(Source: ECI/ABP News/ABP Majha)
Punjab News: ਪਾਕਿਸਤਾਨ ਹੀ ਨਹੀਂ ਚੀਨ ਵੀ ਪੰਜਾਬ ਵਿੱਚ ਭੇਜ ਰਿਹਾ ਡਰੋਨ ! ਫੋਰੈਂਸਿਕ ਰਿਪੋਰਟ ਵਿੱਚ ਖੁਲਾਸਾ
ਡਰੋਨ ਦੀ ਫੋਰੈਂਸਿਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ 11 ਜੂਨ, 2022 ਨੂੰ ਡਰੋਨ ਨੇ ਚੀਨ ਦੇ ਸ਼ੰਘਾਈ ਦੇ ਫੇਂਗ ਜ਼ਿਆਨ ਜ਼ਿਲ੍ਹੇ ਵਿੱਚ ਉਡਾਣ ਭਰੀ ਸੀ। ਬਾਅਦ ਵਿੱਚ, 24 ਸਤੰਬਰ ਤੋਂ 25 ਦਸੰਬਰ ਤੱਕ, ਇਸ ਨੇ ਪਾਕਿਸਤਾਨ ਦੇ ਪੰਜਾਬ ਖੇਤਰ ਦੇ ਖਾਨੇਵਾਲ ਤੋਂ 28 ਵਾਰ ਡਰੋਨ ਉਡਾਇਆ।
Punjab News: ਸੀਮਾ ਸੁਰੱਖਿਆ ਬਲ (BSF) ਵੱਲੋਂ ਪੰਜਾਬ ਦੇ ਅੰਮ੍ਰਿਤਸਰ ਸਰਹੱਦ 'ਤੇ ਸੁੱਟੇ ਗਏ ਡਰੋਨ ਦੇ ਅਧਿਐਨ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੋ ਮਹੀਨਿਆਂ ਬਾਅਦ, ਡਰੋਨ ਦੀ ਫੋਰੈਂਸਿਕ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਭਾਰਤ-ਪਾਕਿਸਤਾਨ ਸਰਹੱਦ 'ਤੇ ਮਾਰਿਆ ਗਿਆ ਡਰੋਨ ਪਹਿਲਾਂ ਚੀਨ ਅਤੇ ਫਿਰ ਪਾਕਿਸਤਾਨ ਵਿੱਚ ਉੱਡਿਆ ਸੀ।
ਜ਼ਿਕਰਯੋਗ ਹੈ ਕਿ ਬੀਤੀ 25 ਦਸੰਬਰ ਦੀ ਰਾਤ ਕਰੀਬ 7:45 ਵਜੇ ਬੀਐਸਐਫ ਨੇ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਪਿੰਡ ਰਾਜਾਤਾਲ ਵਿੱਚ ਪਾਕਿਸਤਾਨ ਤੋਂ ਆ ਰਹੇ ਇੱਕ ਡਰੋਨ ਨੂੰ ਡੇਗਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ। ਇਹ ਇੱਕ ਕਵਾਡਕਾਪਟਰ ਡਰੋਨ ਸੀ। ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਡਰੋਨ ਵਾਪਸ ਜਾਣ ਤੋਂ ਪਹਿਲਾਂ ਹੀ ਡਿੱਗ ਗਿਆ। ਬੀਐਸਐਫ ਨੇ ਇਸ ਡਰੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਸੀ।
ਡਰੋਨ ਦੀ ਫੋਰੈਂਸਿਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ 11 ਜੂਨ, 2022 ਨੂੰ ਡਰੋਨ ਨੇ ਚੀਨ ਦੇ ਸ਼ੰਘਾਈ ਦੇ ਫੇਂਗ ਜ਼ਿਆਨ ਜ਼ਿਲ੍ਹੇ ਵਿੱਚ ਉਡਾਣ ਭਰੀ ਸੀ। ਬਾਅਦ ਵਿੱਚ, 24 ਸਤੰਬਰ ਤੋਂ 25 ਦਸੰਬਰ ਤੱਕ, ਇਸ ਨੇ ਪਾਕਿਸਤਾਨ ਦੇ ਪੰਜਾਬ ਖੇਤਰ ਦੇ ਖਾਨੇਵਾਲ ਤੋਂ 28 ਵਾਰ ਡਰੋਨ ਉਡਾਇਆ।
ਬੀਐਸਐਫ ਦੇ ਸਾਬਕਾ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਸਰਹੱਦ ’ਤੇ ਦਾਗੇ ਗਏ ਹਰ ਡਰੋਨ ਦੀ ਫੋਰੈਂਸਿਕ ਜਾਂਚ ਦੇ ਹੁਕਮ ਦਿੱਤੇ ਸਨ। ਉਦੋਂ ਤੋਂ ਬੀਐਸਐਫ ਹਰ ਡਿੱਗੇ ਡਰੋਨ ਦੀ ਜਾਂਚ ਕਰ ਰਹੀ ਹੈ। ਜੋ ਡਰੋਨ ਦੀ ਉਡਾਣ ਦੇ ਹਾਲਾਤ ਬਾਰੇ ਪੂਰੀ ਜਾਣਕਾਰੀ ਦਿੰਦਾ ਹੈ।
ਜ਼ਿਕਰ ਕਰ ਦਈਏ ਕਿ ਇਹ ਡਰੋਨ ਸਰਹੱਦੀ ਵਾੜ ਅਤੇ ਜ਼ੀਰੋ ਲਾਈਨ ਦੇ ਵਿਚਕਾਰ ਬਰਾਮਦ ਕੀਤਾ ਗਿਆ ਸੀ। ਪੀਲੇ ਪੋਲੀਥੀਨ ਵਿੱਚ ਲਪੇਟਿਆ ਪਾਬੰਦੀਸ਼ੁਦਾ ਸਮੱਗਰੀ ਦਾ ਇੱਕ ਪੈਕੇਟ ਵੀ ਬਰਾਮਦ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਰੋਨ 'ਚ ਕਰੀਬ 5 ਕਿਲੋ ਵਜ਼ਨ ਦਾ ਪੈਕੇਟ ਸੀ, ਜਿਸ 'ਚ ਹੈਰੋਇਨ ਹੋਣ ਦਾ ਸ਼ੱਕ ਸੀ। ਬੀਐਸਐਫ ਅਧਿਕਾਰੀਆਂ ਅਨੁਸਾਰ, ਕਵਾਡਕਾਪਟਰ ਵਿੱਚ ਇੱਕ ਚੀਨੀ ਲੇਬਲ ਵੀ ਸੀ, ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਡਰੋਨ ਨੂੰ ਅਸੈਂਬਲ ਕੀਤਾ ਗਿਆ ਹੋਵੇਗਾ। ਤੇ ਇਸ ਬਾਰੇ ਹੁਣ ਫੋਰੈਂਸਿਕ ਰਿਪੋਰਟ ਵਿੱਚ ਖ਼ੁਲਾਸਾ ਹੋ ਗਿਆ ਹੈ।

ਦੱਸ ਦਈਏ ਕਿ ਇਸ ਦੇ ਨਾਲ ਹੀ ਇਸ ਤੋਂ ਪਹਿਲਾਂ 1 ਫਰਵਰੀ ਨੂੰ ਵੀ ਬੀਐਸਐਫ ਨੇ 2.6 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਸਰਹੱਦ 'ਤੇ ਡਰੋਨ ਤੋਂ ਸੁੱਟੇ ਜਾਣ ਦਾ ਸ਼ੱਕ ਹੈ।