ਪਾਕਿ ਦੀ ਨਾਪਾਕ ਸਾਜ਼ਿਸ਼! ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਕੋਸ਼ਿਸ਼, ਭਾਰਤ ਨੇ ਮਿਜ਼ਾਇਲ ਹਮਲਾ ਕੀਤਾ ਨਾਕਾਮ, ਫੌਜ ਦੀ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਭਾਰਤ ਨੇ ਆਪਰੇਸ਼ਨ 'ਸਿੰਦੂਰ' ਰਾਹੀਂ ਪਾਕਿਸਤਾਨ 'ਚ ਲੁਕੇ ਹੋਏ ਅੱਤਵਾਦੀਆਂ ਨੂੰ ਸਖਤ ਜਵਾਬ ਦਿੱਤਾ, ਪਰ ਫਿਰ ਵੀ ਪਾਕ ਆਪਣੇ ਨਾਪਾਕ ਮਨੋਰਥਾਂ ਤੋਂ ਬਾਜ ਨਹੀਂ ਆਇਆ। 7 ਤੇ 8 ਮਈ ਦੀ ਰਾਤ ਪਾਕਿਸਤਾਨ ਨੇ ਦੇਸ਼ ਦੇ ਕਈ ਸ਼ਹਿਰਾਂ 'ਤੇ ਹਮਲੇ ਦੀ ਕੋਸ਼ਿਸ਼

Operation Sindoor: ਭਾਰਤ ਨੇ ਆਪਰੇਸ਼ਨ 'ਸਿੰਦੂਰ' ਰਾਹੀਂ ਪਾਕਿਸਤਾਨ 'ਚ ਲੁਕੇ ਹੋਏ ਅੱਤਵਾਦੀਆਂ ਨੂੰ ਸਖਤ ਜਵਾਬ ਦਿੱਤਾ, ਪਰ ਫਿਰ ਵੀ ਪਾਕ ਆਪਣੇ ਨਾਪਾਕ ਮਨੋਰਥਾਂ ਤੋਂ ਬਾਜ ਨਹੀਂ ਆਇਆ। 7 ਤੇ 8 ਮਈ ਦੀ ਰਾਤ ਪਾਕਿਸਤਾਨ ਨੇ ਦੇਸ਼ ਦੇ ਕਈ ਸ਼ਹਿਰਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵੀ ਦੁਸ਼ਮਣਾਂ ਦੇ ਨਿਸ਼ਾਨੇ 'ਤੇ ਸੀ, ਪਰ ਭਾਰਤੀ ਫੌਜ ਨੇ ਪਾਕਿ ਆਰਮੀ ਦੇ ਇਰਾਦਿਆਂ ਨੂੰ ਅਸਫਲ ਬਣਾਇਆ। ਇਹ ਗੰਭੀਰ ਖੁਲਾਸਾ ਇਕ ਰਿਪੋਰਟ ਵਿੱਚ ਹੋਇਆ ਹੈ।
Golden Temple 'ਤੇ ਕੀਤੀ ਗਈ ਸੀ ਡਰੋਨ ਹਮਲੇ ਕੋਸ਼ਿਸ਼
ਏਐਨਆਈ ਦੀ ਇਕ ਰਿਪੋਰਟ ਮੁਤਾਬਕ, Major General Kartik C Seshadri ਨੇ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ 'ਤੇ ਡਰੋਨ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਫੌਜ ਨੇ ਪਾਕ ਦੇ ਸਾਰੇ ਹਮਲਿਆਂ ਨੂੰ ਨਾਕਾਮ ਬਣਾ ਦਿੱਤਾ। ਪਾਕਿਸਤਾਨ ਨੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।
ਭਾਰਤੀ ਫੌਜ ਨੇ ਪਾਕਿ ਦੀਆਂ ਮਿਜ਼ਾਇਲਾਂ ਨੂੰ ਕੀਤਾ ਢੇਰ
ਪਾਕਿਸਤਾਨ ਨੇ 8 ਮਈ ਦੀ ਸਵੇਰ ਭਾਰੀ ਮਾਤਰਾ ਵਿੱਚ ਮਿਜ਼ਾਇਲਾਂ ਅਤੇ ਡਰੋਨਾਂ ਰਾਹੀਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੇਜਰ ਜਨਰਲ ਕਾਰਤਿਕ ਨੇ ਕਿਹਾ, "ਪਾਕਿਸਤਾਨ ਨੇ ਹਵਾਈ ਹਮਲਿਆਂ ਦੀ ਤੀਬਰਤਾ ਵਧਾ ਦਿੱਤੀ ਸੀ। ਉਸ ਨੇ ਡਰੋਨਾਂ ਦੇ ਨਾਲ-ਨਾਲ ਲੰਮੀ ਦੂਰੀ ਵਾਲੀਆਂ ਮਿਜ਼ਾਇਲਾਂ ਦੀ ਵੀ ਵਰਤੋਂ ਕੀਤੀ। ਅਸੀਂ ਪੂਰੀ ਤਰ੍ਹਾਂ ਤਿਆਰ ਸੀ ਅਤੇ ਉਸ ਦੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਿਜ਼ਾਇਲ ਅਤੇ ਡਰੋਨ ਰਾਹੀਂ ਹਮਲਾ ਕੀਤਾ ਸੀ, ਪਰ ਅਸੀਂ ਸਾਰੇ ਹਮਲਿਆਂ ਨੂੰ ਢੇਰ ਕਰ ਦਿੱਤਾ।"
ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ 'ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼
ਪਾਕਿਸਤਾਨ ਨੇ ਅੰਮ੍ਰਿਤਸਰ ਦੇ ਨਾਲ-ਨਾਲ ਜੰਮੂ, ਸ਼੍ਰੀਨਗਰ, ਪਠਾਨਕੋਟ, ਜਲੰਧਰ, ਲੁਧਿਆਣਾ, ਚੰਡੀਗੜ੍ਹ ਅਤੇ ਭੁਜ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਹੋਰ ਕਈ ਭਾਰਤੀ ਸ਼ਹਿਰਾਂ 'ਤੇ ਵੀ ਹਮਲੇ ਦੀ ਯੋਜਨਾ ਬਣਾਈ ਸੀ। ਭਾਰਤੀ ਫੌਜ ਦੇ ਆਕਾਸ਼ ਮਿਜ਼ਾਇਲ ਸਿਸਟਮ ਅਤੇ ਐਲ-70 ਡਿਫੈਂਸ ਗਨ ਨੇ ਪਾਕਿ ਦੇ ਖਿਲਾਫ ਅਹਿਮ ਭੂਮਿਕਾ ਨਿਭਾਈ। ਭਾਰਤੀ ਫੌਜ ਨੇ ਆਪਰੇਸ਼ਨ "ਸਿੰਦੂਰ" ਦੌਰਾਨ ਪਹਿਲਾਂ ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕੀਤਾ ਸੀ, ਪਰ ਇਸ ਵਿਚ ਪਾਕਿ ਫੌਜ ਵੀ ਸ਼ਾਮਿਲ ਹੋ ਗਈ ਅਤੇ ਉਸ ਨੇ ਭਾਰਤ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਭਾਰਤੀ ਫੌਜ ਨੇ ਤੁਰੰਤ ਜਵਾਬੀ ਕਾਰਵਾਈ ਕਰਕੇ ਪਾਕਿਸਤਾਨ ਨੂੰ ਵੱਡਾ ਨੁਕਸਾਨ ਪਹੁੰਚਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















