Amritsar News: ਨਸ਼ਾ ਤਸਕਰਾਂ ਖਿਲਾਫ਼ ਇਕੱਠੇ ਹੋਏ ਲੋਕਾਂ ਦੀ ਪੁਲਿਸ ਨਾਲ ਥਾਣੇ 'ਚ ਝੜਪ, ਥਾਣੇ 'ਚ ਚੱਲੀਆਂ ਡਾਂਗਾਂ
Amritsar News: ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਇਸ ਵਿੱਚ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦਰਿਆ ਵਿੱਚ ਪੰਜਾਬ ਦੇ ਨੌਜਵਾਨ ਡੁੱਬਦੇ ਹੋਏ ਨਜ਼ਰ ਆ
Amritsar News: ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਇਸ ਵਿੱਚ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦਰਿਆ ਵਿੱਚ ਪੰਜਾਬ ਦੇ ਨੌਜਵਾਨ ਡੁੱਬਦੇ ਹੋਏ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦਾ ਹੈ ਜਿੱਥੇ ਨਸ਼ਾ ਧੜੱਲੇ ਨਾਲ ਵਿਕਦਾ ਵਿਖਾਈ ਦੇ ਰਿਹਾ ਹੈ। ਕੋਟ ਖਾਲਸਾ ਦੇ ਰਹਿਣ ਵਾਲੇ ਲੋਕਾਂ ਵੱਲੋਂ ਨਸ਼ੇ ਖਿਲਾਫ ਇੱਕ ਮੀਟਿੰਗ ਕਰਕੇ 11 ਮੈਂਬਰੀ ਟੀਮ ਬਣਾਈ ਗਈ ਹੈ ਤੇ ਇਲਾਕੇ ਵਿੱਚ ਠੀਕਰੀ ਪਹਿਰਾ ਲਗਾਇਆ ਜਾਂਦਾ ਹੈ।
ਇਸ ਤੋਂ ਬਾਅਦ ਨਸ਼ਿਆਂ ਖਿਲਾਫ ਬਣਾਈ 11 ਮੈਂਬਰੀ ਕਮੇਟੀ ਨੇ ਇਲਾਕੇ ਦੇ ਕੌਂਸਲਰ ਦੇ ਪਰਿਵਾਰਕ ਮੈਂਬਰਾਂ 'ਤੇ ਨਸ਼ੇ ਵੇਚਣ ਦਾ ਇਲਜ਼ਾਮ ਲਗਾਇਆ ਤੇ ਕੌਸਲਰ ਨੂੰ ਕੋਟ ਖਾਲਸਾ ਪੁਲਿਸ ਚੌਂਕੀ ਲਿਆਂਦਾ ਗਿਆ। ਇਸ ਦੌਰਾਨ ਚੌਂਕੀ ਦੇ ਬਾਹਰ ਇੱਕ ਪਾਸੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਤੇ ਦੂਜੇ ਪਾਸੇ ਕੌਂਸਲਰ ਖਿਲਾਫ ਲੋਕ ਇਕੱਠੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸਨ। ਉਥੇ ਹੀ ਦੂਸਰੇ ਪਾਸੇ ਇਲਾਕਾ ਕੌਂਸਲਰ ਦੇ ਹੱਕ ਵਿੱਚ ਵੀ ਬਹੁਤ ਸਾਰੇ ਨੌਜਵਾਨ ਆ ਕੇ ਨਾਅਰੇਬਾਜ਼ੀ ਕਰਨ ਲੱਗੇ ਤੇ ਦੇਖਦੇ ਹੀ ਦੇਖਦੇ ਦੋਵੇਂ ਧਿਰਾਂ ਤਲਖ਼ ਬਾਜੀ ਵਿੱਚ ਆ ਕੇ ਇਕ ਦੂਸਰੇ ਦੇ ਸਾਹਮਣੇ ਨਾਅਰੇਬਾਜ਼ੀ ਕਰਨ ਲੱਗੀਆਂ।
ਪੁਲਿਸ ਵੱਲੋਂ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਪੁਲਿਸ ਤੇ ਨੌਜਵਾਨਾਂ ਦੀ ਝੜਪ ਦੇਖਣ ਨੂੰ ਮਿਲੀ ਅਤੇ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਹਾਲਾਂਕਿ ਬਾਅਦ ਵਿਚ ਇਸ ਸਾਰੇ ਮਾਮਲੇ 'ਤੇ ਦੋਵੇਂ ਧਿਰਾਂ ਦੀ ਤੇ ਪੁਲਿਸ ਦੀ ਸਹਿਮਤੀ ਬਣੀ ਅਤੇ ਨਸ਼ਾ ਖਤਮ ਕਰਨ ਦੇ ਮਾਮਲੇ 'ਚ ਪੁਲਿਸ ਨੇ ਜਾਂਚ ਲਈ ਇੱਕ ਦਿਨ ਦਾ ਸਮਾਂ ਮੰਗਿਆ ਅਤੇ ਨਸ਼ੇ ਖਿਲਾਫ਼ ਬਣੀ ਕਮੇਟੀ ਵੱਲੋਂ ਵੀ ਪੁਲਿਸ ਨੂੰ 8 ਦਿਨ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਅਗਰ 8 ਦਿਨਾਂ ਵਿੱਚ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਮਜਬੂਰ ਹੋ ਕੇ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ : ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਭੈਣ 'ਤੇ ਵੀ ਲਟਕੀ ਗ੍ਰਿਫਤਾਰੀ ਦੀ ਤਲਵਾਰ ! ਜ਼ਮੀਨ ਘੁਟਾਲੇ ਵਿੱਚ ਸੰਮਨ
ਇਹ ਵੀ ਪੜ੍ਹੋ : ਮੁੰਬਈ ਬੰਬ ਧਮਾਕਿਆਂ ਦਾ ਮੋਸਟ ਵਾਂਟੇਡ ਅੱਤਵਾਦੀ ਬਸ਼ੀਰ ਕੈਨੇਡਾ 'ਚ ਗ੍ਰਿਫਤਾਰ , ਪਾਕਿਸਤਾਨ ਨੇ ਦਿੱਤੀ ਸੀ ਟ੍ਰੇਨਿੰਗ, ਹੁਣ ਲਿਆਂਦਾ ਜਾਵੇਗਾ ਭਾਰਤ !
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ