Amritsar News: ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ, ਕਿਹਾ, ਜੋ ਸਕੂਨ ਇੱਥੇ ਆ ਕੇ ਮਿਲਦਾ ਉਹ ਹੋਰ ਕਿਤੇ ਨਹੀਂ
Amritsar: ਤਰਨਜੀਤ ਸਿੰਘ ਸੰਧੂ ਅੱਜ ਅੰਮਿਤਸਰ ਵਿੱਚ ਆਪਣੇ ਨਿੱਜੀ ਦੌਰੇ ਤੇ ਪੁੱਜੇ ਸਨ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਜੋ ਸ਼ਾਂਤੀ ਇੱਥੇ ਆਕੇ ਮਿਲਦੀ ਹੈ ਉਹ ਹੋਰ ਕਿਸੇ ਜਗ੍ਹਾ 'ਤੇ ਨਹੀਂ ਮਿਲਦੀ।
Amritsar News: ਅਮਰੀਕਾ 'ਚ ਭਾਰਤੀ ਰਾਜਦੂਤ ਅਤੇ ਸਿੱਖ ਕੌਮ ਦੀ ਬੇਹੱਦ ਸਤਿਕਾਰਿਤ ਸਖਸ਼ੀਅਤ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੌਮਣੀ ਕਮੇਟੀ ਅਧਿਕਾਰੀਆ ਵੱਲੋ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਗੁਰੂਘਰ ਆ ਕੇ ਮਨ ਨੂੰ ਮਿਲਦ ਹੈ ਸਕੂਨ
ਜ਼ਿਕਰ ਕਰ ਦਈਏ ਕਿ ਤਰਨਜੀਤ ਸਿੰਘ ਸੰਧੂ ਅੰਮਿਤਸਰ ਵਿੱਚ ਆਪਣੇ ਨਿੱਜੀ ਦੌਰੇ 'ਤੇ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਜੋ ਸ਼ਾਂਤੀ ਇੱਥੇ ਆਕੇ ਮਿਲਦੀ ਹੈ ਉਹ ਹੋਰ ਕਿਸੇ ਜਗ੍ਹਾ 'ਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਉਹ ਹਰ ਸਾਲ ਇੱਥੇ ਆਉਦੇ ਹਨ ਤੇ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਾਉਂਦੇ ਹਨ। ਉਨ੍ਹਾਂ ਆਪਣੇ ਦਾਦੇ ਸਰਦਾਰ ਤੇਜਾ ਸਿੰਘ ਸਮੁੰਦਰੀ ਵਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਕੀਤੇ ਬਲੀਦਾਨ ਅਤੇ ਸੰਘਰਸ਼ ਦਾ ਜਿਕਰ ਕਰਦਿਆਂ ਕਿਹਾ ਕਿ ਸਮੁੰਦਰੀ ਪਰਿਵਾਰ ਦਾ ਮੈਂਬਰ ਹੋਣਾ ਮਾਣ ਵਾਲੀ ਗੱਲ ਹੈ।
ਚੰਦਰਯਾਨ-3 ਦੀ ਸਫਲਤਾ ਨਾਲ ਪੂਰੇ ਭਾਰਤੀਆਂ ਦਾ ਮਾਣ ਵਧਿਆ
ਉਨ੍ਹਾਂ ਕਿਹਾ ਕਿ ਭਾਰਤ 'ਚ ਨੌਜਵਾਨਾਂ ਲਈ ਹੁਨਰਮੰਦ ਕਿੱਤਿਆਂ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ, ਇਸ ਨਾਲ ਸਕਿੱਲ ਡਿਵੈਲਪਮੈਂਟ ਨਾਲ ਭਾਰਤ ਸਮੇਤ ਦੁਨੀਆ ਭਰ 'ਚ ਰੋਜ਼ਗਾਰ ਦੇ ਮੌਕੇ ਵਧਣਗੇ ਤੇ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚੰਦ੍ਰਯਾਨ 3 ਦੀ ਸਫਲਤਾ ਦੁਨੀਆ ਭਰ 'ਚ ਵਸਦੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਇਸ ਨਾਲ ਵਿਸ਼ਵ ਦੇ ਵਿੱਚ ਭਾਰਤ ਦੇਸ਼ ਦਾ ਮਾਣ ਵਧਿਆ ਹੈ ਤਕਨਾਲੋਜੀ ਦੇ ਖੇਤਰ 'ਚ ਭਾਰਤ ਅਤੇ ਅਮਰੀਕਾ ਮਿਲ ਕੇ ਕੰਮ ਕਰ ਰਹੇ ਹਨ ਉਨ੍ਹਾਂ ਅਮਰੀਕਾ ਦੇ ਸਰਬਪੱਖੀ ਵਿਕਾਸ 'ਚ ਉਥੇ ਵਸਦੇ ਭਾਰਤੀਆਂ ਖ਼ਾਸ ਕਰ ਪੰਜਾਬੀਆਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਹੈ।
ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਮੈਬਰ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਅੱਜ ਸਾਡੇ ਵਿੱਚ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਪੁੱਜੇ ਹਨ ਅਸੀ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਇਨ੍ਹਾਂ ਦੇ ਪਰਿਵਾਰ ਦਾ ਬਹੁਤ ਯੋਗਦਾਨ ਹੈ। ਇਹ ਕੁਰਬਾਨੀਆ ਨਾਲ ਭਰਿਆ ਪਰਿਵਾਰ ਹੈ।