Valtoha Case: ਔਰਤ ਨੂੰ ਅਰਧ ਨਗਨ ਘੁਮਾਉਣ ਦਾ ਮਾਮਲਾ, ਹਾਈਕੋਰਟ ਨੇ ਕਿਹਾ, ਦ੍ਰੌਪਦੀ ਦੇ ਚੀਰ ਹਰਨ ਦੀ ਯਾਦ ਆਈ, ਪਰ ਅਸੀਂ ਚੁੱਪ ਨਹੀਂ ਬੈਠਾਂਗੇ
Tarn Taran woman case: ਹਾਈ ਕੋਰਟ ਨੇ ਕਿਹਾ ਕਿ ਪਾਂਡਵਾਂ ਅਤੇ ਭੀਸ਼ਮ ਪਿਤਾਮਾ ਨੇ ਦ੍ਰੌਪਦੀ ਦੇ ਚੀਰ ਹਰਨ 'ਤੇ ਚੁੱਪ ਧਾਰੀ ਰੱਖੀ ਸੀ, ਜਿਸ ਦੇ ਨਤੀਜੇ ਵਜੋਂ ਮਹਾਭਾਰਤ ਦਾ ਯੁੱਧ ਹੋਇਆ ਸੀ। ਅੱਜ ਸਦੀਆਂ ਬਾਅਦ ਵੀ ਪ੍ਰਸ਼ਾਸਨ ਦੀ ਨੱਕ ਹੇਠ
Tarn Taran woman case: ਤਰਨ ਤਾਰਨ ਦੇ ਵਲਟੋਹਾ 'ਚ ਅਰਧ ਨਗਨ ਕਰਕੇ ਮਹਿਲਾ ਨੂੰ ਪਿੰਡ 'ਚ ਘੁਮਾਉਣ ਦੇ ਮਾਮਲੇ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੂ ਮੋਟੋ ਨੋਟਿਸ ਲਿਆ ਹੈ। ਹਾਈ ਕੋਰਟ ਵਿੱਚ ਜਸਟਿਸ ਸੰਜੇ ਵਸ਼ਿਸ਼ਟ ਨੇ ਕਿਹਾ ਕਿ ਇਸ ਘਟਨਾ ਨੇ ਮਹਾਂਭਾਰਤ ਦੌਰਾਨ ਦ੍ਰੌਪਦੀ ਦੇ ਚੀਰ ਹਰਨ ਦੀ ਯਾਦ ਦਿਵਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਪਾਂਡਵਾਂ ਤੇ ਭੀਸ਼ਮ ਪਿਤਾਮਾ ਨੇ ਦ੍ਰੌਪਦੀ ਦੇ ਚੀਰ ਹਰਨ 'ਤੇ ਚੁੱਪ ਧਾਰੀ ਰੱਖੀ ਸੀ, ਜਿਸ ਦੇ ਨਤੀਜੇ ਵਜੋਂ ਮਹਾਭਾਰਤ ਦਾ ਯੁੱਧ ਹੋਇਆ ਸੀ। ਅੱਜ ਸਦੀਆਂ ਬਾਅਦ ਵੀ ਪ੍ਰਸ਼ਾਸਨ ਦੀ ਨੱਕ ਹੇਠ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਨਿਆਂ ਪ੍ਰਣਾਲੀ ਤੋਂ ਚੁੱਪ ਰਹਿਣ ਦੀ ਉਮੀਦ ਆਮ ਆਦਮੀ ਨੂੰ ਨਹੀਂ ਹੈ।
ਜਸਟਿਸ ਵਸ਼ਿਸ਼ਟ ਦੇ ਨੋਟਿਸ ਲੈਂਦਿਆਂ ਕਾਰਜਕਾਰੀ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਤੇ ਜਸਟਿਸ ਲੁਪਿਤਾ ਬੈਨਰਜੀ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਮਾਮਲੇ ਵਿੱਚ ਜਸਟਿਸ ਵਸ਼ਿਸ਼ਟ ਨੇ ਕਾਰਜਕਾਰੀ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕਿਹਾ ਕਿ 31 ਮਾਰਚ ਦੀ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਪਿੰਡ ਵਿੱਚ ਇੱਕ 55 ਸਾਲਾ ਔਰਤ ਦੀ ਉਸ ਦੇ ਪੁੱਤਰ ਦੇ ਸਹੁਰਿਆਂ ਵੱਲੋਂ ਅੱਧ-ਨਗਨ ਕਰਕੇ ਪਿੰਡ 'ਚ ਘੁਮਾਇਆ ਤੇ ਉਸ ਨਾਲ ਕੁੱਟਮਾਰ ਕੀਤੀ।
ਔਰਤ ਦੇ ਕੱਪੜੇ ਪਾੜੇ ਗਏ ਤੇ ਪੂਰੇ ਪਿੰਡ ਦੇ ਸਾਹਮਣੇ ਉਸ ਨੂੰ ਜ਼ਲੀਲ ਕੀਤਾ ਗਿਆ। ਦੱਸਿਆ ਜਾਂਦਾ ਸੀ ਕਿ ਉਸ ਦੇ ਲੜਕੇ ਨੇ ਗੁਆਂਢ 'ਚ ਰਹਿੰਦੀ ਲੜਕੀ ਨਾਲ ਲਵ ਮੈਰਿਜ ਕੀਤੀ ਸੀ। ਇਸ ਲਈ ਲੜਕੇ ਦੇ ਸਹੁਰਿਆ ਨੇ ਮੁੰਡੇ ਦੀ ਮਾਂ ਨੂੰ ਇਸ ਦੀ ਸਜ਼ਾ ਦਿੰਦੇ ਹੋਏ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ ਗਿਆ।
ਜਦੋਂ ਪੀੜਤਾ ਅਤੇ ਉਸਦੇ ਪਰਿਵਾਰ ਨੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਕੀਤੀ ਤਾਂ ਪੁਲਿਸ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਇਸ ਮਾਮਲੇ 'ਚ ਹਰਕਤ 'ਚ ਆਈ ਹੈ। ਤੇ ਪੁਲਿਸ ਨੇ ਮਾਮਲਾ ਦਰਜ ਕਰਕੇ 4 ਜਦਿਆ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।