Amritsar news: ਘਰ 'ਚ ਸ਼ਾਰਟ ਸਰਕਿਟ ਹੋਣ ਕਰਕੇ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Amritsar news: ਅੰਮ੍ਰਿਤਸਰ ਦੇ ਗੇਟ ਖਜ਼ਾਨੇ ਵਾਲੇ ਦੇ ਅਧੀਨ ਆਉਂਦੀ ਗਲੀ ਰਾਂਝੇ ਵਾਲੀ 'ਚ ਇੱਕ ਘਰ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਕਰਕੇ ਸਨਸਨੀ ਫੈਲ ਗਈ।
![Amritsar news: ਘਰ 'ਚ ਸ਼ਾਰਟ ਸਰਕਿਟ ਹੋਣ ਕਰਕੇ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ fire in home at amritsar Amritsar news: ਘਰ 'ਚ ਸ਼ਾਰਟ ਸਰਕਿਟ ਹੋਣ ਕਰਕੇ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ](https://feeds.abplive.com/onecms/images/uploaded-images/2024/03/15/65960adfecc8290b8e74a50f94ba7e1f1710482536873645_original.jpg?impolicy=abp_cdn&imwidth=1200&height=675)
Amritsar news: ਅੰਮ੍ਰਿਤਸਰ ਦੇ ਗੇਟ ਖਜ਼ਾਨੇ ਵਾਲੇ ਦੇ ਅਧੀਨ ਆਉਂਦੀ ਗਲੀ ਰਾਂਝੇ ਵਾਲੀ 'ਚ ਇੱਕ ਘਰ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਕਰਕੇ ਸਨਸਨੀ ਫੈਲ ਗਈ।
ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਘਰ ਵਿੱਚ ਅੱਗ ਲੱਗੀ ਤਾਂ ਉਸ ਵੇਲੇ ਘਰ ਵਿੱਚ ਸਿਰਫ਼ ਇਕੱਲੀ ਬਜ਼ੁਰਗ ਮਹਿਲਾ ਸੀ ਅਤੇ ਘਰ ਦੇ ਬਾਕੀ ਮੈਂਬਰ ਬਾਜ਼ਾਰ ਗਏ ਹੋਏ ਸਨ। ਇਸ ਦੇ ਚਲਦਿਆਂ ਗਲੀ ਵਾਲਿਆਂ ਨੇ ਮੌਕੇ 'ਤੇ ਹੀ ਦਮਕਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਉੱਥੇ ਹੀ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪੁੱਜੇ, ਜਿਨਾਂ ਨੇ ਅੱਗ 'ਤੇ ਕਾਬੂ ਪਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਦਮਕਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗਲੀ ਰਾਂਝੇ ਵਾਲੀ ਗੇਟ ਖਜ਼ਾਨੇ ਵਾਲੇ ਵਿਖੇ ਇੱਕ ਘਰ ਵਿੱਚ ਅੱਗ ਲੱਗ ਗਈ ਹੈ। ਜਿਸ ਦੇ ਚਲਦੇ ਅਸੀਂ ਮੌਕੇ 'ਤੇ ਹੀ ਪੁੱਜੇ ਪਰ ਗਲੀਆਂ ਭੀੜੀਆਂ ਹੋਣ ਕਰਕੇ ਸਾਨੂੰ ਲੰਮੀ ਪਾਈਪ ਵਿਛਾਣੀ ਪਈ ਪਰ ਅਸੀਂ ਜਲਦ ਹੀ ਅੱਗ 'ਤੇ ਕਾਬੂ ਪਾ ਲਿਆ।
ਇਹ ਵੀ ਪੜ੍ਹੋ: Amritsar news: ਪਾਠੀ ਸਿੰਘ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਨਾ ਪਿਆ ਮਹਿੰਗਾ, ਕੀਤੀ ਕੁੱਟਮਾਰ
ਉਨ੍ਹਾਂ ਦੱਸਿਆ ਕਿ ਜਦੋਂ ਘਰ ਦੇ ਮੈਂਬਰਾਂ ਨੇ ਟੀਵੀ ਚਲਾਇਆ ਤਾਂ ਅਚਾਨਕ ਸ਼ਾਰਟ ਸਰਕਿਟ ਹੋ ਗਿਆ ਜਿਸ ਕਰਕੇ ਘਰ ਵਿੱਚ ਅੱਗ ਲੱਗ ਗਈ ਤੇ ਅੱਗ ਨਾਲ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੇ ਹਾਂ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਜਿਸ 'ਤੇ ਕਾਬੂ ਪਾ ਲਿਆ ਗਿਆ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਮਰੇ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸਾਡੇ ਘਰ ਵਿੱਚ ਅੱਗ ਲੱਗ ਗਈ ਹੈ, ਅਸੀਂ ਕੰਮ ਲਈ ਬਾਜ਼ਾਰ ਗਏ ਸੀ, ਸਾਡੀ ਮਾਤਾ ਜੀ ਇਕੱਲੇ ਘਰ ਵਿੱਚ ਸੀ ਪਰ ਬਚਾਅ ਹੋ ਗਿਆ ਹੈ। ਅੱਗ ਨਾਲ ਦੇ ਕਮਰੇ ਵਿੱਚ ਲੱਗੀ ਸੀ, ਜਿਸ ਦੇ ਚਲਦਿਆਂ ਦਮਕਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)