ਪੜਚੋਲ ਕਰੋ
Advertisement
H3N2 Influenza A Virus : ਪੰਜਾਬ-ਹਰਿਆਣਾ 'ਚ 'ਇਨਫਲੂਏਂਜ਼ਾ-ਏ' ਦਾ ਅਲਰਟ, ਚੰਡੀਗੜ੍ਹ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਗਰਭਵਤੀ ਔਰਤਾਂ ਨੂੰ ਖ਼ਤਰਾ !
H3N2 Influenza A Virus : ਦੇਸ਼ ਵਿੱਚ H3N2 ਵਾਇਰਸ ਨੇ ਕੋਰੋਨਾ ਵਾਂਗ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਹੁਣ ਤੱਕ ਇਨਫਲੂਐਂਜ਼ਾ ਐਚ3ਐਨ2 ਦੇ 7 ਮਰੀਜ਼ ਪਾਏ ਗਏ ਹਨ। ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
H3N2 Influenza A Virus : ਦੇਸ਼ ਵਿੱਚ H3N2 ਵਾਇਰਸ ਨੇ ਕੋਰੋਨਾ ਵਾਂਗ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਹੁਣ ਤੱਕ ਇਨਫਲੂਐਂਜ਼ਾ ਐਚ3ਐਨ2 ਦੇ 7 ਮਰੀਜ਼ ਪਾਏ ਗਏ ਹਨ। ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਚੰਡੀਗੜ੍ਹ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਵਿਭਾਗ ਨੇ ਇਨਫਲੂਐਂਜ਼ਾ ਏ ਦੇ ਸਬੰਧ ਵਿੱਚ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਜਿਸ ਵਿੱਚ ਵਾਇਰਸ ਨੂੰ ਗਰਭਵਤੀ ਔਰਤਾਂ ਲਈ ਇੱਕ ਵੱਡਾ ਖ਼ਤਰਾ ਦੱਸਿਆ ਗਿਆ ਹੈ।
H3N2 ਵਾਇਰਸ ਦੇ ਲੱਛਣ ਕੀ ਹਨ?
ਐਡਵਾਈਜ਼ਰੀ ਮੁਤਾਬਕ H3N2 ਵਾਇਰਸ ਦੀ ਲਪੇਟ 'ਚ ਆਉਣ ਤੋਂ ਬਾਅਦ ਵਿਅਕਤੀ 'ਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਜਿਵੇਂ ਕਿ ਠੰਢ, ਬੁਖਾਰ, ਖੰਘ, ਉਲਟੀਆਂ, ਗਲੇ ਵਿੱਚ ਖਰਾਸ਼, ਮਾਸਪੇਸ਼ੀਆਂ ਅਤੇ ਸਰੀਰ ਵਿੱਚ ਦਰਦ, ਛਿੱਕਾਂ ਆਉਣਾ, ਨੱਕ ਵਗਣਾ ਆਦਿ। ਇਸ ਦੇ ਨਾਲ ਹੀ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਅਤੇ ਬੇਚੈਨੀ ਮਹਿਸੂਸ ਹੁੰਦੀ ਹੈ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ H3N2 ਵਾਇਰਸ ਕੋਰੋਨਾ ਤੋਂ ਬਹੁਤ ਵੱਖਰਾ ਹੈ ਕਿਉਂਕਿ ਕੋਰੋਨਾ ਹੇਠਲੀ ਸਾਹ ਦੀ ਨਾਲੀ ਨੂੰ ਪ੍ਰਭਾਵਿਤ ਕਰਦਾ ਹੈ ਜਦੋਂ ਕਿ H3N2 ਵਾਇਰਸ ਉਪਰਲੀ ਸਾਹ ਦੀ ਨਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਲੰਬੇ ਸਮੇਂ ਤੱਕ ਖੰਘ, ਬੁਖਾਰ, ਜ਼ੁਕਾਮ, ਗਲੇ, ਨੱਕ ਅਤੇ ਅੱਖਾਂ ਵਿੱਚ ਜਲਨ ਮਹਿਸੂਸ ਹੁੰਦੀ ਹੈ।
H3N2 ਵਾਇਰਸ ਤੋਂ ਕਿਸ ਨੂੰ ਜ਼ਿਆਦਾ ਖ਼ਤਰਾ ਹੈ ?
ਮਾਹਿਰਾਂ ਮੁਤਾਬਕ H3N2 ਵਾਇਰਸ ਕੋਰੋਨਾ ਵਾਂਗ ਤੇਜ਼ੀ ਨਾਲ ਫੈਲਦਾ ਹੈ। H3N2 ਵਾਇਰਸ ਫੈਲਣ ਦੀ ਸੰਭਾਵਨਾ ਉਦੋਂ ਵੱਧ ਹੁੰਦੀ ਹੈ ਜਦੋਂ ਕੋਈ ਸੰਕਰਮਿਤ ਵਿਅਕਤੀ ਖੰਘਦਾ, ਛਿੱਕਦਾ ਜਾਂ ਕਿਸੇ ਹੋਰ ਤਰੀਕੇ ਨਾਲ ਸੰਪਰਕ ਵਿੱਚ ਆਉਂਦਾ ਹੈ। ਇਹ ਵਾਇਰਸ ਆਸਾਨੀ ਨਾਲ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਅਤੇ ਉਨ੍ਹਾਂ ਨੂੰ ਇਸ ਵਾਇਰਸ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
H3N2 ਵਾਇਰਸ ਦੀ ਰੋਕਥਾਮ ਅਤੇ ਸਾਵਧਾਨੀਆਂ
• H3N2 ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਤੁਰੰਤ ਬਾਅਦ ਡਾਕਟਰ ਨੂੰ ਮਿਲੋ।
• ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰੋ, ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ।
• ਖੰਘ ਅਤੇ ਜ਼ੁਕਾਮ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਜੇਕਰ ਤੁਹਾਨੂੰ ਕਿਸੇ ਬਿਮਾਰ ਵਿਅਕਤੀ ਕੋਲ ਜਾਣਾ ਪਵੇ ਤਾਂ ਮਾਸਕ ਪਾਓ।
• ਆਪਣੇ ਹੱਥ ਸਾਬਣ ਨਾਲ ਧੋਵੋ ਜਾਂ ਰੋਗਾਣੂ-ਮੁਕਤ ਕਰਦੇ ਰਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਲਾਈਫਸਟਾਈਲ
ਤਕਨਾਲੌਜੀ
Advertisement