ਪੜਚੋਲ ਕਰੋ

ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ

Amritsar News : ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਇਤਿਹਾਸਕ ਬੁੰਗਾ ਰਾਮਗੜੀਆ ਵਿਖੇ

Amritsar News : ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਇਤਿਹਾਸਕ ਬੁੰਗਾ ਰਾਮਗੜੀਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਆ ਭਾਈ ਗੁਰਚਰਨ ਸਿੰਘ ਨੇ ਅਰਦਾਸ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ, ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਵਿੰਦਰ ਸਿੰਘ ਰਮਦਾਸ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
 
ਦੱਸਣਯੋਗ ਹੈ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ 5 ਮਈ ਨੂੰ ਖਾਲਸਈ ਜਾਹੋ-ਜਲਾਲ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਮੁੱਖ ਸਮਾਗਮ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤਾ ਜਾਣਾ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਹਨ ਅਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ। 
 
ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਤੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਸਬੰਧੀ 16 ਅਪ੍ਰੈਲ ਨੂੰ ਦਿੱਲੀ ਤੋਂ ਖਾਲਸਾ ਫ਼ਤਹ ਮਾਰਚ ਆਰੰਭ ਕੀਤਾ ਗਿਆ ਸੀ, ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 4 ਮਈ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇਗਾ। 
 
ਉਨ੍ਹਾਂ ਸ਼ਤਾਬਦੀ ਸਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਜਿਸ ਤਹਿਤ ਬੁੰਗਾ ਰਾਮਗੜੀਆ ਵਿਖੇ ਚਿੱਤਰ ਪ੍ਰਦਰਸ਼ਨੀ ਲਗਾਈ ਗਈ ਹੈ। 5 ਮਈ ਨੂੰ ਸ਼ਤਾਬਦੀ ਦਾ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤਾ ਜਾਵੇਗਾ, ਜਿਸ ਵਿਚ ਸਿੰਘ ਸਾਹਿਬਾਨ, ਤਖ਼ਤ ਸਾਹਿਬਾਨ ਦੇ ਜਥੇਦਾਰ, ਵੱਖ-ਵੱਖ ਸੰਪ੍ਰਦਾਵਾਂ ਦੇ ਮੁਖੀ ਅਤੇ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਸ ਮੌਕੇ ਪੰਥ ਪ੍ਰਸਿੱਧਖ ਰਾਗੀ, ਢਾਡੀ ਅਤੇ ਕਥਾਵਾਚਕ ਵੀ ਹਾਜ਼ਰੀ ਭਰਨਗੇ। 
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ!  ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ! ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Global Report on Food Crisis: ਭੁੱਖਮਰੀ ਨਾਲ ਜੂਝ ਰਹੇ 28.2 ਕਰੋੜ ਲੋਕ, ‘ਗਲੋਬਲ ਰਿਪੋਰਟ’ 'ਚ ਜਾਣੋ ਹੈਰਾਨੀਜਨਕ ਅੰਕੜੇ
ਭੁੱਖਮਰੀ ਨਾਲ ਜੂਝ ਰਹੇ 28.2 ਕਰੋੜ ਲੋਕ, ‘ਗਲੋਬਲ ਰਿਪੋਰਟ’ 'ਚ ਜਾਣੋ ਹੈਰਾਨੀਜਨਕ ਅੰਕੜੇ
Advertisement
for smartphones
and tablets

ਵੀਡੀਓਜ਼

Amritsar Lok Sabha election| 'ਇਹ ਰਾਸ਼ਟਰਪਤੀ ਬਣੇਗਾ ਪੁਤਿਨ ਵਾਂਗ, ਫਿਰ ਵੋਟਾਂ ਨਹੀਂ ਪੈਂਦੀਆਂ'Faridkot MP Mohammad Sadiq | ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਣ ਦਾ ਹੋਇਆ ਦੁੱਖCharanjit Channi poster controversy| ਚਰਨਜੀਤ ਚੰਨੀ ਪੋਸਟਰ ਵਿਵਾਦ, ਰਿੰਕੂ ਨੇ ਚੁੱਕੇ ਸਵਾਲPunjab Weather Update| ਮੁੜ ਪੰਜਾਬ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ!  ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ! ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Global Report on Food Crisis: ਭੁੱਖਮਰੀ ਨਾਲ ਜੂਝ ਰਹੇ 28.2 ਕਰੋੜ ਲੋਕ, ‘ਗਲੋਬਲ ਰਿਪੋਰਟ’ 'ਚ ਜਾਣੋ ਹੈਰਾਨੀਜਨਕ ਅੰਕੜੇ
ਭੁੱਖਮਰੀ ਨਾਲ ਜੂਝ ਰਹੇ 28.2 ਕਰੋੜ ਲੋਕ, ‘ਗਲੋਬਲ ਰਿਪੋਰਟ’ 'ਚ ਜਾਣੋ ਹੈਰਾਨੀਜਨਕ ਅੰਕੜੇ
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ
Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ
Horoscope Today: ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
Kaur B: ਕੌਰ ਬੀ ਦੀ ਲਵ ਲਾਈਫ ਦਾ ਖੁਲਾਸਾ, ਗਾਇਕਾ ਬੋਲੀ- 'ਨਈ ਲਫ਼ਜ਼ਾਂ ਦੇ ਵਿੱਚ ਦੱਸ ਸਕਦੇ, ਕਿੰਨਾ ਤੈਨੂੰ ਚਾਹੁੰਦੇ'
ਕੌਰ ਬੀ ਦੀ ਲਵ ਲਾਈਫ ਦਾ ਖੁਲਾਸਾ, ਗਾਇਕਾ ਬੋਲੀ- 'ਨਈ ਲਫ਼ਜ਼ਾਂ ਦੇ ਵਿੱਚ ਦੱਸ ਸਕਦੇ, ਕਿੰਨਾ ਤੈਨੂੰ ਚਾਹੁੰਦੇ'
Embed widget