ਪੜਚੋਲ ਕਰੋ

Punjab News: ਇਸ ਬੈਂਕ 'ਚ ਵੱਡਾ ਘੋਟਾਲਾ, ਚੇਅਰਮੈਨ ਨਿਲੰਬਿਤ; ਵੱਡੇ ਪੱਧਰ ‘ਤੇ ਧੋਖਾਧੜੀ, ਲੋਕਾਂ 'ਚ ਮੱਚੀ ਤਰਥੱਲੀ

ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟੇਡ ਵਿੱਚ ਵੱਡੇ ਪੱਧਰ ਦੀਆਂ ਵਿੱਤੀ ਬੇਨਿਯਮੀਆਂ, ਧੋਖਾਧੜੀ ਅਤੇ ਕੁਰਾਜ਼ ਪ੍ਰਬੰਧਨ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਬੈਂਕ ਦੇ ਚੇਅਰਮੈਨ ਅਰਿੰਦਰਬੀਰ ਸਿੰਘ ਅਹਲੂਵਾਲੀਆ ਨੂੰ ਤੁਰੰਤ..

ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਵਿੱਚ ਵੱਡੇ ਪੱਧਰ 'ਤੇ ਵਿੱਤੀ ਬੇਨਿਯਮੀਆਂ, ਧੋਖਾਧੜੀ ਅਤੇ ਕੁਪ੍ਰਬੰਧਨ ਦੇ ਖਿਲਾਫ ਪੰਜਾਬ ਸਰਕਾਰ ਨੇ ਸਖਤ ਰੁਖ ਅਪਣਾਉਂਦਿਆਂ ਬੈਂਕ ਦੇ ਚੇਅਰਮੈਨ ਅਰਿੰਦਰਬੀਰ ਸਿੰਘ ਆਹਲੂਵਾਲੀਆ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਹਲੂਵਾਲੀਆ ਨੇ 2017 ਵਿੱਚ ਆਪਣੇ ਪਿਤਾ ਸਤਵਿੰਦਰ ਸਿੰਘ ਵਾਲੀਆ-ਜੋ ਬੈਂਕ ਵਿੱਚ ਅਸਿਸਟੈਂਟ ਮੈਨੇਜਰ ਸਨ, ਦੀ ਸਿਫ਼ਾਰਸ਼ ‘ਤੇ 10 ਲੱਖ ਰੁਪਏ ਦਾ ਹਾਊਸ ਬਿਲਡਿੰਗ ਲੋਨ ਪ੍ਰਾਪਤ ਕੀਤਾ।

ਇਹ ਲੋਨ ਬੈਂਕ ਦੀਆਂ ਨੀਤੀਆਂ ਦਾ ਸਾਫ਼ ਉਲੰਘਣ ਕਰਦਿਆਂ, ਬਿਨਾਂ ਕਿਸੇ ਤਰ੍ਹਾਂ ਦੇ ਨਿਰਮਾਣ-ਸਰਟੀਫਿਕੇਸ਼ਨ ਦੇ, ਤਿੰਨ ਕਿਸ਼ਤਾਂ ਵਿੱਚ ਜਾਰੀ ਕੀਤਾ ਗਿਆ। ਸਰਕਾਰੀ ਜਾਂਚ ਰਿਪੋਰਟ ਅਨੁਸਾਰ, ਇਸ ਸਾਰੇ ਮਾਮਲੇ ਨਾਲ ਬੈਂਕ ਦੀ ਵਿੱਤੀ ਸੁਰੱਖਿਆ ਅਤੇ ਭਰੋਸੇਯੋਗਤਾ ‘ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਇਸ ਗੰਭੀਰ ਬੇਨਿਯਮੀਆਂ ਦੇ ਖੁਲਾਸੇ ਤੋਂ ਬਾਅਦ, ਪੰਜਾਬ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਕਿ ਬੈਂਕਿੰਗ ਸਿਸਟਮ ਵਿੱਚ ਭ੍ਰਿਸ਼ਟਾਚਾਰ ਜਾਂ ਗਲਤ ਪ੍ਰਬੰਧਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿੰਮੇਵਾਰਾਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।

ਸਹਿਕਾਰਤਾ ਵਿਭਾਗ ਦੇ ਜੁਆਇੰਟ ਰਜਿਸਟਰਾਰ ਜਲੰਧਰ ਦੀ ਰਿਪੋਰਟ ਮੁਤਾਬਕ, ਜਦੋਂ ਇਸ ਸਾਲ 25 ਮਾਰਚ ਨੂੰ ਪੰਜਾਬ ਸਟੇਟ ਕੋਆਪਰੇਟਿਵ ਬੈਂਕ (ਪੀਐਸਸੀਬੀ) ਦੀ ਟੀਮ ਨੇ ਨਿਰਮਾਣ ਦੀ ਪੜਤਾਲ ਕੀਤੀ, ਤਾਂ ਪਤਾ ਲੱਗਾ ਕਿ ਗਿਰਵੀ ਰੱਖੀ ਸੰਪਤੀ ਦਾ ਕੋਈ ਵਜੂਦ ਹੀ ਨਹੀਂ ਹੈ। ਲੋਨ ਖਾਤਾ ਅਨਿਯਮਤ ਭੁਗਤਾਨਾਂ ਕਾਰਨ ਐਨਪੀਏ (Non-Performing Asset) ਵਿੱਚ ਚਲਾ ਗਿਆ, ਜਿਸ ਨੇ ਬੈਂਕ ਦੀ ਸਾਖ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ।

ਨਿਯਮਾਂ ਮੁਤਾਬਕ, ਅਰਿੰਦਰਬੀਰ ਦੇ ਡਾਇਰੈਕਟਰ ਬਣਨ (15.12.2021) ਅਤੇ ਚੇਅਰਮੈਨ ਬਣਨ (13.04.2022) ਤੋਂ ਬਾਅਦ ਉਸਦੇ ਪਿਤਾ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਸੀ, ਪਰ ਸਤਵਿੰਦਰ ਸਿੰਘ ਨੇ ਗੈਰ-ਕਾਨੂੰਨੀ ਤਰੀਕੇ ਨਾਲ 31 ਜੁਲਾਈ 2023 ਤੱਕ ਨੌਕਰੀ ਜਾਰੀ ਰੱਖੀ ਅਤੇ ਇਸ ਦੌਰਾਨ ₹32.31 ਲੱਖ ਤਨਖ਼ਾਹ ਅਤੇ ਭੱਤਿਆਂ ਦੇ ਰੂਪ ਵਿੱਚ ਪ੍ਰਾਪਤ ਕੀਤੇ।

ਸਾਂਝੇ ਰਜਿਸਟਰਾਰ, ਕੋਆਪਰੇਟਿਵ ਸੋਸਾਇਟੀਆਂ ਨੇ ਪੂਰੇ ਬੋਰਡ ਆਫ ਡਾਇਰੈਕਟਰਜ਼ ਨੂੰ ਕਾਰਨ-ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ‘ਤੇ ਦੋਸ਼ੀ ਕਰਮਚਾਰੀਆਂ ਨੂੰ ਬਚਾਉਣ, ਗਬਨ ਦੇ ਮਾਮਲਿਆਂ ਵਿੱਚ ਕੇਸ ਦਰਜ ਨਾ ਕਰਨ ਅਤੇ ਅਨੁਸ਼ਾਸਨਾਤਮਕ ਕਾਰਵਾਈ ਵਿੱਚ ਜਾਣ-ਬੁੱਝ ਕੇ ਦੇਰੀ ਕਰਨ ਦੇ ਦੋਸ਼ ਲਗਾਏ ਗਏ ਹਨ। ਬੋਰਡ ਨੂੰ 15 ਦਿਨਾਂ ਅੰਦਰ ਜਵਾਬ ਦੇਣਾ ਹੋਵੇਗਾ, ਨਹੀਂ ਤਾਂ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Balkar Sidhu Daughter Marriage: ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Balkar Sidhu Daughter Marriage: ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
Embed widget