ਪੜਚੋਲ ਕਰੋ

Amritsar News: ਖੁਸ਼ਖਬਰੀ! ਅੰਮ੍ਰਿਤਸਰ ਤੋਂ ਵਿਦੇਸ਼ ਦੇ 10 ਤੇ ਭਾਰਤ ਦੇ 11 ਹਵਾਈ ਅੱਡਿਆਂ ਲਈ ਸਿੱਧੀ ਫਲਾਈਟ, ਰੋਜ਼ਾਨਾ 64 ਉਡਾਣਾਂ

Amritsar News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਅੰਤਰਰਾਸ਼ਟਰੀ ਤੇ ਘਰੇਲੂ ਯਾਤਰੀਆਂ ਲਈ ਚੰਗੀ ਖਬਰ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ...

Amritsar News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਅੰਤਰਰਾਸ਼ਟਰੀ ਤੇ ਘਰੇਲੂ ਯਾਤਰੀਆਂ ਲਈ ਚੰਗੀ ਖਬਰ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡਾ ਆਉਣ ਵਾਲੇ ਗਰਮੀਆਂ ਦੇ ਮੌਸਮ ਵਿੱਚ ਨਵੀਆਂ ਉਡਾਣਾਂ ਨਾਲ ਨਵੇਂ ਰਿਕਾਰਡ ਕਾਇਮ ਕਰਨ ਲਈ ਤਿਆਰ ਹੈ। ਇੱਥੋਂ ਭਾਰਤ ਤੇ ਵਿਦੇਸ਼ ਦੀਆਂ ਕੁੱਲ 11 ਏਅਰਲਾਈਨ ਦੁਆਰਾ ਰੋਜ਼ਾਨਾ ਲਗਪਗ 64 ਉਡਾਣਾਂ ਦੀ ਰਵਾਨਗੀ ਤੇ ਆਗਮਨ ਹੋਵੇਗੀ। ਹਵਾਬਾਜੀ ਖੇਤਰ ਵਿੱਚ ਗਰਮੀਆਂ ਦਾ ਸੀਜ਼ਨ ਮਾਰਚ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਹੋ ਕੇ ਅਕਤੂਬਰ ਦੇ ਅੰਤ ਤੱਕ ਹੁੰਦਾ ਹੈ।

ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਨੇ 25 ਮਾਰਚ ਤੋਂ ਅੰਮ੍ਰਿਤਸਰ ਤੇ ਸ਼ਾਰਜਾਹ ਵਿਚਕਾਰ ਹਫਤੇ ਵਿੱਚ 3 ਉਡਾਣਾਂ ਦੀ ਗਿਣਤੀ ਨੂੰ ਵਧਾ ਕੇ 5 ਕਰ ਦਿੱਤਾ ਹੈ। ਇੰਡੀਗੋ ਵੱਲੋਂ ਵੀ ਰੋਜ਼ਾਨਾ ਉਡਾਣ ਦਾ ਸ਼ੰਚਾਲਨ ਜਾਰੀ ਰਹਿਣ ਨਾਲ ਹੁਣ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਹਫਤੇ ਵਿੱਚ 12 ਉਡਾਣਾਂ ਦਾ ਸੰਚਾਲਨ ਹੋਵੇਗਾ। ਜਦੋਂਕਿ ਏਅਰ ਇੰਡੀਆ ਐਕਸਪ੍ਰੈਸ ਅਤੇ ਸਪਾਈਸਜੈੱਟ ਦੋਵੇਂ ਦੁਬਈ ਲਈ 14 ਹਫਤਾਵਾਰੀ (ਰੋਜ਼ਾਨਾਂ 2) ਉਡਾਣਾਂ ਹੋਣਗੀਆਂ।

ਇਨ੍ਹਾਂ ਉਡਾਣਾਂ ਦੇ ਵਾਧੇ ਨਾਲ ਸੰਯੁਕਤ ਅਰਬ ਐਮੀਰੇਟਸ (ਯੂਏਈ) ਦੇ ਦੁਬਈ ਤੇ ਸ਼ਾਰਜਾਹ ਹਵਾਈ ਅੱਡਿਆਂ ਲਈ ਅੰਮ੍ਰਿਤਸਰ ਤੋਂ ਹਫਤੇ ਵਿੱਚ ਸਭ ਤੋਂ ਵੱਧ 26 ਉਡਾਣਾਂ ਦਾ ਸੰਚਾਲਨ ਹੋਵੇਗਾ। ਗੁਮਟਾਲਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਉਡਾਣਾਂ ਅਤੇ ਯਾਤਰੀਆਂ ਦੀ ਵੱਧਦੀ ਗਿਣਤੀ ਨੂੰ ਦੇਖ ਹਾਲ ਹੀ ਵਿੱਚ ਦੁਬਈ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਏਅਰਲਾਈਨ ਐਮੀਰੇਟਸ ਨੇ ਹਾਲ ਹੀ ਵਿੱਚ ਤੇ ਬੀਤੇ ਸਾਲ 2022 ਵਿੱਚ ਵੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਦੋਵਾਂ ਦੇਸ਼ਾਂ ਦੇ ਦੁਵੱਲੇ ਹਵਾਈ ਸੇਵਾ ਸਮਝੌਤਿਆਂ ਵਿੱਚ ਸ਼ਾਮਲ ਕਰਨ ਲਈ ਬੇਨਤੀ ਕੀਤੀ ਸੀ ਤਾਂ ਜੋ ਏਅਰਲਾਈਨ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰ ਸਕੇ। ਇਸ ਸਮੇਂ ਹਵਾਈ ਸਮਝੋਤਿਆਂ ਅਨੁਸਾਰ ਸਿਰਫ ਭਾਰਤ ਦੀਆਂ ਏਅਰਲਾਈਨ ਹੀ ਅੰਮ੍ਰਿਤਸਰ ਤੋਂ ਯੂਏਈ ਦੇ ਹਵਾਈ ਅੱਡਿਆਂ ਲਈ ਉਡਾਣਾਂ ਦਾ ਸੰਚਾਲਨ ਕਰ ਸਕਦੀਆਂ ਹਨ।

ਭਾਰਤ ਨੇ ਇਸ ਮੰਗ ਨੂੰ ਪਹਿਲਾਂ ਵੀ ਕਈ ਵਾਰ ਅੰਮ੍ਰਿਤਸਰ ਸਮੇਤ ਭਾਰਤ ਦੇ ਕੁੱਝ ਹੋਰ ਹਵਾਈ ਅੱਡਿਆਂ ਲਈ ਐਮੀਰੇਟਸ ਜਾਂ ਦੁਬਈ ਦੇ ਹਵਾਬਾਜ਼ੀ ਮਹਿਕਮੇ ਵਲੋਂ ਕੀਤੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਭਾਰਤ ਵਲੋਂ ਅੰਮ੍ਰਿਤਸਰ ਜਾਂ ਹੋਰ ਦੂਜੇ ਟੀਅਰ-2 ਹਵਾਈ ਅੱਡਿਆਂ ਤੋਂ ਭਵਿੱਖ ਵਿੱਚ ਸਿਰਫ ਭਾਰਤੀ ਏਅਰਲਾਈਨ ਨੂੰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਨੂੰ ਤਰਜੀਹ ਦੇਣਾ ਦੱਸਿਆ ਗਿਆ ਹੈ।

ਉੱਤਰੀ ਅਮਰੀਕਾ ਦੇ ਨਾਲ ਵੱਧ ਰਹੇ ਸੰਪਰਕ ਬਾਰੇ ਜਾਣਕਾਰੀ ਦਿੰਦੀਆਂ, ਗੁਮਟਾਲਾ ਨੇ ਖੁਸ਼ੀ ਪ੍ਰਗਟਾਈ ਕਿ ਕੈਨੇਡਾ ਦੇ ਪ੍ਰਵਾਸੀ ਪੰਜਾਬੀਆਂ ਦੀ ਦਿੱਲੀ ਦੀ ਬਜਾਏ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੇ ਹਵਾਈ ਸੰਪਰਕ ਦੀ ਮੰਗ ਹੁਣ 6 ਅਪ੍ਰੈਲ ਤੋਂ ਪੂਰੀ ਹੋਣ ਜਾ ਰਹੀ ਹੈ। ਇਟਲੀ ਦੀ ਨਿਓਸ ਏਅਰ ਦੁਆਰਾ 6 ਅਪ੍ਰੈਲ ਤੋਂ ਇਟਲੀ ਦੇ ਮਿਲਾਨ ਮਾਲਪੇਨਸਾ ਹਵਾਈ ਅੱਡੇ ਰਾਹੀਂ ਅੰਮ੍ਰਿਤਸਰ ਅਤੇ ਟੋਰਾਂਟੋ ਵਿਚਕਾਰ ਹਫਤੇ ਵਿੱਚ ਇੱਕ ਉਡਾਣ ਨਾਲ ਇਸ ਰੂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮਿਲਾਨ ਰਾਹੀਂ ਅਮਰੀਕਾ ਦੇ ਨਿਊਯਾਰਕ ਲਈ ਵੀ ਅੰਮ੍ਰਿਤਸਰ ਨੂੰ ਸੁਵਿਧਾਜਨਕ ਸੰਪਰਕ ਦਿੱਤਾ ਜਾਵੇਗਾ।

ਇਨ੍ਹਾਂ ਉਡਾਣਾਂ ਦੇ ਵਾਧੇ ਨਾਲ ਪ੍ਰਵਾਸੀ ਪੰਜਾਬੀ ਹੁਣ ਲੰਡਨ ਗੈਟਵਿਕ, ਬਰਮਿੰਘਮ, ਰੋਮ, ਮਿਲਾਨ ਮਾਲਪੈਂਸਾ, ਮਿਲਾਨ ਬਰਗਾਮੋ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ ਅਤੇ ਕੁਆਲਾਲੰਪੁਰ ਸਮੇਤ 10 ਤੋਂ ਵੱਧ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ ਸਿੱਧਾ ਅੰਮ੍ਰਿਤਸਰ ਲਈ ਯਾਤਰਾ ਕਰ ਸਕਣਗੇ। ਏਅਰ ਇੰਡੀਆ ਵਲੋਂ ਹਫਤੇ ਵਿੱਚ 3-ਦਿਨ ਚਲਾਈ ਜਾ ਰਹੀ ਲ਼ੰਡਨ ਹੀਥਰੋ ਤੋਂ ਅੰਮ੍ਰਿਤਸਰ ਦੀ ਉਡਾਣ ਨੂੰ 25 ਮਾਰਚ ਤੋਂ ਬੰਦ ਕਰਕੇ ਇਸ ਨੂੰ ਲੰਡਨ ਗੈਟਵਿੱਕ ਹਵਾਈ ਅੱਡੇ ਤਬਦੀਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਗਰਮੀਆਂ ਵਿੱਚ 4 ਭਾਰਤੀ ਅਤੇ 4 ਵਿਦੇਸ਼ੀ ਏਅਰਲਾਈਨ ਦੁਆਰਾ ਗਰਮੀਆਂ ਵਿੱਚ ਹਫਤੇ ਵਿੱਚ 112 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦੀ ਰਵਾਨਗੀ ਅਤੇ ਆਮਦ ਹੋਵੇਗੀ।

ਇਹ ਵੀ ਪੜ੍ਹੋ: Viral Video: ਸਕੂਲ 'ਚ ਚੱਲੀਆਂ ਗੋਲੀਆਂ, ਮਾਂ ਬਾਹਰ ਕਰਦੀ ਰਹੀ ਰਿਪੋਰਟਿੰਗ! ਬੇਟੇ ਨੂੰ ਸੁਰੱਖਿਅਤ ਦੇਖ ਕੇ ਲਾਈਵ ਟੀਵੀ 'ਤੇ ਜੱਫੀ ਪਾਈ

ਘਰੇਲੂ ਉਡਾਣਾਂ ਸੰਬੰਧੀ ਗੁਮਟਾਲਾ ਨੇ ਦੱਸਿਆ ਕਿ ਭਾਰਤ ਦੀ ਅਲਾਇੰਸ ਏਅਰ ਦੁਆਰਾ 26 ਮਾਰਚ ਤੋਂ ਦਿੱਲੀ-ਅੰਮ੍ਰਿਤਸਰ ਵਿਚਕਾਰ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਦੇ ਨਾਲ ਘਰੇਲੂ ਯਾਤਰੀ ਵੀ ਹੁਣ ਵੱਧ ਰਹੀਆਂ ੳਡਾਣਾਂ ਦਾ ਲਾਭ ਲੈ ਸਕਦੇ ਹਨ। ਇਹੀ ਨਹੀਂ ਏਅਰ ਇੰਡੀਆ ਵੀ ਅੰਮ੍ਰਿਤਸਰ-ਦਿੱਲੀ ਦਰਮਿਆਨ ਆਪਣੀਆਂ ਰੋਜ਼ਾਨਾਂ ਉਡਾਣਾਂ ਦੀ ਗਿਣਤੀ ਨੂੰ 3 ਤੋਂ ਵਧਾ ਕੇ 4 ਕਰ ਰਹੀ ਹੈ। ਦਿੱਲੀ ਲਈ ਉਡਾਣਾਂ ਦੀ ਗਿਣਤੀ ਵਧਣ ਨਾਲ ਕਿਰਾਏ ਵੀ ਘਟਣ ਦੀ ਆਸ ਕੀਤੀ ਜਾ ਸਕਦੀ ਹੈ। ਇਨ੍ਹਾਂ ਨਵੀਆਂ ਉਡਾਣਾਂ ਦੇ ਨਾਲ ਅੰਮ੍ਰਿਤਸਰ ਤੋਂ ਹੁਣ ਭਾਰਤ ਦੀਆਂ 7 ਪ੍ਰਮੁੱਖ ਏਅਰਲਾਈਨ ਵਲੋਂ ਦਿੱਲੀ ਸਣੇ ਮੁੰਬਈ, ਸ਼੍ਰੀਨਗਰ, ਜੈਪੁਰ, ਪਟਨਾ, ਲਖਨਊ, ਅਹਿਮਦਾਬਾਦ, ਕੋਲਕਾਤਾ, ਬੈਂਗਲੋਰ, ਪੁਣੇ ਲਈ ਹਫਤੇ ਵਿੱਚ ਲਗਭਗ 324 ਉਡਾਣਾਂ ਦੀ ਰਵਾਨਗੀ ਤੇ ਆਮਦ ਹੋਵੇਗੀ।

ਇਹ ਵੀ ਪੜ੍ਹੋ: Coriander Leaves: ਸਿਰਫ ਸਬਜ਼ੀ ਦਾ ਸੁਆਦ ਹੀ ਨਹੀਂ ਵਧਾਉਂਦਾ ਧਨੀਆ, ਸਿਹਤ ਲਈ ਹੁੰਦਾ ਵਰਦਾਨ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ
Embed widget