Chandigarh Transport: ਸਕੂਲੀ ਬੱਸਾਂ 'ਤੇ ਸ਼ਿਕੰਜਾ! ਕੰਟਰੋਲ ਐਂਡ ਕਮਾਂਡ ਸੈਂਟਰ ਨਾਲ ਜੁੜਨਗੀਆਂ ਸਾਰੀਆਂ ਬੱਸਾਂ, ਪੈਨਿਕ ਬਟਨ ਦਬਾਉਂਦਿਆਂ ਹੀ ਐਕਸ਼ਨ
Chandigarh News: ਚੰਡੀਗੜ੍ਹ ਟਰਾਂਸਪੋਰਟ ਅਥਾਰਟੀ ਵੱਲੋਂ ਸਾਰੀਆਂ ਰਜਿਸਟਰਡ ਸਕੂਲੀ ਬੱਸਾਂ ਨੂੰ ਹੁਣ ਕੰਟਰੋਲ ਐਂਡ ਕਮਾਂਡ ਸੈਂਟਰ ਨਾਲ ਜੋੜਿਆ ਜਾਵੇਗਾ। ਇਸ 'ਚ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ
Chandigarh News: ਚੰਡੀਗੜ੍ਹ ਟਰਾਂਸਪੋਰਟ ਅਥਾਰਟੀ ਵੱਲੋਂ ਸਾਰੀਆਂ ਰਜਿਸਟਰਡ ਸਕੂਲੀ ਬੱਸਾਂ ਨੂੰ ਹੁਣ ਕੰਟਰੋਲ ਐਂਡ ਕਮਾਂਡ ਸੈਂਟਰ ਨਾਲ ਜੋੜਿਆ ਜਾਵੇਗਾ। ਇਸ 'ਚ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ 'ਤੇ ਸਿਰਫ ਇੱਕ ਬਟਨ ਦਬਾਉਣਾ ਹੋਵੇਗਾ। ਪੈਨਿਕ ਬਟਨ ਦਬਾਉਣ ਨਾਲ ਇਹ ਸੂਚਨਾ ਪੁਲਿਸ ਤੇ ਕਮਾਂਡ ਸੈਂਟਰ ਤੱਕ ਪਹੁੰਚ ਜਾਏਗੀ। ਇਸ ਤੋਂ ਬਾਅਦ ਹੈਲਪਲਾਈਨ ਟੀਮ ਜੀਪੀਐਸ ਟ੍ਰੈਕਿੰਗ ਰਾਹੀਂ ਉਸ ਬੱਸ ਤੱਕ ਪਹੁੰਚ ਜਾਏਗੀ। ਸਟੇਟ ਟਰਾਂਸਪੋਰਟ ਅਥਾਰਟੀ ਨੇ ਇਸ ਬਾਰੇ ਪੂਰੀ ਤਿਆਰੀ ਕਰ ਲਈ ਹੈ।
ਸਟੇਟ ਟਰਾਂਸਪੋਰਟ ਅਥਾਰਟੀ ਦੇ ਇਸ ਫੈਸਲੇ ਤੋਂ ਬਾਅਦ ਮਾਪੇ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਬੱਚੇ ਸੁਰੱਖਿਅਤ ਰਹਿਣਗੇ। ਮਾਪਿਆਂ ਨੂੰ ਪਹਿਲਾਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਸੀ ਰਹਿੰਦਾ। ਹੁਣ ਜੀਪੀਐਸ ਸਿਸਟਮ ਰਾਹੀਂ ਬੱਚਿਆਂ ਦੀ ਲਾਈਵ ਲੋਕੇਸ਼ਨ ਜਾਣੀ ਜਾ ਸਕੇਗੀ। ਇਸ ਦੇ ਨਾਲ ਹੀ ਜੇਕਰ ਬੱਚਿਆਂ ਨੂੰ ਕੋਈ ਸਮੱਸਿਆ ਹੋਏ ਤਾਂ ਉਹ ਪੈਨਿਕ ਬਟਨ ਦਬਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ।
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਦੀ ਸੁਰੱਖਿਆ ਲਈ ਪਹਿਲਾਂ ਹੀ ਕਈ ਉਪਰਾਲੇ ਕੀਤੇ ਹਨ। ਇਸ ਤਹਿਤ ਸਕੂਲੀ ਬੱਸਾਂ ਵਿੱਚ ਸਫ਼ਰ ਕਰਨ ਦੌਰਾਨ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੁਰਸ਼ਾਂ ਦੇ ਨਾਲ ਇੱਕ ਮਹਿਲਾ ਅਟੈਂਡੈਂਟ ਦੀ ਨਿਯੁਕਤੀ ਕੀਤੀ ਗਈ ਹੈ। ਸਕੂਲ ਬੱਸ ਵਿੱਚ ਡਰਾਈਵਰ ਤੇ ਦੋ ਅਟੈਂਡੈਂਟ ਲਾਜ਼ਮੀ ਕੀਤੇ ਗਏ ਹਨ। ਇਸ ਵਿੱਚ ਇੱਕ ਮਰਦ ਤੇ ਇੱਕ ਔਰਤ ਸ਼ਾਮਲ ਹੈ। ਹੁਣ ਅਟੈਂਡੈਂਟ ਤੋਂ ਇਲਾਵਾ ਪੈਨਿਕ ਬਟਨ ਦਾ ਵੀ ਵੱਖਰਾ ਵਿਕਲਪ ਹੋਵੇਗਾ।
ਸਟੇਟ ਟਰਾਂਸਪੋਰਟ ਚੰਡੀਗੜ੍ਹ ਦੇ ਸੂਤਰਾਂ ਮੁਤਾਬਕ ਇਸ ਵੇਲੇ ਚੰਡੀਗੜ੍ਹ ਦੇ ਕਰੀਬ 83 ਸਕੂਲਾਂ ਵਿੱਚ 540 ਬੱਸਾਂ ਚੱਲ ਰਹੀਆਂ ਹਨ। ਇਨ੍ਹਾਂ ਸਾਰਿਆਂ ਵਿੱਚ ਪੈਨਿਕ ਬਟਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸ਼ਹਿਰ ਦੇ ਬੱਚਿਆਂ ਨੂੰ ਸਫ਼ਰ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬਟਨ ਦਬਾਉਂਦੇ ਹੀ ਸੂਚਨਾ ਕੰਟਰੋਲ ਕੇਂਦਰ ਤੱਕ ਪਹੁੰਚ ਜਾਵੇਗੀ ਤੇ ਇਸ ਪ੍ਰਬੰਧ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਟੀਮ ਬੱਚਿਆਂ ਦੀ ਮਦਦ ਲਈ ਮੌਕੇ ’ਤੇ ਪਹੁੰਚ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।