ਟ੍ਰਾਈ ਸਿਟੀ ਦੇ ਅਪਰਾਧੀਆਂ ਦੀ ਖ਼ੈਰ ਨਹੀਂ ! ਚੰਡੀਗੜ੍ਹ ਤੇ ਮੋਹਾਲੀ ਪੁਲਿਸ ਨੇ ਬਣਾਈ ਨਵੀਂ ਰਣਨੀਤੀ
ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਕਾਫੀ ਦੂਰੀ ਤੱਕ ਇਕ-ਦੂਜੇ ਦੇ ਨੇੜੇ ਹਨ, ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਅਤੇ ਮੋਹਾਲੀ ਪੁਲਿਸ ਨੇ ਮਿਲ ਕੇ ਉਥੇ ਸਖਤ ਸੁਰੱਖਿਆ ਰੱਖਣ ਅਤੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਰਣਨੀਤੀ ਬਣਾਈ ਹੈ,
Lok Sabha Election: ਲੋਕ ਸਭਾ ਚੋਣਾਂ ਸਾਲ 2024 ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਅਤੇ ਮੁਹਾਲੀ ਪੁਲਿਸ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਚੰਡੀਗੜ੍ਹ ਦੇ ਡੀਐਸਪੀ ਅਤੇ ਇੰਸਪੈਕਟਰ ਹਾਜ਼ਰ ਸਨ, ਜਿਸ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਗਈ।
ਪਹਿਲੀ ਮੀਟਿੰਗ ਸੈਕਟਰ 39 ਦੇ ਥਾਣੇ ਵਿੱਚ ਹੋਈ ਜਿਸ ਨੂੰ ਡੀ.ਐਸ.ਪੀ ਚਰਨਜੀਤ ਸਿੰਘ ਵਿਰਕ ਨੇ ਲਿਆ। ਸੈਕਟਰ 39 ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ, ਮਲੋਆ ਥਾਣਾ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ, ਥਾਣਾ 36 ਦੇ ਇੰਚਾਰਜ ਇੰਸਪੈਕਟਰ ਓਮ ਪ੍ਰਕਾਸ਼, ਸਾਰੰਗਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਡੀ.ਐਸ.ਪੀ ਗੁਰਮੁੱਖ. ਸਿੰਘ ਹਾਜ਼ਰ ਸਨ।
ਮੁੜ ਮੀਟਿੰਗ ਮੁਹਾਲੀ ਵਿੱਚ ਹੋਈ
ਇਸ ਤੋਂ ਬਾਅਦ ਦੂਸਰੀ ਮੀਟਿੰਗ ਮੁਹਾਲੀ ਦੇ ਡੀਐਸਪੀ ਹਰਸਿਮਰਨ ਸਿੰਘ ਬੱਲ ਦੇ ਦਫ਼ਤਰ ਵਿੱਚ ਹੋਈ ਜਿਸ ਵਿੱਚ ਡੀਐਸਪੀ ਦਲਵੀਰ ਸਿੰਘ, ਇੰਸਪੈਕਟਰ ਰਾਮਰਤਨ ਸ਼ਰਮਾ, ਇੰਸਪੈਕਟਰ ਜਸਵੀਰ ਵਣ ਇੰਸਪੈਕਟਰ ਹਾਜ਼ਰ ਸਨ।
ਅਪਰਾਧੀਆਂ 'ਤੇ ਨਕੇਲ ਕੱਸਣ ਲਈ ਬਣਾਈ ਗਈ ਰਣਨੀਤੀ
ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਕਾਫੀ ਦੂਰੀ ਤੱਕ ਇਕ-ਦੂਜੇ ਦੇ ਨੇੜੇ ਹਨ, ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਅਤੇ ਮੋਹਾਲੀ ਪੁਲਸ ਨੇ ਮਿਲ ਕੇ ਉਥੇ ਸਖਤ ਸੁਰੱਖਿਆ ਰੱਖਣ ਅਤੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਰਣਨੀਤੀ ਬਣਾਈ ਹੈ, ਤਾਂ ਜੋ ਅਪਰਾਧੀ ਲੋਕ ਸਭਾ ਚੋਣਾਂ ਵੇਲੇ ਸ਼ਰਾਬ ਦੀ ਤਸਕਰੀ ਜਾਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਨਾ ਦੇ ਸਕਣ। ਪੁਲਿਸ ਨੇ ਉਹ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਤਿਆਰ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ