Punjab Police : ਪੰਜਾਬ ਪੁਲਿਸ ਦੀ ਸੀਨੀਅਰ ਕਾਂਸਟੇਬਲ ਨੇ ਵਿਸ਼ਵ ਪੁਲਿਸ ਖੇਡਾਂ ਵਿੱਚ ਜਿੱਤੇ ਵਿੱਚ 2 ਸੋਨ ਤਗਮੇ
World Police Games ਪੰਜਾਬ ਪੁਲਿਸ ਦੀ ਸੀਨੀਅਰ ਕਾਂਸਟੇਬਲ ਬਬੀਤਾ ਨੇ ਕੈਨੇਡਾ ਦੇ ਵਿਨੀਪੈਗ ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਬਾਡੀ ਬਿਲਡਿੰਗ ਅਤੇ ਬਿਕਿਨੀ ਵਰਗ ਵਿੱਚ 2 ਸੋਨ ਤਗਮੇ ਜਿੱਤੇ ਹਨ। ਅੰਮ੍ਰਿਤਸਰ ਦੇ ਆਦਰਸ਼ ਨਗਰ ਦੀ ਰਹਿਣ ਵਾਲੀ...
ਪੰਜਾਬ ਪੁਲਿਸ ਦੀ ਸੀਨੀਅਰ ਕਾਂਸਟੇਬਲ ਬਬੀਤਾ ਨੇ ਕੈਨੇਡਾ ਦੇ ਵਿਨੀਪੈਗ ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਬਾਡੀ ਬਿਲਡਿੰਗ ਅਤੇ ਬਿਕਿਨੀ ਵਰਗ ਵਿੱਚ 2 ਸੋਨ ਤਗਮੇ ਜਿੱਤੇ ਹਨ। ਅੰਮ੍ਰਿਤਸਰ ਦੇ ਆਦਰਸ਼ ਨਗਰ ਦੀ ਰਹਿਣ ਵਾਲੀ ਬਬੀਤਾ ਥਾਣਾ ਛਾਉਣੀ ਵਿੱਚ ਮਹਿਲਾ ਕੰਪਿਊਟਰ ਆਪਰੇਟਰ ਵਜੋਂ ਤਾਇਨਾਤ ਹੈ ਅਤੇ 2017 ਤੋਂ ਜਿਮ ਜਾ ਰਹੀ ਹੈ।
ਸੀਨੀਅਰ ਕਾਂਸਟੇਬਲ ਬਬੀਤਾ ਨੇ ਦੱਸਿਆ ਕਿ ਉਸ ਦੀ ਚੋਣ ਭਾਰਤੀ ਖੇਡ ਬੋਰਡ ਵਲੋਂ ਹੀ ਹੋਈ ਹੈ। 24 ਜੁਲਾਈ ਨੂੰ ਭਾਰਤ ਤੋਂ ਕੈਨੇਡਾ ਗਈ ਅਤੇ 28-29 ਜੁਲਾਈ ਨੂੰ, ਉਸਨੇ ਬਾਡੀ ਬਿਲਡਿੰਗ ਅਤੇ ਬਿਕਿਨੀ ਸ਼੍ਰੇਣੀ ਵਿੱਚ ਮੁਕਾਬਲਾ ਕੀਤਾ। ਇਸ ਮੁਕਾਬਲੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ 25 ਮਹਿਲਾ ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ। ਉਸ ਨੇ ਦੋਵੇਂ ਈਵੈਂਟਸ ਵਿੱਚ ਸੋਨ ਤਗਮੇ ਜਿੱਤੇ ਹਨ। ਉਹ 9 ਅਗਸਤ ਨੂੰ ਕੈਨੇਡਾ ਤੋਂ ਵਾਪਸ ਆਈ ਹੈ।
ਬਬੀਤਾ ਦਾ ਸੁਪਨਾ ਹੈ ਕਿ ਉਹ ਓਲੰਪਿਕ ਤੱਕ ਪਹੁੰਚਣਾ ਚਾਹੁੰਦੀ ਹੈ। ਅੱਜ ਤੱਕ ਭਾਰਤ ਦੀ ਕੋਈ ਵੀ ਮਹਿਲਾ ਖਿਡਾਰੀ ਬਾਡੀ ਬਿਲਡਿੰਗ ਵਿੱਚ ਓਲੰਪਿਕ ਵਿੱਚ ਨਹੀਂ ਪਹੁੰਚੀ ਹੈ। ਹੁਣ ਉਹ ਨੈਸ਼ਨਲਜ਼ ਲਈ ਦੁਬਾਰਾ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਦੋ ਮਹੀਨਿਆਂ ਬਾਅਦ ਹੈ। ਜੇਕਰ ਉਸ ਨੂੰ ਅਭਿਆਸ ਲਈ ਇੱਕ ਮਹੀਨੇ ਦਾ ਸਮਾਂ ਮਿਲਦਾ ਹੈ ਤਾਂ ਉਹ 2025 ਵਿੱਚ ਹੋਣ ਵਾਲੀਆਂ ਵਿਸ਼ਵ ਪੁਲਿਸ ਖੇਡਾਂ ਲਈ ਆਪਣੇ ਆਪ ਨੂੰ ਦੁਬਾਰਾ ਤਿਆਰ ਕਰ ਲਵੇਗੀ।
ਬਬੀਤਾ ਨੇ ਦੱਸਿਆ 2020 ਵਿੱਚ, ਉਸਨੇ ਪਹਿਲੀ ਵਾਰ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ, ਪਰ ਇਸ ਤੋਂ ਪਹਿਲਾਂ ਉਸਦਾ ਐਕਸੀਡੈਂਟ ਹੋ ਗਿਆ ਸੀ। ਉਸ ਦੀ ਇੱਕ ਲੱਤ 'ਤੇ ਪਲੱਸਤਰ ਸੀ। ਇਸ ਦੇ ਬਾਵਜੂਦ ਉਹ ਇਸ ਟੂਰਨਾਮੈਂਟ 'ਚ ਗਈ ਅਤੇ ਟਾਪ 7 'ਚ ਪਹੁੰਚ ਗਈ।
ਜਾਣਕਾਰੀ ਦਿੰਦਿਆਂ ਬਬੀਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ 4 ਨੈਸ਼ਨਲ ਟੂਰਨਾਮੈਂਟ ਖੇਡ ਚੁੱਕੀ ਹੈ। ਉਸ ਦਾ ਸੋਨ ਤਗਮਾ ਰਾਸ਼ਟਰੀ ਮੁਕਾਬਲੇ ਵਿੱਚ ਆਇਆ ਸੀ। ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ। ਇਸ ਜਿੱਤ ਵਿੱਚ ਉਸ ਦੇ ਬਾਡੀ ਬਿਲਡਿੰਗ ਕੋਚ ਰਣਧੀਰ ਸਿੰਘ ਦਾ ਹੱਥ ਹੈ। ਉਸਨੇ ਹੀ ਪ੍ਰੇਰਨਾ ਦਿੱਤੀ ਅਤੇ ਅੱਜ ਇਸ ਮੁਕਾਮ ਤੱਕ ਲੈ ਕੇ ਗਏ ਹਨ। ਨਾਲ ਹੀ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ ਹੈ। ਉਹ ਅੱਗੇ ਵੀ ਬਾਡੀ ਬਿਲਡਿੰਗ ਕਰਨਾ ਜਾਰੀ ਰੱਖੇਗੀ। ਬਬੀਤਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲੜਕੀਆਂ ਨੂੰ ਖੇਡਾਂ ਵਿੱਚ ਭਾਗ ਲੈ ਕੇ ਅੱਗੇ ਆਉਣਾ ਚਾਹੀਦਾ ਹੈ।