Amritsar News: ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ, ਜੋੜੇ ਤੇ ਬਰਤਨ ਸਾਫ ਕਰਨ ਦੀ ਕੀਤੀ ਸੇਵਾ
Amritsar News: ਸ਼੍ਰੋਮਣੀ ਅਕਾਲੀ ਦਲ ਅੱਜ ਤੋਂ ਆਪਣਾ 103ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਹੋਰ ਆਗੂ ਅੱਜ ਸਵੇਰੇ ਹਰਿਮੰਦਰ ਸਾਹਿਬ ਨਤਮਸਤਕ ਹੋਏ।
Amritsar News: ਸ਼੍ਰੋਮਣੀ ਅਕਾਲੀ ਦਲ ਅੱਜ ਤੋਂ ਆਪਣਾ 103ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਹੋਰ ਆਗੂ ਅੱਜ ਸਵੇਰੇ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇੱਥੇ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਗਿਆ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਜੋੜੇ ਤੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। 14 ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨ ਤੇ ਅਰਦਾਸ ਕੀਤੀ ਜਾਵੇਗੀ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੋਂ ਬਾਅਦ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ ਜਿਸ ਦੀ ਸਥਾਪਨਾ 1920 ਵਿੱਚ ਹੋਈ ਸੀ। ਇਸ ਪਾਰਟੀ ਦਾ ਗਠਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਜੋਂ ਕੀਤਾ ਗਿਆ ਸੀ। ਇਸ ਦਾ ਪਹਿਲਾ ਮੁਖੀ ਸਰਮੁਖ ਸਿੰਘ ਝੱਬਰ ਸੀ, ਜਦੋਂਕਿ ਮਾਸਟਰ ਤਾਰਾ ਸਿੰਘ ਦੇ ਸਮੇਂ ਇਸ ਨੇ ਵਧੇਰੇ ਪ੍ਰਸਿੱਧੀ ਪ੍ਰਾਪਤ ਕੀਤੀ। ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੇ ਮੋਹਰੀ ਨੁਮਾਇੰਦੇ ਵਜੋਂ ਪੇਸ਼ ਕਰਦਾ ਹੈ।
ਇਤਿਹਾਸ ਦੱਸਦਾ ਹੈ ਕਿ 1920 ਦੇ ਦਹਾਕੇ ‘ਚ ਬਹੁਤਾਤ ਇਤਿਹਾਸਕ ਗੁਰਦੁਆਰਾ ਸਾਹਿਬਾਨ 'ਤੇ ਮਹੰਤਾਂ ਦਾ ਕਬਜ਼ਾ ਸੀ। ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਨੂੰ ਇਨ੍ਹਾਂ ਨੇ ਆਪਣੀ ਐਸ਼ੋ ਇਸ਼ਰਤ ਦਾ ਸਥਾਨ ਬਣਾ ਲਿਆ ਸੀ। ਦਰਸ਼ਨਾਂ ਲਈ ਆਈ ਸੰਗਤ ਨਾਲ ਬਹੁਤ ਵੀ ਦੁਰਵਿਵਹਾਰ ਕਰਦੇ ਸਨ। ਅਜਿਹੇ ਵਿੱਚ ਇਨ੍ਹਾਂ ਪਾਸੋਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ ਲਈ ਇੱਕ ਸੁਧਾਰਵਾਦੀ ਲਹਿਰ ਦੀ ਸ਼ੁਰੂਆਤ ਸਮੇਂ ਦੀ ਲੋੜ ਸੀ ਜੋ ਉਸ ਸਮੇਂ ਅਕਾਲੀਆਂ ਨੇ ਸ਼ੁਰੂ ਕੀਤੀ।
ਇਹ ਵੀ ਪੜ੍ਹੋ: ਮੋਰਚਿਆਂ ਤੇ ਸੰਘਰਸ਼ਾਂ ਭਰੇ ਇਤਿਹਾਸ ਦਾ ਵਾਰਿਸ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਥੇ ਖੜ੍ਹਾ? ਆਖਰ ਪੰਥਕ ਪਾਰਟੀ ਨੂੰ ਪਰਿਵਾਰਵਾਦ ਹੀ ਲੈ ਬੈਠਾ?
ਇਹ ਕਾਰਜ ਨੇਪਰੇ ਚਾੜ੍ਹਨਾ ਕੋਈ ਸੁਖਾਲਾ ਨਹੀਂ ਸੀ ਕਿਉਂਕਿ ਮਹੰਤਾ ਦੀ ਪਿੱਠ ਪਿੱਛੇ ਅੰਗਰੇਜ਼ਾਂ ਤੇ ਉਸ ਵੇਲੇ ਦੇ ਪੰਜਾਬ ਪ੍ਰਸ਼ਾਸ਼ਨ ਦਾ ਪੂਰਾ ਹੱਥ ਸੀ। ਅਜਿਹੇ ਵਿੱਚ ਅਕਾਲੀ ਦਲ ਨੇ ਲੰਮੇ ਸਮੇਂ ਤੱਕ ਸ਼ਾਂਤਮਈ ਸੰਘਰਸ਼ ਲੜਿਆ ਤੇ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਲਈ ਅਨੇਕਾਂ ਸੰਘਰਸ਼ ਸਹੇ ਜਿਨ੍ਹਾਂ ਦੀ ਪ੍ਰਤੱਖ ਮਿਸਾਲ ਗੁਰੂ ਕੇ ਬਾਗ ਦਾ ਮੋਰਚਾ ਤੇ ਚਾਬੀਆਂ ਦਾ ਮੋਰਚਾ ਸੀ।
ਇਹ ਵੀ ਪੜ੍ਹੋ: Big Boss 17: ਵਿੱਕੀ ਜੈਨ ਨੇ ਅੰਕਿਤਾ ਦੇ ਸਾਹਮਣੇ ਦੂਜੀ ਔਰਤ ਦਾ ਲਿਆ ਪੱਖ, ਪਤਨੀ ਦੀ ਕੀਤੀ ਬੇਇੱਜ਼ਤੀ, ਫੈਨਜ਼ ਨੇ ਲਾਈ ਕਲਾਸ