ਪੜਚੋਲ ਕਰੋ

Farmer Protest: ਭਗਵੰਤ ਮਾਨ ਸਰਕਾਰ ਖ਼ਿਲਾਫ਼ ਕਿਉਂ ਚੜ੍ਹਿਆ ਕਿਸਾਨਾਂ ਦਾ ਪਾਰਾ ? ਆਪ ਵਿਰੁੱਧ ਖੁੱਲ੍ਹਿਆ ਨਵਾਂ ਮੋਰਚਾ

ਖੇਤੀ ਕਾਨੂੰਨ ਵਿੱਚ ਵੀ ਮੰਡੀਆਂ ਨੂੰ ਕਾਰਪੋਰੇਟ ਯਾਰਡਾਂ ਵਿੱਚ ਤਬਦੀਲ ਕਰਨ ਦੀ ਗੱਲ ਕਹੀ ਗਈ ਸੀ। ਹੁਣ ਅਜਿਹਾ ਹੀ ਕੀਤਾ ਜਾ ਰਿਹਾ ਹੈ। 2023-24 ਲਈ ਕਣਕ ਖਰੀਦਣ, ਵੇਚਣ ਅਤੇ ਸਟੋਰ ਕਰਨ ਦਾ ਫੈਸਲਾ ਕਾਰਪੋਰੇਟ ਨੂੰ ਦਿੱਤਾ ਗਿਆ ਹੈ। ਇਸ ਦਾ ਵਿਰੋਧ ਹੋਵੇਗਾ।

Punjab News: ਕੇਂਦਰ ਦੀ ਮੋਦੀ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕਿਸਾਨ ਅਜੇ ਵੀ ਹਰਿਆਣਾ ਦੀ ਸਰਹੱਦ 'ਤੇ ਖੜ੍ਹੇ ਹਨ। ਇਸ ਦੇ ਨਾਲ ਹੀ ਹੁਣ ਅੰਮ੍ਰਿਤਸਰ 'ਚ ਕਿਸਾਨਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। 

ਆਈਏਐਨਐਸ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਸ਼ਨੀਵਾਰ ਨੂੰ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਪੁਤਲਾ ਫੂਕਿਆ। ਉਥੇ ਮੌਜੂਦ ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਨਾ ਸਿਰਫ ਮੋਦੀ ਸਰਕਾਰ ਦੇ ਖਿਲਾਫ ਜਾ ਰਿਹਾ ਹੈ ਸਗੋਂ ਉਹ ਭਗਵੰਤ ਮਾਨ ਸਰਕਾਰ ਦੀ ਤਾਨਾਸ਼ਾਹੀ ਦਾ ਵੀ ਡਟ ਕੇ ਮੁਕਾਬਲਾ ਕਰਨਗੇ।

ਕੀ ਹੈ ਪੂਰਾ ਮਾਮਲਾ

ਦਰਅਸਲ, ਇਹ ਸਾਰਾ ਮਾਮਲਾ ਮਾਰਕੀਟ ਕਮੇਟੀ ਨਾਲ ਸਬੰਧਤ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਨੇ 26 ਮਾਰਕੀਟ ਕਮੇਟੀਆਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ ਜੋ ਕਿਸਾਨਾਂ-ਮਜ਼ਦੂਰਾਂ ਦੇ ਵਿਰੋਧੀ ਹਨ। ਇੱਕ ਕਿਸਾਨ ਨੇ ਦੱਸਿਆ ਕਿ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕਰ ਰਹੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸਾਡੇ ਕਿਸਾਨਾਂ ਦੀਆਂ 26 ਮਾਰਕੀਟ ਕਮੇਟੀਆਂ ਤੋੜ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਕੰਮ ਕਾਰਪੋਰੇਟ ਨੂੰ ਸੌਂਪ ਦਿੱਤਾ ਗਿਆ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ, ਸਰਕਾਰ ਦੇ ਬੁਲਾਰੇ ਕਹਿ ਰਹੇ ਹਨ ਕਿ ਮੋਦੀ ਸਰਕਾਰ ਸਾਡੀ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਆਪਣੀ ਸਰਕਾਰ ਬਚਾਉਣ ਲਈ ਪੰਜਾਬੀਆਂ ਦਾ ਗਲਾ ਘੁੱਟ ਦਿੱਤਾ। ਕਿਸਾਨ ਲੀਡਰਾਂ ਨੇ ਕਿਹਾ ਕਿ  ਆਉਣ ਵਾਲੇ ਸਮੇਂ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਭਗਵੰਤ ਮਾਨ ਸਰਕਾਰ ਖਿਲਾਫ ਕੀ ਫੈਸਲਾ ਲੈਣਾ ਹੈ। ਇਹ ਵੀ ਤੈਅ ਹੋਣਾ ਹੈ ਕਿ ਭਗਵੰਤ ਮਾਨ ਦੇ ਮੁਲਾਜ਼ਮਾਂ ਨੂੰ ਪਿੰਡ ਵਿੱਚ ਵੜਨ ਦੇਣਾ ਹੈ ਜਾਂ ਨਹੀਂ। ਜੇਕਰ ਇਹ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ ਭਗਵੰਤ ਮਾਨ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਵਿੱਚ ਕੋਈ ਫਰਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਿੱਚ ਵੀ ਮੰਡੀਆਂ ਨੂੰ ਕਾਰਪੋਰੇਟ ਯਾਰਡਾਂ ਵਿੱਚ ਤਬਦੀਲ ਕਰਨ ਦੀ ਗੱਲ ਕਹੀ ਗਈ ਸੀ। ਹੁਣ ਅਜਿਹਾ ਹੀ ਕੀਤਾ ਜਾ ਰਿਹਾ ਹੈ। 2023-24 ਲਈ ਕਣਕ ਖਰੀਦਣ, ਵੇਚਣ ਅਤੇ ਸਟੋਰ ਕਰਨ ਦਾ ਫੈਸਲਾ ਕਾਰਪੋਰੇਟ ਨੂੰ ਦਿੱਤਾ ਗਿਆ ਹੈ। ਇਸ ਦਾ ਵਿਰੋਧ ਹੋਵੇਗਾ।  ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਮੰਡੀ ਬੋਰ ਐਕਟ 1961 ਵਿੱਚ ਸੋਧ ਕਰਕੇ ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ ਹੋਰਨਾਂ ਵਿਭਾਗਾਂ ਵਿੱਚ ਰਲੇਵਾਂ ਕਰ ਦਿੱਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
Advertisement
ABP Premium

ਵੀਡੀਓਜ਼

ਲੋਕਾਂ ਦੀ ਵੇਖੋ ਘਟੀਆ ਹਰਕਤ , ਕਰੀਨਾ ਕਪੂਰ ਦਾ ਕੀ ਕੀਤਾ ਹਾਲਦਿਲਜੀਤ ਦੋਸਾਂਝ ਦੀ ਛੁੱਟੀ ਦਾ ਵੀਡੀਓ ਵੇਖ , ਹੱਸ ਹੱਸ ਹੋ ਜਾਓਂਗੇ ਪੂਰੇ ਕਮਲੇਜਦ ਗੁਰਪ੍ਰੀਤ ਘੁੱਗੀ ਨੇ ਕੀਤਾ ਰੋਮਾਂਸ , ਕਿੱਦਾਂ ਕੀਤੇ ਫਿਲਮ 'ਚ ਰੋਮਾੰਟਿਕ ਸੀਨਦਿਲਜੀਤ ਪੰਜਾਬੀਅਤ ਨੂੰ ਰੱਖਦਾ ਹੈ ਨਾਲ , ਰੱਬ ਵੀ ਦਿੰਦਾ ਹੈ ਉਸਦਾ ਸਾਥ ਬੋਲੇ ਘੁੱਗੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ
200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ
ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ, ਚਾਰ ਜਣੇ ਹੋਏ ਗੰਭੀਰ ਜ਼ਖ਼ਮੀ
ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ, ਚਾਰ ਜਣੇ ਹੋਏ ਗੰਭੀਰ ਜ਼ਖ਼ਮੀ
ਅੱਗ 'ਚ ਸੜ ਰਿਹਾ ਸੁਪਰਪਾਵਰ ਅਮਰੀਕਾ, ਮਾਲਦੀਵ ਦੀ GDP ਤੋਂ 8 ਗੁਣਾ ਜ਼ਿਆਦਾ ਹੋ ਗਿਆ ਨੁਕਸਾਨ, ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ
ਅੱਗ 'ਚ ਸੜ ਰਿਹਾ ਸੁਪਰਪਾਵਰ ਅਮਰੀਕਾ, ਮਾਲਦੀਵ ਦੀ GDP ਤੋਂ 8 ਗੁਣਾ ਜ਼ਿਆਦਾ ਹੋ ਗਿਆ ਨੁਕਸਾਨ, ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ
ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਸਕੂਲਾਂ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਸਕੂਲਾਂ ਸਣੇ ਸਾਰੇ ਅਦਾਰੇ ਰਹਿਣਗੇ ਬੰਦ
Embed widget