ਪੜਚੋਲ ਕਰੋ

AIG Ashish Kapoor Arrested: 1 ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਏਆਈਜੀ ਆਸ਼ੀਸ਼ ਕਪੂਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਅਸ਼ੀਸ਼ ਕਪੂਰ, ਪੀ.ਪੀ.ਐਸ., ਜੋ ਕਿ ਹੁਣ ਕਮਾਂਡੈਂਟ, ਚੌਥੀ ਆਈ.ਆਰ.ਬੀ, ਪਠਾਨਕੋਟ ਦੇ ਅਹੁਦੇ 'ਤੇ ਤਾਇਨਾਤ ਹੈ, ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ।

ਚੰਡੀਗੜ੍ਹ: ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ (ਏ.ਆਈ.ਜੀ.) ਅਸ਼ੀਸ਼ ਕਪੂਰ, ਪੀ.ਪੀ.ਐਸ., ਜੋ ਕਿ ਹੁਣ ਕਮਾਂਡੈਂਟ, ਚੌਥੀ ਆਈ.ਆਰ.ਬੀ, ਪਠਾਨਕੋਟ ਦੇ ਅਹੁਦੇ 'ਤੇ ਤਾਇਨਾਤ ਹੈ, ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਸ ਮੁਕੱਦਮੇ ਵਿੱਚ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਨੇ ਉਪਰੋਕਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। 

ਵਧੇਰੇ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਸਾਲ 2016 ਵਿੱਚ ਕੇਂਦਰੀ ਜੇਲ, ਅੰਮ੍ਰਿਤਸਰ ਵਿਖੇ ਬਤੌਰ ਸੁਪਰਡੈਂਟ ਜੇਲ ਤਾਇਨਾਤੀ ਦੌਰਾਨ ਆਸ਼ੀਸ਼ ਕਪੂਰ ਦੀ ਜਾਣ-ਪਛਾਣ ਸੈਕਟਰ 30, ਕੁਰੂਕਸ਼ੇਤਰ, ਹਰਿਆਣਾ ਦੀ ਪੂਨਮ ਰਾਜਨ ਨਾਮਕ ਔਰਤ ਨਾਲ ਹੋ ਗਈ ਸੀ, ਜੋ ਕਿ ਕਿਸੇ ਕੇਸ ਵਿੱਚ ਜੇਲ ਵਿੱਚ ਜੁਡੀਸ਼ੀਅਲ ਰਿਮਾਂਡ ਅਧੀਨ ਸੀ। 

ਜਦੋਂ ਪੂਨਮ ਰਾਜਨ ਆਪਣੀ ਮਾਂ ਪ੍ਰੇਮ ਲਤਾ, ਭਰਾ ਕੁਲਦੀਪ ਸਿੰਘ ਅਤੇ ਭਰਜਾਈ ਪ੍ਰੀਤੀ ਸਮੇਤ ਥਾਣਾ ਜ਼ੀਰਕਪੁਰ ਵਿਖੇ ਆਈ.ਪੀ.ਸੀ ਦੀ ਧਾਰਾ 420/120-ਬੀ ਤਹਿਤ ਦਰਜ ਐਫ.ਆਈ.ਆਰ ਨੰਬਰ 151/2018 ਵਿਚ ਪੁਲਿਸ ਰਿਮਾਂਡ 'ਤੇ ਸੀ ਤਾਂ ਉਦੋਂ ਆਸ਼ੀਸ਼ ਕਪੂਰ ਥਾਣਾ ਜ਼ੀਰਕਪੁਰ ਵਿਖੇ ਗਿਆ ਅਤੇ ਧੋਖੇ ਨਾਲ ਪੂਨਮ ਰਾਜਨ ਦੀ ਮਾਂ ਪ੍ਰੇਮ ਲਤਾ ਨੂੰ ਜ਼ਮਾਨਤ ਦਿਵਾਉਣ ਅਤੇ ਅਦਾਲਤ ਤੋਂ ਬਰੀ ਕਰਾਉਣ ਵਿਚ ਮੱਦਦ ਕਰਨ ਲਈ ਰਾਜ਼ੀ ਕਰ ਲਿਆ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਅਸ਼ੀਸ਼ ਕਪੂਰ ਨੇ ਥਾਣਾ ਜ਼ੀਰਕਪੁਰ ਦੇ ਤੱਤਕਾਲੀ ਐਸਐਚਓ ਪਵਨ ਕੁਮਾਰ, ਅਤੇ ਏਐਸਆਈ ਹਰਜਿੰਦਰ ਸਿੰਘ (ਨੰਬਰ 459/ਐਸਜੀਆਰ) ਦੀ ਮਿਲੀਭੁਗਤ ਨਾਲ ਪੂਨਮ ਰਾਜਨ ਦੀ ਭਰਜਾਈ ਪ੍ਰੀਤੀ ਨੂੰ ਬੇਕਸੂਰ ਕਰਾਰ ਦੇ ਦਿੱਤਾ। ਇਸ ਮੱਦਦ ਦੇ ਬਦਲੇ ਵਿੱਚ ਆਸ਼ੀਸ਼ ਕਪੂਰ ਨੇ ਉਕਤ ਪ੍ਰੇਮ ਲਤਾ ਤੋਂ 1,00,00,000 ਦੀ ਰਕਮ ਦੇ ਵੱਖ-ਵੱਖ ਚੈੱਕਾਂ 'ਤੇ ਦਸਤਖਤ ਕਰਵਾ ਲਏ ਜੋ ਆਪਣੇ ਜਾਣਕਾਰਾਂ ਦੇ ਨਾਂ 'ਤੇ ਜਮ੍ਹਾ ਕਰਵਾ ਕੇ ਏ.ਐੱਸ.ਆਈ. ਹਰਜਿੰਦਰ ਸਿੰਘ ਰਾਹੀਂ ਰੁਪਏ ਪ੍ਰਾਪਤ ਕਰ ਲਏ। 

ਬੁਲਾਰੇ ਨੇ ਦੱਸਿਆ ਕਿ ਅਜਿਹਾ ਕਰਕੇ ਉਪਰੋਕਤ ਮੁਲਜ਼ਮਾਂ ਅਸ਼ੀਸ਼ ਕਪੂਰ, ਪਵਨ ਕੁਮਾਰ ਅਤੇ ਹਰਜਿੰਦਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈ.ਪੀ.ਸੀ. ਦੀ ਧਾਰਾ 420, 120-ਬੀ ਤਹਿਤ ਜੁਰਮ ਕਰਨ ਉਤੇ ਮੌਜੂਦਾ ਕੇਸ ਦਰਜ ਕੀਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ

KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ

Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Advertisement
ABP Premium

ਵੀਡੀਓਜ਼

ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀKisan| Shambhu| Khanauri Morcha| ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਅਸਲ ਸੱਚ ਆਇਆ ਸਾਮਣੇ|abpShambhu Border| Khanauri Kisan Morcha| ਕਿਸਾਨਾਂ 'ਤੇ ਦੋਹਰੀ ਮਾਰ, ਪੁਲਿਸ ਨੇ ਕੁੱਟੇ, ਲੋਕਾਂ ਨੇ ਲੁੱਟੇ|PunjabKisan Khanauri Border| ਲੋਕਾਂ ਨੂੰ ਗੈਰਤ ਪਿਆਰੀ ਨਹੀਂ, ਕਿਸਾਨਾਂ ਦਾ ਲੱਖਾਂ ਦਾ ਸਮਾਨ ਲੁੱਟਿਆ|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
Onion Export Duty: ਖੁਸ਼ਖਬਰੀ! ਮੋਦੀ ਸਰਕਾਰ ਨੇ ਪਿਆਜ਼ ’ਤੇ ਲਿਆ ਵੱਡਾ ਫੈਸਲਾ, 20 ਫੀਸਦੀ ਟੈਕਸ ਹਟਾਇਆ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ
Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ
Punjab News: ਪੰਜਾਬ ਚ BJP ਨੇ ਕੱਸੀ ਕਮਰ, ਲੁਧਿਆਣਾ ਪੱਛਮੀ ਉਪ ਚੋਣ ਲਈ ਇੰਚਾਰਜ ਤੇ ਸਹਿ-ਇੰਚਾਰਜ ਕੀਤਾ ਨਿਯੁਕਤ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-03-2025)
ਵਿਟਾਮਿਨ B-12 ਸਪਲੀਮੈਂਟ ਲੈਣ ਦਾ ਸਹੀ ਸਮੇਂ ਕਿਹੜਾ? ਜਾਣੋ ਸਰੀਰ ਲਈ ਕਿਉਂ ਜ਼ਰੂਰੀ

ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...

ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ

ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?

Embed widget