Chandigarh News: ਰਿਸ਼ਵਤ ਮੰਗਣ ਵਾਲੇ ਹੋ ਜਾਓ ਸਾਵਧਾਨ! ਅਦਾਲਤ ਨੇ ਪੰਜਾਬ ਦੇ ਅਫਸਰ ਨੂੰ ਸੁਣਾਈ ਚਾਰ ਸਾਲ ਦੀ ਕੈਦ
Chandigarh News ਰਿਸ਼ਵਤ ਮੰਗਣੀ ਇੰਨੀ ਮਹਿੰਗੀ ਪੈ ਸਕਦੀ ਹੈ ਸ਼ਾਇਦ ਇਸ ਅਫਸਰ ਨੇ ਸੋਚਿਆ ਵੀ ਨਹੀਂ ਸੀ। ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਾਬਕਾ ਐਸਈ ਨੂੰ ਨੌਕਰੀ ਤੋਂ ਤਾਂ ਹੱਥ ਧੋਣੇ ਹੀ ਪਏ ਸਗੋਂ ਹੁਣ 4 ਸਾਲ ਦੀ ਕੈਦ ਭੁਗਤਣੀ ਪਏਗੀ
Chandigarh News: ਰਿਸ਼ਵਤ ਮੰਗਣੀ ਇੰਨੀ ਮਹਿੰਗੀ ਪੈ ਸਕਦੀ ਹੈ ਸ਼ਾਇਦ ਇਸ ਅਫਸਰ ਨੇ ਸੋਚਿਆ ਵੀ ਨਹੀਂ ਸੀ। ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਾਬਕਾ ਐਸਈ ਨੂੰ ਨੌਕਰੀ ਤੋਂ ਤਾਂ ਹੱਥ ਧੋਣੇ ਹੀ ਪਏ ਸਗੋਂ ਹੁਣ 4 ਸਾਲ ਦੀ ਕੈਦ ਭੁਗਤਣੀ ਪਏਗੀ। ਇਹ ਸਜ਼ਾ ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੁਣਾਈ ਹੈ।
ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਾਬਕਾ ਐਸਈ ਨਿਰਮਲ ਕੁਮਾਰ ਧੀਰ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ 4 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਕੋਲ ਇਕ ਠੇਕੇਦਾਰ ਨੇ ਸ਼ਿਕਾਇਤ ਕੀਤੀ ਸੀ ਕਿ ਐਸਈ ਨਿਰਮਲ ਕੁਮਾਰ ਧੀਰ ਉਸ ਦੇ 30 ਲੱਖ ਰੁਪਏ ਦੇ ਬਿੱਲ ਪਾਸ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ।
ਹਾਸਲ ਜਾਣਕਾਰੀ ਮੁਤਾਬਕ ਸੀਬੀਆਈ ਦੀ ਟੀਮ ਨੇ ਦੋਸ਼ੀ ਨੂੰ 6 ਅਗਸਤ 2013 ਨੂੰ ਸੈਕਟਰ-34 ਸਥਿਤ ਦਫ਼ਤਰ ਵਿੱਚੋਂ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਕਾਬੂ ਕੀਤਾ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਕਤ ਮਾਮਲੇ ਦੀ ਸੁਣਵਾਈ ਕਰਦਿਆਂ ਦੋਸ਼ੀ ਨੂੰ 4 ਸਾਲ ਦੀ ਕੈਦ ਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :