Punjab News: ਬਿਜਲੀ ਬੋਰਡ ਦਾ JE ਗ੍ਰਿਫ਼ਤਾਰ, ਪੁਲਿਸ ਨੇ ਲਿਆ ਰਿਮਾਂਡ, ਜਾਣੋ ਕੀ ਹੈ ਮਾਮਲਾ
ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਜੀਠਾ ਰੋਡ ਸਥਿਤ ਇੱਕ ਕਲੋਨੀ ਦੇ ਵਿੱਚ ਬਿਜਲੀ ਬੋਰਡ ਦੇ ਜੇ.ਈ. ਵੱਲੋਂ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਈ ਗਈ। ਇਸ ਗੋਲੀਬਾਰੀ ਦੇ ਵਿੱਚ ਕੁੱਝ ਲੋਕ ਜ਼ਖਮੀ ਤੇ ਇੱਕ ਦੀ ਮੌਤ...

ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਜੀਠਾ ਰੋਡ ਸਥਿਤ ਗੰਡਾ ਸਿੰਘ ਕਾਲੋਨੀ ਦੀ ਗਲੀ ਨੰਬਰ 2 ਵਿੱਚ ਸ਼ਰਾਬ ਦੀ ਹਾਲਤ ਵਿੱਚ ਬਿਜਲੀ ਬੋਰਡ ਦੇ ਜੇ.ਈ. ਵੱਲੋਂ ਚੁਬਾਰੇ ਤੋਂ ਖੜ੍ਹੇ ਹੋ ਕੇ ਗਲੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਕਰਕੇ ਕੁੱਝ ਲੋਕ ਜ਼ਖਮੀ ਹੋ ਗਏ ਸਨ ਤੇ ਚਲਾਈ ਗਈਆਂ ਗੋਲੀਆਂ ਕਾਰਨ ਇੱਕ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਕਤਲ ਦੇ ਦੋਸ਼ੀ ਬਿਜਲੀ ਬੋਰਡ ਦੇ ਜੇ.ਈ. ਵਿਕਰਾਂਤ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਦੇ ਹੁਕਮਾਂ ਅਧੀਨ ਪੁਲਿਸ ਰਿਮਾਂਡ 'ਤੇ ਲਿਆ ਹੈ। ਦੂਜੀ ਪਾਸੇ, ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।
ਮਾਮੂਲੀ ਜਿਹੀ ਗੱਲ ਨੂੰ ਲੈ ਕੇ ਪਾਇਆ ਕਲੇਸ਼
ਦੱਸਣਯੋਗ ਹੈ ਕਿ ਗੰਡਾ ਸਿੰਘ ਕਾਲੋਨੀ ਗਲੀ ਨੰਬਰ 2 ਵਿੱਚ ਰਸਤੇ 'ਚ ਖੜੀ ਗੱਡੀ ਨੂੰ ਹਟਾਉਣ ਨੂੰ ਲੈ ਕੇ ਬਿਜਲੀ ਬੋਰਡ ਦੇ ਜੇ.ਈ. ਵਿਕਰਾਂਤ ਦੀ ਸਬਜ਼ੀ ਵੇਚਣ ਵਾਲੇ ਨਾਲ ਤਕਰਾਰ ਹੋ ਗਈ। ਇਸ ਤੋਂ ਬਾਅਦ ਜੇ.ਈ. ਵਿਕਰਾਂਤ ਨੇ ਆਪਣੇ ਘਰ ਦੀ ਛੱਤ ਤੋਂ ਤਾੜ-ਤਾੜ ਗੋਲੀਆਂ ਚਲਾਈਆਂ। ਇਸ ਦੌਰਾਨ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨ ਦੇ ਸਿਰ 'ਚ ਗੋਲੀ ਲੱਗਣ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਰੇਹੜੀ ਚਾਲਕ ਅਤੇ ਹੋਰ ਇੱਕ ਰਾਹਗੀਰ ਦੇ ਪੈਰ ਵਿੱਚ ਗੋਲੀ ਲੱਗੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏ.ਸੀ.ਪੀ. ਨੌਰਥ ਰਿਸ਼ਭ ਭੋਲਾ ਅਤੇ ਥਾਣਾ ਸਦਰ ਦੇ ਇੰਚਾਰਜ ਪੁਲਿਸ ਬਲ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜ਼ਖਮੀ ਹੋਏ ਨੌਜਵਾਨ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ
ਏ.ਸੀ.ਪੀ. ਨੌਰਥ ਰਿਸ਼ਭ ਭੋਲਾ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਨੇ ਦਰਜ ਕੀਤੇ ਮਾਮਲੇ ਵਿੱਚ ਮੁੱਖ ਦੋਸ਼ੀ ਜੇ.ਈ. ਵਿਕਰਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਜਾਂਚ ਲਈ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਦੂਜੀ ਪਾਸੇ, ਜ਼ਖਮੀ ਹੋਏ ਦੋਵੇਂ ਨੌਜਵਾਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















