(Source: ECI/ABP News)
Viral Video: Thar 'ਚ ਬੈਠ ਕੇ ਵਰਦੀ ਦਾ ਰੋਹਬ ਦਿਖਾਉਣ ਵਾਲਾ ਮੁਲਾਜ਼ਮ ਮੁਅੱਤਲ, ਨਾਕੇ 'ਤੇ ਕਿਹਾ ਸੀ, ਜੇ ਜ਼ੋਰ ਹੈ ਤਾਂ ਜਾਲ਼ੀਆਂ ਲਹਾ ਕੇ ਦਿਖਾਓ
ਪੁਲਿਸ ਮੁਲਾਜ਼ਮ ਨੇ ਨਾਕੇ ਉੱਤੇ ਕਿਹਾ ਸੀ ਕਿ ਜੇ ਤੁਹਾਡੇ ਵਿੱਚ ਜ਼ੋਰ ਹੈ ਤਾਂ ਜਾਲੀਆਂ ਲਹਾ ਲਵੋ। ਇਸ ਤੋਂ ਬਾਅਦ ਹੁਣ ਕਾਰਵਾਈ ਕਰਦਿਆਂ ਬਹਿਸ ਕਰਨ ਵਾਲੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
![Viral Video: Thar 'ਚ ਬੈਠ ਕੇ ਵਰਦੀ ਦਾ ਰੋਹਬ ਦਿਖਾਉਣ ਵਾਲਾ ਮੁਲਾਜ਼ਮ ਮੁਅੱਤਲ, ਨਾਕੇ 'ਤੇ ਕਿਹਾ ਸੀ, ਜੇ ਜ਼ੋਰ ਹੈ ਤਾਂ ਜਾਲ਼ੀਆਂ ਲਹਾ ਕੇ ਦਿਖਾਓ SSP Amritsar Rural has taken serious note of the viral video of police Viral Video: Thar 'ਚ ਬੈਠ ਕੇ ਵਰਦੀ ਦਾ ਰੋਹਬ ਦਿਖਾਉਣ ਵਾਲਾ ਮੁਲਾਜ਼ਮ ਮੁਅੱਤਲ, ਨਾਕੇ 'ਤੇ ਕਿਹਾ ਸੀ, ਜੇ ਜ਼ੋਰ ਹੈ ਤਾਂ ਜਾਲ਼ੀਆਂ ਲਹਾ ਕੇ ਦਿਖਾਓ](https://feeds.abplive.com/onecms/images/uploaded-images/2024/08/18/4c3d508a17b6f8cd8b7035bdbe431d5d1723976745403674_original.jpg?impolicy=abp_cdn&imwidth=1200&height=675)
Viral Video: ਅੰਮ੍ਰਿਤਸਰ 'ਚ ਦੋ ਪੁਲਿਸ ਅਧਿਕਾਰੀਆਂ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਬਹਿਸ ਹੋਈ ਹੈ। ਇਸ ਤੋਂ ਬਾਅਦ ਹੁਣ ਐਕਸ਼ਨ ਲੈਂਦਿਆ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਕਾਂਸਟੇਬਲ ਸੁਖਕਰਮਣ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਇਸ ਬਾਬਤ ਜਾਣਕਾਰੀ ਦਿੰਦਿਆਂ ਦੀ ਅੰਮ੍ਰਿਤਸਰ ਪੁਲਿਸ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਦਾ ਗੰਭਰ ਨੋਟਿਸ ਲਿਆ ਹੈ ਜਿਸ ਵਿੱਚ ਕਾਂਸਟੇਬਲ ਸੁਖਕਰਮਣ ਸਿੰਘ ਨਾਲ ਹੋਈ ਤਕਰਾਰ ਨੂੰ ਦਿਖਾਇਆ ਗਿਆ ਹੈ। ਜਾਂਚ ਪੂਰੀ ਹੋਣ ਜਾਂ ਬਾਅਦ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਵਾਇਆ ਹੈ ਕਿ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇ ਅੱਗੇ ਤੋਂ ਵੀ ਕੋਈ ਅਨੁਸ਼ਾਸ਼ਨ ਭੰਗ ਕਰੇਗਾ ਤਾਂ ਉਸਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
SSP Amritsar Rural has taken serious note of the video circulating on social media, which shows an altercation involving Constable Sukhkarman Singh. The officer has been promptly suspended pending a thorough investigation.(1/2)#PoliceDiscipline#ZeroTolerance pic.twitter.com/y0NddMWREA
— Amritsar Rural Police (@AmritsarRPolice) August 18, 2024
ਜ਼ਿਕਰ ਕਰ ਦਈਏ ਕਿ ਬੀਤੇ ਕੱਲ੍ਹ 2 ਪੁਲਿਸ ਮੁਲਾਜ਼ਮਾਂ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਜਦੋਂ ਚੈਕਿੰਗ ਦੌਰਾਨ ਕਾਲੇ ਰੰਗ ਦੀ ਥਾਰ ਗੱਡੀ ਨੂੰ ਰੋਕਿਆ ਗਿਆ ਤਾਂ ਅੰਦਰ ਬੈਠੇ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਕਾਰ 'ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਜੋ ਕਿ ਗ਼ੈਰ ਕਾਨੂੰਨੀ ਹੈ। ਸਪੈਸ਼ਲ ਵੈਪਨ ਐਂਡ ਟੈਕਟਿਕਸ ਦੀ ਟੀਮ ਵੱਲੋਂ ਕਿਹਾ ਗਿਆ ਕਿ ਬਲੈਕ ਫਿਲਮ ਲਗਾਉਣ ਦੀ ਮਨਾਹੀ ਹੈ, ਤੁਸੀਂ ਗੱਡੀ ਨੂੰ ਸਾਈਡ 'ਤੇ ਲੈ ਜਾਓ ਜਿਸ ਤੋਂ ਬਾਅਦ ਨੌਜਵਾਨ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਦਾ ਗੰਨਮੈਨ ਹੈ। ਉਸ ਨੇ ਕਿਹਾ ਕਿ ਉਹ ਇਹ ਨਹੀਂ ਲਾਹੇਗਾ ਜੇ ਤੁਹਾਡੇ ਵਿੱਚ ਜ਼ੋਰ ਹੈ ਤਾਂ ਲਹਾ ਲਵੋ। ਇਸ ਤੋਂ ਬਾਅਦ ਹੁਣ ਕਾਰਵਾਈ ਕਰਦਿਆਂ ਬਹਿਸ ਕਰਨ ਵਾਲੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)