Crime News: ਪੁੱਤ ਅਪਾਹਜ ਜੰਮਿਆਂ ਤਾਂ ਘਰਵਾਲੇ ਨੇ ਚਾਕੂ ਨਾਲ ਹਮਲਾ ਕਰਕੇ ਪਤਨੀ ਦਾ ਕੀਤਾ ਕਤਲ, ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਕੁਝ ਸਾਲਾਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਜੋ ਜਨਮ ਤੋਂ ਹੀ ਅਪਾਹਜ ਸੀ ਜਿਸ ਤੋਂ ਬਾਅਦ ਪਤੀ ਨੇ ਰਿਤੂ ਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਪਤੀ, ਸੱਸ ਅਤੇ ਨਨਾਣ ਅਕਸਰ ਉਸ ਨਾਲ ਦੁਰਵਿਵਹਾਰ ਕਰਦੇ ਸੀ।
Crime News: ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਤੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪਤਨੀ ਦਾ ਕਸੂਰ ਇਹ ਸੀ ਕਿ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਜਿਸ ਦਾ ਸਿਰਫ਼ ਇੱਕ ਹੱਥ ਸੀ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਪਾਹਜ ਪੁੱਤ ਜੰਮਿਆਂ ਤਾਂ ਮਾਰੇ ਤਾਹਨੇ
ਮ੍ਰਿਤਕ ਔਰਤ ਰੀਤੂ ਦੀ ਮਾਂ ਪੂਨਮ ਨੇ ਦੱਸਿਆ ਕਿ 10 ਸਾਲ ਪਹਿਲਾਂ ਉਸ ਦੀ ਲੜਕੀ ਰੀਤੂ ਦਾ ਵਿਆਹ ਵਿਸ਼ਾਲ ਨਾਲ ਹੋਇਆ ਸੀ। ਵਿਸ਼ਾਲ ਉਨ੍ਹਾਂ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਉਹ ਕੋਈ ਕੰਮ ਨਹੀਂ ਕਰਦਾ ਸੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਕੁਝ ਸਾਲਾਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਜੋ ਜਨਮ ਤੋਂ ਹੀ ਅਪਾਹਜ ਸੀ ਜਿਸ ਤੋਂ ਬਾਅਦ ਪਤੀ ਨੇ ਰਿਤੂ ਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਪਤੀ, ਸੱਸ ਅਤੇ ਨਨਾਣ ਅਕਸਰ ਉਸ ਨਾਲ ਦੁਰਵਿਵਹਾਰ ਕਰਦੇ ਸੀ।
ਗੁਆਂਢੀਆਂ ਨੇ ਫੋਨ ਕਰਕੇ ਦਿੱਤੀ ਜਾਣਕਾਰੀ
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਰੀਤੂ ਬੀਤੀ ਦੇਰ ਰਾਤ ਆਪਣੇ ਨਾਨਕੇ ਘਰ ਤੋਂ ਸਹੁਰੇ ਘਰ ਪਰਤੀ ਤਾਂ ਉਹ ਖੁਸ਼ ਸੀ। ਪੂਨਮ ਮੁਤਾਬਕ ਉਸ ਨੂੰ ਸਵੇਰੇ 6 ਵਜੇ ਗੁਆਂਢੀਆਂ ਦਾ ਫੋਨ ਆਇਆ ਕਿ ਉਸ ਦੀ ਬੇਟੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਬੀਮਾਰ ਹੈ, ਇਸ ਲਈ ਉਹ ਉਸ ਨੂੰ ਲੈ ਗਏ ਪਰ ਜਦੋਂ ਉਹ ਹਸਪਤਾਲ ਗਏ ਤਾਂ ਦੇਖਿਆ ਕਿ ਉਸ ਦੀ ਗਰਦਨ 'ਤੇ ਚਾਕੂ ਦੇ ਨਿਸ਼ਾਨ ਸਨ ਅਤੇ ਉਹ ਮਰ ਚੁੱਕੀ ਸੀ। ਜਿਸ ਤੋਂ ਬਾਅਦ ਆਂਢ-ਗੁਆਂਢ ਤੋਂ ਪਤਾ ਲੱਗਾ ਕਿ ਪਤੀ ਨੇ ਹੀ ਉਸ ਦਾ ਚਾਕੂ ਨਾਲ ਕਤਲ ਕੀਤਾ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੱਸ, ਪਤੀ ਅਤੇ ਜੀਜਾ ਨੇ ਮਿਲ ਕੇ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਹੈ, ਇਸ ਲਈ ਤਿੰਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਥਾਣਾ ਮਜੀਠਾ ਰੋਡ ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।