ਪੜਚੋਲ ਕਰੋ

Chandigarh News: ਨਵੇਂ ਸਾਲ 'ਤੇ ਪੁਲਿਸ ਦੇ ਨਾਕੇ 'ਫੇਲ੍ਹ', ਮਨੀਮਾਜਰਾ 'ਚ ਲੁਟੇਰੇ ਨੇ ਲੁੱਟੀ ਕਾਰ, ਖਰੀਦਦਾਰੀ ਲਈ ਆਏ ਸੀ ਪਤੀ-ਪਤਨੀ

Chandigarh News:  ਇੱਕ ਪਾਸੇ ਜਿੱਥੇ ਚੰਡੀਗੜ੍ਹ ਵਿੱਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਸ਼ਹਿਰ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਲਈ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਸਨ, ਉਥੇ ਹੀ ਮਨੀਮਾਜਰਾ ਵਿੱਚ ਵੀ ਬੰਦੂਕ ਦੀ ਨੋਕ ’ਤੇ ਕਾਰ...

Chandigarh News: ਇੱਕ ਪਾਸੇ ਜਿੱਥੇ ਚੰਡੀਗੜ੍ਹ ਵਿੱਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਸ਼ਹਿਰ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਲਈ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਸਨ, ਉਥੇ ਹੀ ਮਨੀਮਾਜਰਾ ਵਿੱਚ ਵੀ ਬੰਦੂਕ ਦੀ ਨੋਕ ’ਤੇ ਕਾਰ ਲੁੱਟਣ ਦੀ ਘਟਨਾ ਵਾਪਰੀ ਹੈ। ਹਥਿਆਰਬੰਦ ਲੁਟੇਰੇ ਨੇ ਜੋੜੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਘਟਨਾ ਨੇ ਇੱਕ ਵਾਰ ਫਿਰ ਪੁਲਿਸ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਨਵੇਂ ਸਾਲ 'ਤੇ 9 ਬਾਹਰੀ ਅਤੇ 43 ਅੰਦਰੂਨੀ ਨਾਕਿਆਂ ਦਾ ਦਾਅਵਾ ਕੀਤਾ ਸੀ। ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਉਣ ਦੀ ਗੱਲ ਵੀ ਹੋਈ।

ਮਨੀਮਾਜਰਾ ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 392 (ਡਕੈਤੀ) ਅਤੇ 397 (ਡਕੈਤੀ ਜਾਂ ਡਕੈਤੀ ਕਰਨ ਲਈ ਗੰਭੀਰ ਸੱਟ ਮਾਰਨ ਦੀ ਕੋਸ਼ਿਸ਼) ਅਤੇ 506 (ਧਮਕਾਉਣਾ) ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਮੋਹਾਲੀ 'ਚ ਪਿਛਲੇ ਡੇਢ ਮਹੀਨੇ 'ਚ ਕਾਰ ਲੁੱਟਣ ਦੀਆਂ 7 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।

ਮਾਮਲੇ ਵਿੱਚ ਸ਼ਿਕਾਇਤਕਰਤਾ ਸੰਮੀ ਕੁਮਾਰ ਸ੍ਰੀਵਾਸਤਵ ਵਾਸੀ ਢਕੋਲੀ, ਜ਼ੀਰਕਪੁਰ ਹੈ। ਉਹ ਆਪਣੀ ਪਤਨੀ ਰੁਬੀਨਾ ਨਾਲ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਮਨੀਮਾਜਰਾ ਸਥਿਤ ਐੱਨਏਸੀ 'ਚ ਖਰੀਦਦਾਰੀ ਕਰਨ ਗਿਆ ਸੀ। ਉਸ ਨੇ ਆਪਣੀ ਲਾਲ ਰੰਗ ਦੀ ਬ੍ਰੀਜ਼ਾ SUV ਤਨਿਸ਼ਕ ਜਵੈਲਰਜ਼ ਦੇ ਸ਼ੋਅਰੂਮ ਨੇੜੇ ਪਾਰਕ ਕੀਤੀ ਸੀ। ਇਸ ਵਿੱਚ ਕਰਨਾਟਕ ਦਾ ਨੰਬਰ ਸੀ। ਸ਼ਾਮ ਨੂੰ 8:45 ਵਜੇ ਜਦੋਂ ਉਹ ਕਾਰ ਵਿੱਚ ਬੈਠਣ ਲੱਗਾ ਤਾਂ ਲੁਟੇਰੇ ਨੇ ਪਿੱਛਿਓਂ ਪਿਸਤੌਲ ਤਾਣ ਕੇ ਉਸ ਨੂੰ ਕਾਰ ਵਿੱਚੋਂ ਬਾਹਰ ਨਿਕਲਣ ਲਈ ਕਿਹਾ। ਜਾਨ ਨੂੰ ਖਤਰਾ ਹੋਣ 'ਤੇ ਪਤੀ-ਪਤਨੀ ਨੇ ਵਿਰੋਧ ਨਹੀਂ ਕੀਤਾ ਅਤੇ ਲੁਟੇਰੇ ਕਾਰ ਖੋਹ ਕੇ ਲੈ ਗਏ।

ਘਟਨਾ ਦੀ ਸੂਚਨਾ ਤੁਰੰਤ ਪੀ.ਸੀ.ਆਰ. ਨੂੰ ਦਿੱਤੀ ਗਈ। ਡੀਐਸਪੀ ਅਤੇ ਮਨੀਮਾਜਰਾ ਥਾਣੇ ਦੇ ਐਸਐਚਓ ਮੌਕੇ ’ਤੇ ਪੁੱਜੇ। ਪੁਲਿਸ ਨੇ ਜਵਾਨਾਂ ਨੂੰ ਵਾਇਰਲੈੱਸ 'ਤੇ ਸੰਦੇਸ਼ ਵੀ ਫਲੈਸ਼ ਕਰ ਦਿੱਤਾ। ਇਸ ਦੇ ਬਾਵਜੂਦ ਕਿਸੇ ਵੀ ਨਾਕੇ ’ਤੇ ਲੁਟੇਰਾ ਨਹੀਂ ਫੜਿਆ ਗਿਆ। ਘਟਨਾ ਦੀ ਜਾਣਕਾਰੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਵੀ ਸਾਂਝੀ ਕੀਤੀ ਗਈ ਹੈ।

ਪੁਲਿਸ ਨੂੰ ਹਾਈ ਰੈਜ਼ੋਲਿਊਸ਼ਨ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲੀ ਹੈ। ਇਸ ਵਿੱਚ ਲੁਟੇਰਾ ਅਗਲੇ ਦਿਨ ਕਾਰ ਨੂੰ ਤੇਜ਼ ਰਫ਼ਤਾਰ ਨਾਲ ਪੰਚਕੂਲਾ ਵੱਲ ਲਿਜਾਂਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਕਾਰ ਨੂੰ ਆਖਰੀ ਵਾਰ ਚੰਡੀਮੰਦਰ ਨੇੜੇ ਦੇਖਿਆ ਗਿਆ ਸੀ। ਪੁਲਿਸ ਕਾਰ ਦੇ ਫਾਸਟੈਗ ਰਾਹੀਂ ਵੀ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੁਟੇਰੇ ਨੇ ਵਾਰਦਾਤ ਤੋਂ ਪਹਿਲਾਂ ਮਨੀਮਾਜਰਾ ਦੀ ਬਾਰੀਕੀ ਨਾਲ ਰੇਕੀ ਕੀਤੀ ਸੀ ਅਤੇ ਪੁਲਿਸ ਨਾਕਿਆਂ 'ਤੇ ਵੀ ਨਜ਼ਰ ਰੱਖ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਉਹ ਮਨੀਮਾਜਰਾ ਮੋਟਰ ਮਾਰਕੀਟ ਰੋਡ ਤੋਂ ਬਾਹਰ ਨਿਕਲਿਆ, ਜਿੱਥੇ ਪੁਲਿਸ ਨਾਕੇ ਲੱਗੇ ਹੋਏ ਸਨ।

ਸ਼ਿਕਾਇਤਕਰਤਾ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਦੱਸਿਆ ਜਾਂਦਾ ਹੈ ਅਤੇ ਘਰ ਤੋਂ ਕੰਮ ਕਰ ਰਿਹਾ ਸੀ। ਪਤਾ ਲੱਗਾ ਹੈ ਕਿ ਖਰੀਦਦਾਰੀ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਵਾਈਨ ਸ਼ਾਪ ਤੋਂ ਦੋ ਬੀਅਰ ਲੈ ਕੇ ਗਿਆ ਅਤੇ ਜਿਵੇਂ ਹੀ ਪਤੀ-ਪਤਨੀ ਕਾਰ 'ਚ ਬੈਠਣ ਲੱਗੇ ਤਾਂ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: Amritsar News: ਰਿਟਰੀਟ ਲਈ ਆਨਲਾਈਨ ਰਜਿਸਟ੍ਰੇਸ਼ਨ, VIP ਲਾਈਨ ਲਈ BSF ਅਟਾਰੀ ਦੀ ਵੈੱਬਸਾਈਟ 'ਤੇ ਵੇਰਵੇ ਭਰੋ, ਟੋਕਨ ਨੰਬਰ ਵੀ ਮਿਲੇਗਾ

ਪੁਲਿਸ ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਘਟਨਾ ਦੇ ਅਗਲੇ ਦਿਨ ਸਵੇਰੇ ਸੈਕਟਰ-49 ਸਥਿਤ ਇੱਕ ਪੈਟਰੋਲ ਪੰਪ ’ਤੇ ਵੀ ਗਿਆ ਸੀ। ਉਥੇ ਉਸ ਨੇ 3050 ਰੁਪਏ ਦਾ ਪੈਟਰੋਲ ਪਾ ਲਿਆ ਅਤੇ ਬਿਨਾਂ ਪੈਸੇ ਦਿੱਤੇ ਫ਼ਰਾਰ ਹੋ ਗਿਆ। ਉਸ ਖ਼ਿਲਾਫ਼ ਸੈਕਟਰ 49 ਥਾਣੇ ਵਿੱਚ ਧੋਖਾਧੜੀ ਦਾ ਕੇਸ ਵੀ ਦਰਜ ਕੀਤਾ ਗਿਆ ਹੈ।

ਟਾਪ ਹੈਡਲਾਈਨ

Manpreet Badal Daughter: ਸਾਬਕਾ ਮੰਤਰੀ ਮਨਪ੍ਰੀਤ ਦੀ ਧੀ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਬਾਦਲ ਸਣੇ ਅਕਾਲੀ-ਭਾਜਪਾ ਆਗੂ ਹੋਏ ਸ਼ਾਮਲ, ਜੰਮੂ ਦੇ ਸ਼ਾਹੀ ਪਰਿਵਾਰ 'ਚ ਵਿਆਹ...
ਸਾਬਕਾ ਮੰਤਰੀ ਮਨਪ੍ਰੀਤ ਦੀ ਧੀ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਬਾਦਲ ਸਣੇ ਅਕਾਲੀ-ਭਾਜਪਾ ਆਗੂ ਹੋਏ ਸ਼ਾਮਲ, ਜੰਮੂ ਦੇ ਸ਼ਾਹੀ ਪਰਿਵਾਰ 'ਚ ਵਿਆਹ...
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
1 ਨਵੰਬਰ ਨੂੰ ਚੰਡੀਗੜ੍ਹ ਆਉਣਗੇ ਅਮਿਤ ਸ਼ਾਹ, ਜਾਣੋ ਪੂਰਾ ਸ਼ਡਿਊਲ
1 ਨਵੰਬਰ ਨੂੰ ਚੰਡੀਗੜ੍ਹ ਆਉਣਗੇ ਅਮਿਤ ਸ਼ਾਹ, ਜਾਣੋ ਪੂਰਾ ਸ਼ਡਿਊਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Mohali NRI Fraud Case : NRI ਤੋਂ 50% ਹਿੱਸੇਦਾਰੀ ਦਾ ਝਾਂਸਾ ਦੇ ਕੇ ਲਏ 20 ਲੱਖ ਰੁਪਏ ,ਫਿਰ ਰੇਪ ਕੇਸ 'ਚ ਫਸਾਉਣ ਦੀ ਧਮਕੀ !
Mohali NRI Fraud Case : NRI ਤੋਂ 50% ਹਿੱਸੇਦਾਰੀ ਦਾ ਝਾਂਸਾ ਦੇ ਕੇ ਲਏ 20 ਲੱਖ ਰੁਪਏ ,ਫਿਰ ਰੇਪ ਕੇਸ 'ਚ ਫਸਾਉਣ ਦੀ ਧਮਕੀ !
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Sheikh Hasina ਦੇ ਦੇਸ਼ ਛੱਡਣ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਦੀ 'ਚੋਂ ਮਿਲੀ ਲਾਸ਼
Jalandhar 'ਚ ਖੜ੍ਹੇ ਟਰੱਕ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ, 9 ਗੰਭੀਰ ਜ਼ਖ਼ਮੀ
Jalandhar 'ਚ ਖੜ੍ਹੇ ਟਰੱਕ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਆਟੋ, 2 ਦੀ ਮੌਤ, 9 ਗੰਭੀਰ ਜ਼ਖ਼ਮੀ
Punjab News : ਤਿਉਹਾਰ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
Punjab News : ਤਿਉਹਾਰ ਦੀਆਂ ਖ਼ੁਸ਼ੀਆਂ ਵਿਚਾਲੇ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
PNB Bank Scam : 94 ਲੱਖ ਰੁਪਏ ਸਨ ਖਾਤੇ 'ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ 'ਚ ਕਿਸਾਨ ਸਭ ਤੋਂ ਵੱਧ ਪਰੇਸ਼ਾਨ
Embed widget