Chandigarh Mayor Election: 'ਚੋਣ ਅਫ਼ਸਰ ਅਨਿਲ ਮਸੀਹ ਪਹਿਲਾਂ BJP ਲਈ ਬਣੇ ਮਸੀਹਾ ਤੇ ਹੁਣ ਬਣਨਗੇ ਬਲੀ ਦਾ ਬੱਕਰਾ'
Chandigarh Mayor Election: ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਪਹਿਲਾਂ ਅਨਿਲ ਮਸੀਹ ਭਾਜਪਾ ਲਈ ਮਸੀਹਾ ਬਣਿਆ ਅਤੇ ਹੁਣ ਉਹ ਭਾਜਪਾ ਲਈ ਬਲੀ ਦਾ ਬੱਕਰਾ ਵੀ ਬਣੇਗਾ। ਉਨ੍ਹਾਂ ਕਿਹਾ ਕਿ ਹੁਣ ਮੇਅਰ ਚੋਣਾਂ ਵਿਚ ਇਕੱਲੇ ਅਨਿਲ ਮਸੀਹ 'ਤੇ ਲੋਕਤੰਤਰ ਦੇ
Chandigarh Mayor Election: ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਕਥਿਤ ਤੌਰ 'ਤੇ ਜੋ ਚੋਣ ਅਫ਼ਸਰ ਨੇ ਧਾਂਦਲੀ ਕੀਤੀ ਸੀ ਤਾਂ ਉਸ ਦੀਆਂ ਤਿੰਨ ਹੋਰ ਵੀਡੀਓ ਸਾਹਮਣੇ ਆ ਗਈਆਂ ਹਨ। ਜਿਸ ਕਾਰਨ ਹੁਣ ਚੋਣ ਅਫ਼ਸਰ ਅਨਿਲ ਮਸੀਹ ਹੋਰ ਗੰਭੀਰ ਵਿਵਾਦਾਂ ਵਿੱਚ ਫਸ ਗਏ ਹਨ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਮੇਅਰ ਚੋਣਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਸਿਰਫ਼ ਇੱਕ ਮੋਹਤਬਰ ਹਨ।
ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਪਹਿਲਾਂ ਅਨਿਲ ਮਸੀਹ ਭਾਜਪਾ ਲਈ ਮਸੀਹਾ ਬਣਿਆ ਅਤੇ ਹੁਣ ਉਹ ਭਾਜਪਾ ਲਈ ਬਲੀ ਦਾ ਬੱਕਰਾ ਵੀ ਬਣੇਗਾ। ਉਨ੍ਹਾਂ ਕਿਹਾ ਕਿ ਹੁਣ ਮੇਅਰ ਚੋਣਾਂ ਵਿਚ ਇਕੱਲੇ ਅਨਿਲ ਮਸੀਹ 'ਤੇ ਲੋਕਤੰਤਰ ਦੇ ਕਤਲ ਦਾ ਦੋਸ਼ ਲਗਾਇਆ ਜਾਵੇਗਾ, ਜਦਕਿ ਅਸਲ ਵਿਚ ਇਸ ਸਾਰੀ ਖੇਡ ਵਿਚ ਭਾਜਪਾ ਦੇ ਕਈ ਵੱਡੇ ਚਿਹਰੇ ਸ਼ਾਮਲ ਹਨ।
ਬਾਂਸਲ ਨੇ ਦੋਸ਼ ਲਾਇਆ ਕਿ 30 ਜਨਵਰੀ ਦੀਆਂ ਚੋਣਾਂ ਦੇ ਸਮੇਂ ਦੀ ਨਵੀਂ ਵੀਡੀਓ ਵਿੱਚ ਸਪੱਸ਼ਟ ਹੈ ਕਿ ਭਾਜਪਾ ਕੌਂਸਲਰ ਕੰਵਰਜੀਤ ਰਾਣਾ, ਨਾਮਜ਼ਦ ਕੌਂਸਲਰ ਸਤਿੰਦਰ ਸਿੱਧੂ, ਭਾਜਪਾ ਕੌਂਸਲਰ ਹਰਜੀਤ ਸਿੰਘ, ਕੁਲਜੀਤ ਸੰਧੂ, ਅਮਿਤ ਜਿੰਦਲ, ਸਾਬਕਾ ਮੇਅਰ ਅਨੂਪ ਗੁਪਤਾ, ਇਹ ਸਾਰੇ ਅਨਿਲ ਮਸੀਹ ਦੇ ਸਮਰਥਕ। ਉਪਰੋਂ ਕੈਮਰਾ ਹਟਾਉਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਮਸੀਹ ਕਿਸ ਤਰ੍ਹਾਂ ਕਾਂਗਰਸ ਅਤੇ 'ਆਪ' ਨੂੰ ਇਕ-ਇਕ ਕਰਕੇ ਮਿਲੀਆਂ ਅੱਠ ਵੋਟਾਂ ਨੂੰ ਖਰਾਬ ਕਰ ਰਿਹਾ ਹੈ, ਸਭ ਕੁਝ ਕੈਮਰੇ 'ਤੇ ਨਜ਼ਰ ਆ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਚੰਡੀਗੜ੍ਹ ਭਾਜਪਾ ਦੀ ਪੂਰੀ ਟੀਮ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ, ਤਾਂ ਕੀ ਇਨ੍ਹਾਂ ਸਾਰਿਆਂ ਦੀ ਮੈਂਬਰਸ਼ਿਪ ਰੱਦ ਨਹੀਂ ਹੋਣੀ ਚਾਹੀਦੀ? ਕੀ ਇਨ੍ਹਾਂ 'ਤੇ ਵੀ ਕੇਸ ਦਰਜ ਨਹੀਂ ਹੋਣੇ ਚਾਹੀਦੇ?
ਬਾਂਸਲ ਨੇ ਦੋਸ਼ ਲਾਇਆ ਕਿ ਇਹ ਸਭ ਦਿੱਲੀ ਦੀ ਲੀਡਰਸ਼ਿਪ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋਣਾ ਸੀ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਹੁਣ ਤੱਕ ਇਨ੍ਹਾਂ ਸਾਰਿਆਂ ਖਿਲਾਫ ਪਾਰਟੀ ਪੱਧਰ 'ਤੇ ਕਾਰਵਾਈ ਹੋ ਚੁੱਕੀ ਹੁੰਦੀ। ਪਵਨ ਬਾਂਸਲ ਨੇ ਮੰਗ ਕੀਤੀ ਹੈ ਕਿ ਜਦੋਂ ਮੇਅਰ ਚੋਣਾਂ ਵਿੱਚ ਧਾਂਦਲੀ ਦੇ ਸਬੂਤ ਸਾਹਮਣੇ ਆ ਚੁੱਕੇ ਹਨ ਤਾਂ ਭਾਜਪਾ ਦੇ ਮੇਅਰ ਨੂੰ ਇੱਕ ਦਿਨ ਹੋਰ ਵੀ ਉਸ ਅਹੁਦੇ ’ਤੇ ਨਾ ਰਹਿਣ ਦਿੱਤਾ ਜਾਵੇ।