ਪੜਚੋਲ ਕਰੋ

Parkash Singh Badal Death: ਪ੍ਰਕਾਸ਼ ਸਿੰਘ ਬਾਦਲ ਦਾ ਜਾਣਾ ਪੰਜਾਬ ਤੇ ਪੰਜਾਬੀਅਤ ਲਈ ਵੱਡਾ ਘਾਟਾ: ਗਿਆਨੀ ਹਰਪ੍ਰੀਤ ਸਿੰਘ

Parkash Singh Badal Death: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਿਆਸਤ ਦੇ ਇੱਕ ਹੋਰ ਯੋਧੇ ਦਾ ਅੰਤ...

Parkash Singh Badal Death: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਿਆਸਤ ਦੇ ਇੱਕ ਹੋਰ ਯੋਧੇ ਦਾ ਅੰਤ ਹੋ ਗਿਆ ਹੈ। ਇਨ੍ਹਾਂ ਦਾ ਜਾਣਾ ਪੰਜਾਬ ਤੇ ਪੰਜਾਬੀਅਤ ਲਈ ਵੱਡਾ ਘਾਟਾ ਹੈ। ਅਜਿਹੇ ਸਿਆਸਤਦਾਨਾਂ ਦੀ ਪੂਰੇ ਭਾਰਤ ਅੰਦਰ ਕਮੀ ਰੜਕੇਗੀ ਜੋ ਜ਼ਮੀਨ ਨਾਲ ਜੁੜੇ ਹੋਣ ਲੋਕ ਮੁੱਦਿਆਂ ਦੀ ਗੱਲ ਕਰਦੇ ਹੋਣ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਇਸ ਦੌਰਾਨ ਬਾਦਲ ਬਾਰੇ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਉਹ ਜਿੰਦਗੀ ਵਿੱਚ ਲੋਕਾਂ ਲਈ ਲੜੇ। ਉਨ੍ਹਾਂ ਦੇਸ਼ ਵਾਸਤੇ ਲੜਾਈ ਲੜੀ। ਜੇਲ੍ਹਾਂ ਕੱਟੀਆਂ, ਜਿੰਦਗੀ ਵਿੱਚ ਕਿਸੇ ਨੂੰ ਵਿਰੋਧੀ ਸਮਝਿਆ ਨਹੀਂ। ਸਾਰੀ ਜਿੰਦਗੀ ਉਨ੍ਹਾਂ ਨੇ ਸਮੇਂ ਦਾ ਪਾਲਨ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਾਠ ਕਰਕੇ ਹੀ ਘਰੋਂ ਨਿਕਲਦੇ ਸੀ ਤੇ ਸਹੀ 8 ਵਜੇ ਘਰੋਂ ਕੰਮ ਲਈ ਨਿਕਲ ਪੈਂਦੇ ਸਨ।

ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਜਾਣ ਨਾਲ ਸਮੁੱਚੀ ਸਿੱਖ ਕੌਮ ਤੇ ਦੇਸ ਵਾਸਤੇ ਬਹੁਤ ਹੀ ਵੱਡਾ ਘਾਟਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਹਰ ਵਰਗ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਵਿਰਾਸਤ ਏ ਖਾਲਸਾ, ਦਰਬਾਰ ਸਾਹਿਬ ਗਲਿਆਰਾ, ਹਿੰਦੂ ਧਰਮ ਵਾਸਤੇ, ਵਾਲਮਿਕੀ ਭਾਈਚਾਰੇ ਲਈ ਤੇ ਸਾਰੇ ਵਰਗਾ ਲ਼ਈ ਉਨ੍ਹਾਂ ਨੇ ਸਿਆਸਤ ਵਿੱਚ ਰਹਿੰਦੇ ਹੋਏ ਕੰਮ ਕੀਤੇ ਹਨ। ਪ੍ਰਕਾਸ਼ ਸਿੰਘ ਬਾਦਲ ਵਰਗਾ ਇਨਸਾਨ ਦੁਬਾਰਾ ਪੈਦਾ ਨਹੀਂ ਹੋ ਸਕਦਾ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਸ਼ਾਮ ਦੇਹਾਂਤ ਹੋ ਗਿਆ ਸੀ। ਉਹ 95 ਸਾਲ ਦੇ ਸਨ ਤੇ ਉਨ੍ਹਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਹ ਪਿਛਲੇ ਬੁੱਧਵਾਰ ਤੋਂ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਦਾਖ਼ਲ ਸਨ। ਉਹ ਦਿਲ ਦੇ ਰੋਗ ਤੋਂ ਪੀੜਤ ਸਨ ਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ।

ਇਹ ਵੀ ਪੜ੍ਹੋ: Parkash Singh Badal Death: ਬਾਦਲ ਦੀ ਮ੍ਰਿਤਕ ਦੇਹ ਮੁਹਾਲੀ ਤੋਂ ਚੰਡੀਗੜ੍ਹ ਲਿਆਂਦੀ, 12 ਵਜੇ ਪਿੰਡ ਬਾਦਲ ਰਵਾਨਾ ਹੋਏਗਾ ਕਾਫਲਾ

ਅੰਤਿਮ ਸਮੇਂ ਵੱਡੇ ਬਾਦਲ ਕੋਲ ਉਨ੍ਹਾਂ ਦੀ ਨੂੰਹ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਮੌਜੂਦ ਸਨ। ਇਸ ਦੌਰਾਨ ਪੰਜਾਬ ਸਰਕਾਰ ਨੇ ਭਲਕੇ ਇੱਕ ਦਿਨਾ ਛੁੱਟੀ ਜਦੋਂਕਿ ਕੇਂਦਰ ਸਰਕਾਰ ਨੇ ਦੋ ਰੋਜ਼ਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਸਰਕਾਰੀ ਇਮਾਰਤਾਂ ’ਤੇ ਕੌਮੀ ਝੰਡੇ ਅੱਧੇ ਝੁਕੇ ਰਹਿਣਗੇ।

ਇਹ ਵੀ ਪੜ੍ਹੋ: Sangrur News: ਠੱਗਾਂ ਦੇ ਵਾਰੇ-ਵਾਰੇ ਜਾਈਏ...ਇੰਨਾ ਦਾ ਦਿਮਾਗ ਵੇਖ ਫਲਿਪਕਾਰਟ ਵਾਲੇ ਵੀ ਹੈਰਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ

ਬਲਾਤਕਾਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਕੌਣ ?  ਹੁਣ ਜੇਲ੍ਹ 'ਚ ਕਰੇਗਾ 'ਮੇਰਾ ਯਸ਼ੂ ਯਸ਼ੂ'

ਪਟਾਖਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ, ਦੂਰ-ਦੂਰ ਤੱਕ ਖਿੰਡੇ ਸਰੀਰ ਦੇ ਅੰਗ

ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ
Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ
ਬਲਾਤਕਾਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਕੌਣ ?  ਹੁਣ ਜੇਲ੍ਹ 'ਚ ਕਰੇਗਾ 'ਮੇਰਾ ਯਸ਼ੂ ਯਸ਼ੂ'
ਬਲਾਤਕਾਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਕੌਣ ? ਹੁਣ ਜੇਲ੍ਹ 'ਚ ਕਰੇਗਾ 'ਮੇਰਾ ਯਸ਼ੂ ਯਸ਼ੂ'
ਪਟਾਖਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ, ਦੂਰ-ਦੂਰ ਤੱਕ ਖਿੰਡੇ ਸਰੀਰ ਦੇ ਅੰਗ
ਪਟਾਖਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ, ਦੂਰ-ਦੂਰ ਤੱਕ ਖਿੰਡੇ ਸਰੀਰ ਦੇ ਅੰਗ
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ  ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ

Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ

ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ

Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ

Embed widget