Amritsar News: ਪੰਜਾਬ ਬਚਾਓ ਯਾਤਰਾ ਦੌਰਾਨ ਬੁਲੇਟ ਤੇ ਸਕੂਟਰੀ ਦੀ ਟੱਕਰ, ਜੀਪ ਤੋਂ ਡਿੱਗਣੋਂ ਬਚੇ ਸੁਖਬੀਰ ਬਾਦਲ
ਇਸ ਯਾਤਰਾ 'ਚ ਸਮਰਥਕਾਂ ਨੇ ਕਾਰਾਂ, ਸਕੂਟਰਾਂ ਅਤੇ ਬਾਈਕ 'ਤੇ ਸੁਖਬੀਰ ਬਾਦਲ ਦਾ ਪਿੱਛਾ ਕੀਤਾ ਪਰ ਇਸ ਦੌਰਾਨ ਛੇਹਰਟਾ ਨੇੜੇ ਉਨ੍ਹਾਂ ਦੀ ਕਾਰ ਦੀ ਆਹਮੋ-ਸਾਹਮਣੇ ਬੁਲੇਟ ਅਤੇ ਸਕੂਟਰ ਦੀ ਟੱਕਰ ਹੋ ਗਈ
Punjab Bachao Yatra: ਅਟਾਰੀ ਸਰਹੱਦ ਤੋਂ ਸ਼ੁਰੂ ਹੋਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਅੱਜ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋ ਗਈ। ਸਮਰਥਕਾਂ ਨੇ ਸੁਖਬੀਰ ਬਾਦਲ ਦਾ ਫੁੱਲਾਂ ਨਾਲ ਸਵਾਗਤ ਕੀਤਾ। ਉਨ੍ਹਾਂ ਨਾਲ ਸਾਬਕਾ ਮੰਤਰੀ ਅਨਿਲ ਜੋਸ਼ੀ ਨਜ਼ਰ ਆਏ। ਅੱਜ ਇਹ ਯਾਤਰਾ ਅੰਮ੍ਰਿਤਸਰ ਸ਼ਹਿਰ ਦੇ ਪੰਜੇ ਵਿਧਾਨ ਸਭਾ ਹਲਕਿਆਂ ਵਿੱਚ ਦਿਨ ਭਰ ਘੁੰਮੇਗੀ ਅਤੇ ਭਲਕੇ ਇਹ ਯਾਤਰਾ ਜੰਡਿਆਲਾ ਤੋਂ ਹੁੰਦੀ ਹੋਈ ਤਰਨਤਾਰਨ ਵਿੱਚ ਪ੍ਰਵੇਸ਼ ਕਰੇਗੀ।
ਇਸ ਯਾਤਰਾ 'ਚ ਸਮਰਥਕਾਂ ਨੇ ਕਾਰਾਂ, ਸਕੂਟਰਾਂ ਅਤੇ ਬਾਈਕ 'ਤੇ ਸੁਖਬੀਰ ਬਾਦਲ ਦਾ ਪਿੱਛਾ ਕੀਤਾ ਪਰ ਇਸ ਦੌਰਾਨ ਛੇਹਰਟਾ ਨੇੜੇ ਉਨ੍ਹਾਂ ਦੀ ਕਾਰ ਦੀ ਆਹਮੋ-ਸਾਹਮਣੇ ਬੁਲੇਟ ਅਤੇ ਸਕੂਟਰ ਦੀ ਟੱਕਰ ਹੋ ਗਈ। ਜੀਪ ਨੇ ਜਿਵੇਂ ਹੀ ਅਚਾਨਕ ਬ੍ਰੇਕ ਲਗਾਈ ਤਾਂ ਸੁਖਬੀਰ ਬਾਦਲ ਡਿੱਗਣ ਤੋਂ ਮਸਾਂ ਬਚੇ।
ਸੁਖਬੀਰ ਬਾਦਲ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਲੋਕਾਂ ਅਤੇ ਔਰਤਾਂ ਨਾਲ ਮੁਲਾਕਾਤ ਕੀਤੀ। ਔਰਤਾਂ ਨੇ ਦੱਸਿਆ ਕਿ ਉਹ ਗਰੀਬ ਪਰਿਵਾਰਾਂ ਦੀਆਂ ਹਨ ਅਤੇ ਉਨ੍ਹਾਂ ਦੇ ਕਾਰਡ ਕੱਟੇ ਹੋਏ ਹਨ। ਸੁਖਬੀਰ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਦੇ ਪਿੱਛੇ ਭੱਜ ਕੇ ਪੰਜਾਬ ਦੇ ਹਾਲਾਤ ਤੋਂ ਮੂੰਹ ਮੋੜ ਲਿਆ ਹੈ। 'ਆਪ' ਸਰਕਾਰ ਝੂਠ ਬੋਲ ਕੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਔਰਤਾਂ ਨੂੰ ਭਰੋਸਾ ਦਿੱਤਾ ਕਿ ਉਹ ਡੀਸੀ ਕੋਲ ਜਾ ਕੇ ਇਹ ਕਾਰਡ ਬਹਾਲ ਕਰਵਾ ਦੇਣਗੇ।
ਸਾਬਕਾ ਅਕਾਲੀ ਦਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਛੇ ਥਰਮਲ ਪਲਾਂਟਾਂ ਵਿੱਚੋਂ ਪੰਜ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਬਣਾਏ ਗਏ ਸਨ ਅਤੇ ਅੰਮ੍ਰਿਤਸਰ, ਮੋਹਾਲੀ, ਬਠਿੰਡਾ, ਸਾਹਨੇਵਾਲ, ਆਦਮਪੁਰ ਅਤੇ ਪਠਾਨਕੋਟ ਵਿਖੇ ਵੱਡੇ ਹਵਾਈ ਅੱਡੇ ਵੀ ਸਥਾਪਿਤ ਕੀਤੇ ਗਏ ਸਨ।
ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ 3.5 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ। ਏਮਜ਼, ਬਠਿੰਡਾ, ਕੈਂਸਰ ਹਸਪਤਾਲ ਬਠਿੰਡਾ, ਹੋਮੀ ਭਾਭਾ ਇੰਸਟੀਚਿਊਟ, ਆਈਆਈਐਮ ਅਤੇ ਆਈਆਈਟੀ ਵਰਗੀਆਂ ਮਸ਼ਹੂਰ ਸੰਸਥਾਵਾਂ ਵੀ ਸਥਾਪਿਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ ਸਕੀਮ, ਐਸਸੀ ਵਜ਼ੀਫ਼ਾ ਸਕੀਮ, ਮੈਡੀਕਲ ਬੀਮਾ ਯੋਜਨਾ, ਸ਼ਗਨ ਸਕੀਮ, ਲੜਕੀਆਂ ਲਈ ਮੁਫ਼ਤ ਸਾਈਕਲ, ਤੀਰਥ ਯਾਤਰਾ ਸਕੀਮ ਆਦਿ ਸਮਾਜ ਭਲਾਈ ਦੇ ਲਾਭਾਂ ਲਈ ਵਿਲੱਖਣ ਪਹਿਲਕਦਮੀਆਂ ਕੀਤੀਆਂ ਗਈਆਂ।