ਪੜਚੋਲ ਕਰੋ

ਪੂਰਾ ਦੇਸ਼ ਮੰਨਦਾ ਕਿ ਸਿਰਫ਼ ਅਰਵਿੰਦ ਕੇਜਰੀਵਾਲ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਚੋਣਾਂ ਦੇ ਮੈਦਾਨ ਵਿੱਚ ਹਰਾ ਸਕਦੇ ਹਨ : ਰਾਘਵ ਚੱਢਾ

Chandigarh News : ਪੂਰਾ ਦੇਸ਼ ਇਹ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦੇਸ਼ ਵਿੱਚ ਸਿਰਫ਼ ਅਰਵਿੰਦ ਕੇਜਰੀਵਾਲ ਹੀ ਹੈ, ਜੋ ਚੋਣ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾ ਸਕਦੇ ਹਨ। ਇਸ ਲਈ ਪ੍ਰਧਾਨ ਮੰਤਰੀ ਮੋਦੀ ਰਾਹੁਲ ਗਾਂਧੀ ਤੋਂ ਨਹੀਂ, ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ।

Chandigarh News : ਪੂਰਾ ਦੇਸ਼ ਇਹ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦੇਸ਼ ਵਿੱਚ ਸਿਰਫ਼ ਅਰਵਿੰਦ ਕੇਜਰੀਵਾਲ ਹੀ ਹੈ, ਜੋ ਚੋਣ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾ ਸਕਦੇ ਹਨ। ਇਸ ਲਈ ਪ੍ਰਧਾਨ ਮੰਤਰੀ ਮੋਦੀ ਰਾਹੁਲ ਗਾਂਧੀ ਤੋਂ ਨਹੀਂ, ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ। ਕਿਉਂਕਿ ਅਰਵਿੰਦ ਕੇਜਰੀਵਾਲ ਚੋਣ ਲੜਾਈ ਵਿੱਚ ਉਨ੍ਹਾਂ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਮਾਤ ਦਿੰਦੇ ਹਨ। ਜਿਵੇਂ-ਜਿਵੇਂ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਵਧਦੀ ਜਾਵੇਗੀ, ਉਵੇਂ ਉਵੇਂ ਉਹ ਸੀਬੀਆਈ-ਈਡੀ ਰਾਹੀਂ 'ਆਪ' ਆਗੂਆਂ 'ਤੇ ਹਮਲੇ ਕਰਦੇ ਰਹਿਣਗੇ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਮੀਸਾ ਤਹਿਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੀਬੀਆਈ-ਈਡੀ ਵੀ ਉਹੀ ਕੰਮ ਕਰ ਰਹੀ ਹੈ। ਇਹ ਗੱਲਾਂ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਪਾਰਟੀ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੀਆਂ ਹਨ। ਉਨ੍ਹਾਂ ਕਿਹਾ, ਪੀਐਮ ਮੋਦੀ ਵੀ ਅਰਵਿੰਦ ਕੇਜਰੀਵਾਲ ਤੋਂ ਈਰਖਾ ਕਰਦੇ ਹਨ। ਕਿਉਂਕਿ ਉਨ੍ਹਾਂ ਦੀ ਕੈਬਨਿਟ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਜੋ ਮਨੀਸ਼ ਸਿਸੋਦੀਆ ਵਰਗਾ ਕੰਮ ਕਰ ਸਕੇ। ਮਨੀਸ਼ ਸਿਸੋਦੀਆ 'ਤੇ ਲਗਾਏ ਗਏ ਸਾਰੇ ਦੋਸ਼ ਮਨਘੜਤ ਹਨ। ਭਾਜਪਾ ਦਾ ਮਕਸਦ ਸਿਰਫ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨਾ ਹੈ। ਮਨੀਸ਼ ਸਿਸੋਦੀਆ ਦਾ ਇੱਕੋ ਇੱਕ ਗੁਨਾਹ ਹੈ ਕਿ ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਦਾ ਭਵਿੱਖ ਬਦਲਣ ਦਾ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਅੰਦੋਲਨ ਵਿੱਚੋਂ ਪੈਦਾ ਹੋਈ ਪਾਰਟੀ ਹੈ। ਅਸੀਂ ਉਨ੍ਹਾਂ ਤੋਂ ਡਰਦੇ ਨਹੀਂ ਹਾਂ।

ਸੱਤਾ ਦੇ ਨਸ਼ੇ 'ਚ ਧੁੱਤ ਭਾਜਪਾ ਨੂੰ ਬਾਹਰ ਕਰਨ ਲਈ ਕਈ ਲੋਕਾਂ ਦੀ ਕੁਰਬਾਨੀ ਦੇਣੀ ਪੈ ਸਕਦੀ ਹੈ - ਰਾਘਵ ਚੱਢਾ

 ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਦੇ ਜੇਲ੍ਹ ਜਾਣ ਦਾ ਅਫ਼ਸੋਸ ਨਾ ਕਰੋ, ਮਾਣ ਕਰੋ। ਇਹ ਅਫਸੋਸ ਦੀ ਗੱਲ ਨਹੀਂ, ਸਗੋਂ ਮਾਣ ਵਾਲੀ ਗੱਲ ਹੈ। ਕਿਉਂਕਿ ਜਦੋਂ ਵੀ ਜ਼ਾਲਮ ਜ਼ੁਲਮ ਕਰਦਾ ਹੈ, ਬਹੁਤ ਸਾਰੇ ਇਨਕਲਾਬੀਆਂ ਨੂੰ ਉਸ ਜ਼ੁਲਮ ਵਿਰੁੱਧ ਲੜਨ ਲਈ ਇਨਕਲਾਬ ਦਾ ਨਾਅਰਾ ਬੁਲੰਦ ਕਰਦਿਆਂ ਜੇਲ੍ਹ ਜਾਣਾ ਪੈਂਦਾ ਹੈ। ਸਾਡੇ ਆਜ਼ਾਦੀ ਘੁਲਾਟੀਆਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਮਹੀਨਿਆਂ-ਸਾਲਾਂ ਤੱਕ ਜੇਲ੍ਹਾਂ ਵਿੱਚ ਰਹੇ। ਇਸੇ ਤਰ੍ਹਾਂ ਅੱਜ ਇਹ ਕਾਲੇ ਅੰਗਰੇਜ਼ ਸੱਤਾ ਵਿੱਚ ਹਨ। ਸੱਤਾ ਦੇ ਨਸ਼ੇ 'ਚ ਧੁੱਤ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਈਆਂ ਨੂੰ ਕੁਰਬਾਨੀ ਦੇਣੀ ਪੈ ਸਕਦੀ ਹੈ, ਕਈਆਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।

ਕੋਈ ਘੁਟਾਲਾ ਨਹੀਂ ਹੋਇਆ, ਇਸੇ ਲਈ ਭਾਜਪਾ ਏਜੰਸੀਆਂ ਨੂੰ ਮਨੀਸ਼ ਸਿਸੋਦੀਆ ਵਿਰੁੱਧ ਇੱਕ ਵੀ ਸਬੂਤ ਨਹੀਂ ਮਿਲਿਆ - ਰਾਘਵ ਚੱਢਾ

 ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਭਾਜਪਾ ਲਗਾਤਾਰ ਦੋਸ਼ ਲਾ ਰਹੀ ਹੈ ਕਿ ਮਨੀਸ਼ ਸਿਸੋਦੀਆ ਨੇ 10,000 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਕੀ ਭਾਜਪਾ ਨੂੰ ਪਤਾ ਹੈ ਕਿ 10,000 ਕਰੋੜ ਰੁਪਏ ਵਿੱਚ ਕਿੰਨੇ ਜ਼ੀਰੋ ਹਨ? 10,000 ਕਰੋੜ ਰੁਪਏ ਕਿੱਥੇ ਗਏ? ਈਡੀ-ਸੀਬੀਆਈ ਨੇ ਮਨੀਸ਼ ਸਿਸੋਦੀਆ ਦੇ ਘਰ, ਜੱਦੀ ਪਿੰਡ, ਬੈਂਕ ਲਾਕਰ ਅਤੇ ਉਸ ਦੇ ਦੋਸਤਾਂ-ਰਿਸ਼ਤੇਦਾਰਾਂ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ, ਪਰ ਭਾਜਪਾ ਦੀਆਂ ਜਾਂਚ ਏਜੰਸੀਆਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਕਿਉਂਕਿ ਇਹ ਸਾਰੇ ਦੋਸ਼ ਪੂਰੀ ਤਰ੍ਹਾਂ ਫਰਜ਼ੀ ਅਤੇ ਮਨਘੜਤ ਹਨ। ਭਾਜਪਾ ਕੁਝ ਵੀ ਕਰ ਕੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸੇ ਲਈ ਭਾਜਪਾ ਅਰਵਿੰਦ ਕੇਜਰੀਵਾਲ ਦੇ ਲੋਕਾਂ ਨੂੰ ਇੱਕ-ਇੱਕ ਕਰਕੇ ਜੇਲ੍ਹਾਂ ਵਿੱਚ ਡੱਕਣਾ ਚਾਹੁੰਦੀ ਹੈ। ਕੋਈ ਘੁਟਾਲਾ ਨਹੀਂ ਹੋਇਆ, ਇਹ ਸਿਰਫ ਭਾਜਪਾ ਦੇ ਦਿਮਾਗ ਵਿਚਲਾ ਘੁਟਾਲਾ ਹੈ। ਇਹ ਸਿਰਫ ਭਾਜਪਾ ਦੇ ਲੋਕਾਂ ਦੇ ਦਿਮਾਗ ਦਾ ਰੋਗ ਹੈ, ਜਿਸ ਕਾਰਨ ਉਹ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨ ਜਾ ਰਹੇ ਹਨ। ਬੀਜੇਪੀ ਦੀਆਂ ਏਜੰਸੀਆਂ ਨੂੰ ਅੱਜ ਤੱਕ ਮਨੀਸ਼ ਸਿਸੋਦੀਆ ਦੇ ਖਿਲਾਫ ਇੱਕ ਵੀ ਸਬੂਤ ਨਹੀਂ ਮਿਲਿਆ ਹੈ। ਕਿਉਂਕਿ ਕੋਈ ਘਪਲਾ ਹੋਇਆ ਹੀ ਨਹੀਂ ਹੈ।

 ਭਾਜਪਾ ਦੇ ਵੱਡੇ ਨੇਤਾਵਾਂ ਨੂੰ ਸੁਪਨਿਆਂ 'ਚ ਅਰਵਿੰਦ ਕੇਜਰੀਵਾਲ ਤੇ 'ਆਪ' ਆਗੂ ਭੂਤ ਵਾਂਗ ਦਿਖਾਈ ਦਿੰਦੇ ਹਨ- ਰਾਘਵ ਚੱਢਾ

 ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਇਸ ਦੁਨੀਆ 'ਚ ਅਜਿਹਾ ਘਪਲਾ ਕਰਨ ਵਾਲਾ, ਰਿਸ਼ਵਤਖੋਰ ਅਤੇ ਭ੍ਰਿਸ਼ਟ ਕੌਣ ਹੈ, ਜੋ 10 ਹਜ਼ਾਰ ਕਰੋੜ ਰੁਪਏ ਕਮਾ ਲੈਂਦਾ ਹੈ ਪਰ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਅਤੇ ਪੈਨਸਿਲਾਂ ਫੜ੍ਹ ਦਿੰਦਾ ਹੈ। ਇਸ ਦੁਨੀਆਂ ਵਿੱਚ ਅਜਿਹਾ ਭ੍ਰਿਸ਼ਟ ਕੌਣ ਹੈ, ਜੋ ਸਵੇਰੇ ਛੇ ਵਜੇ ਉੱਠ ਕੇ ਘਰੋਂ ਨਿਕਲਦਾ ਹੈ ਅਤੇ ਦਿਨ ਭਰ ਹਰ ਸਕੂਲ ਵਿੱਚ ਜਾਂਦਾ ਹੈ ਅਤੇ ਉੱਥੇ ਦੇ ਸਿਸਟਮ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕਰਦਾ ਹੈ। ਭ੍ਰਿਸ਼ਟ ਤਾਂ ਬਦਚਲਣੀ ਵਿੱਚ ਲਿਪਤ ਹੁੰਦੇ ਹਨ। ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਹਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੇਲ 'ਚ ਡੱਕਣਾ, ਭਾਜਪਾ ਦਾ ਇਹ ਉਦੇਸ਼ ਬਹੁਤ ਸਪੱਸ਼ਟ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਕਿਸੇ ਤੋਂ ਡਰਦੇ ਹਨ ਤਾਂ ਸਿਰਫ਼ ਅਰਵਿੰਦ ਕੇਜਰੀਵਾਲ ਜੀ ਤੋਂ। ਭਾਜਪਾ ਆਮ ਆਦਮੀ ਪਾਰਟੀ ਤੋਂ ਹੀ ਡਰਦੀ ਹੈ। ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਅਸੀਂ ਸਭ, ਭਾਜਪਾ ਦੇ ਵੱਡੇ ਲੀਡਰਾਂ ਦੇ ਸੁਪਨਿਆਂ ਵਿੱਚ ਭੂਤ ਬਣਕੇ ਦਿਖਾਈ ਦਿੰਦੇ ਹਾਂ ਅਤੇ ਉਹ ਡਰ ਕੇ ਜਾਗ ਜਾਂਦੇ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Advertisement
ABP Premium

ਵੀਡੀਓਜ਼

MLA ਗੋਗੀ ਦੇ ਅੰਤਿਮ ਸੰਸਕਾਰ 'ਚ ਪਹੁੰਚੇ CM Bhagwant Mann ਹੋਏ ਭਾਵੁਕ | Ludhiana | Abp Sanjha | Live...MLA Gurpreet Gogi ਦੀ ਮੌਤ 'ਤੇ ਰੋ ਪਏ ਭਾਰਤ ਭੂਸ਼ਨ ਆਸ਼ੂMLA Gurpreet Gogi | ਕੀ ਹੋਇਆ ਵਿਧਾਇਕ ਗੋਗੀ ਨਾਲ? ਕਿਵੇਂ ਚੱਲੀ ਗੋਲੀ... | LUDHIANA | ABP SANJHARavneet Bittu | ਰਵਨੀਤ ਬਿੱਟੂ ਦੀ ਕਿਸਾਨਾਂ ਨੂੰ ਟਿੱਚਰ, ਕਿਹਾ ਕਿਸਾਨ... | Farmers Protest | DALLEWAL

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Embed widget