ਤੋਂ 6 ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਦਮਕਲ ਅਧਿਕਾਰੀਆਂ ਮੁਤਾਬਕ, ਅੱਗ ਫੈਕਟਰੀ ਦੇ ਉੱਪਰੀ ਹਿੱਸਿਆਂ ਤੱਕ ਫੈਲ ਚੁੱਕੀ ਸੀ। ਕੱਪੜੇ ਦੀ ਫੈਕਟਰੀ ਹੋਣ ਕਰਕੇ ਅੱਗ ਤੇਜ਼ੀ ਨਾਲ ਵਧ ਰਹੀ ਸੀ, ਪਰ ਹੁਣ ਇਸ ਨੂੰ ਕੰਟਰੋਲ ਕਰ ਲਿਆ ਗਿਆ ਹੈ।
ਮੌਕੇ 'ਤੇ ਪਹੁੰਚੇ ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ “ਅਭੀਚਲ” ਨਾਂ ਦੀ ਇਸ ਫੈਕਟਰੀ 'ਚ ਕਿਸੇ ਤਕਨੀਕੀ ਖਰਾਬੀ ਕਰਕੇ ਇਹ ਭਿਆਨਕ ਅੱਗ ਲੱਗੀ। ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।






















