Punjab News: ਡੀ-ਮਾਰਟ 'ਚ ਗਾਹਕ ਤੇ ਕਰਮਚਾਰੀ 'ਚ ਝਗੜਾ, ਚੱਲੇ ਘਸੁੰਨ-ਮੁੱਕੇ, ਹੰਗਾਮੇ ਤੋਂ ਬਾਅਦ ਦਰਜ ਹੋਈ ਸ਼ਿਕਾਇਤ
ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ ਡੀ-ਮਾਰਟ 'ਚ ਬੁੱਧਵਾਰ ਯਾਨੀਕਿ 30 ਜੁਲਾਈ ਨੂੰ ਦੁਪਹਿਰ ਗਾਹਕ ਅਤੇ ਸਟੋਰ ਕਰਮਚਾਰੀ ਵਿਚਕਾਰ ਝਗੜਾ ਹੋ ਗਿਆ।

ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ ਡੀ-ਮਾਰਟ 'ਚ ਬੁੱਧਵਾਰ ਯਾਨੀਕਿ 30 ਜੁਲਾਈ ਨੂੰ ਦੁਪਹਿਰ ਗਾਹਕ ਅਤੇ ਸਟੋਰ ਕਰਮਚਾਰੀ ਵਿਚਕਾਰ ਝਗੜਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਕਾਊਂਟਰ ਬਿਲਿੰਗ 'ਤੇ ਮਾਮੂਲੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਡੀ-ਮਾਰਟ 'ਚ ਭਾਰੀ ਹੰਗਾਮਾ ਸ਼ੁਰੂ ਹੋ ਗਿਆ। ਮਾਮਲਾ ਇੰਨਾ ਵਧ ਗਿਆ ਕਿ ਥਾਣਾ ਨੰਬਰ 6 ਦੀ ਪੁਲਿਸ ਨੂੰ ਮੌਕੇ 'ਤੇ ਸੱਦਣਾ ਪਿਆ।
ਗਾਹਕ ਰਵੀ ਕੁਮਾਰ ਨੇ ਦੱਸਿਆ ਕਿ ਉਹ ਸਾਰਾ ਸਾਮਾਨ ਖਰੀਦਣ ਤੋਂ ਬਾਅਦ ਬਿਲਿੰਗ ਕਾਊਂਟਰ ਦੀ ਲਾਈਨ 'ਚ ਖੜੇ ਸਨ। ਕੁਝ ਸਾਮਾਨ ਰਹਿ ਗਿਆ ਸੀ, ਜਿਸ ਲਈ ਉਹ ਦੁਬਾਰਾ ਅੰਦਰ ਜਾ ਕੇ ਲਿਆ। ਇਸ ਦੌਰਾਨ ਇੱਕ ਹੋਰ ਗਾਹਕ ਉੱਥੇ ਖੜਾ ਸੀ ਜਿਸ ਨਾਲ ਉਹ ਗੱਲ ਕਰ ਰਹੇ ਸਨ ਕਿ ਅਗਲੀ ਵਾਰੀ ਉਨ੍ਹਾਂ ਦੀ ਹੈ। ਇਸ ਗੱਲ 'ਤੇ ਕਰਮਚਾਰੀ ਨੇ ਉਨ੍ਹਾਂ ਨਾਲ ਬੁਰਾ ਵਰਤਾਅ ਕੀਤਾ ਅਤੇ ਥੱਪੜ ਵੀ ਮਾਰ ਦਿੱਤਾ। ਫਿਰ ਦੋਹਾਂ ਵਿਚਕਾਰ ਹੱਥਾਪਾਈ ਹੋ ਗਈ।
ਮਾਮਲਾ ਵੱਧਦਾ ਦੇਖ ਕੇ ਮੌਕੇ 'ਤੇ ਮੌਜੂਦ ਲੋਕਾਂ ਨੇ ਕਿਸੇ ਤਰੀਕੇ ਨਾਲ ਝਗੜਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਰਵੀ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦਾਅਵਾ ਕੀਤਾ ਕਿ ਉਸ ਦੀ ਸੋਨੇ ਦੀ ਚੇਨ ਅਤੇ ਬ੍ਰੇਸਲੈਟ ਵੀ ਗੁੰਮ ਹੋ ਗਿਆ ਹੈ। ਹਾਲਾਂਕਿ ਐਸ.ਐੱਚ.ਓ. ਅਜਾਇਬ ਸਿੰਘ ਨੇ ਦੱਸਿਆ ਕਿ ਰਵੀ ਕੁਮਾਰ ਨੇ ਸਿਰਫ਼ ਚੇਨ ਪਾਈ ਹੋਈ ਸੀ, ਉਹ ਕੋਲ ਬ੍ਰੇਸਲੈਟ ਨਹੀਂ ਸੀ। ਸੀਸੀਟੀਵੀ ਦੀ ਜਾਂਚ ਕੀਤੀ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਚੇਨ ਲੱਭ ਲਈ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















