ਚੰਡੀਗੜ੍ਹ ‘ਚ ਪਿਆ ਮੀਂਹ, ਕਈ ਥਾਵਾਂ ‘ਤੇ ਭਰਿਆ ਪਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
Chandigarh News: ਚੰਡੀਗੜ੍ਹ ਦੇ ਮੌਸਮ ਨੇ ਅਚਾਨਕ ਰੁੱਖ ਬਦਲ ਦਿੱਤਾ ਹੈ। ਤੇਜ਼ ਧੁੱਪ ਅਤੇ ਨਮੀ ਵਾਲੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ, ਪਰ ਵੀਰਵਾਰ ਸਵੇਰੇ ਭਾਰੀ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ।

Chandigarh News: ਚੰਡੀਗੜ੍ਹ ਦੇ ਮੌਸਮ ਨੇ ਅਚਾਨਕ ਰੁੱਖ ਬਦਲ ਦਿੱਤਾ ਹੈ। ਤੇਜ਼ ਧੁੱਪ ਅਤੇ ਨਮੀ ਵਾਲੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ, ਪਰ ਵੀਰਵਾਰ ਸਵੇਰੇ ਭਾਰੀ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ। ਸਵੇਰੇ ਤੜਕੇ ਹੋਈ ਭਾਰੀ ਬਾਰਿਸ਼ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ।
ਲਗਾਤਾਰ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ, ਪਰ ਨਮੀ ਬਣੀ ਰਹੀ। ਸਵੇਰੇ 11:45 ਵਜੇ ਦੇ ਕਰੀਬ ਮੀਂਹ ਰੁਕ ਗਿਆ, ਪਰ ਅਸਮਾਨ ਵਿੱਚ ਬੱਦਲ ਛਾਏ ਰਹੇ। ਮੌਸਮ ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ ਸਵੇਰੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਹੋਵੇਗੀ। ਦੁਪਹਿਰ ਤੱਕ ਮੌਸਮ ਅੰਸ਼ਕ ਤੌਰ 'ਤੇ ਸਾਫ਼ ਰਹੇਗਾ, ਵਿੱਚ-ਵਿਚਾਲੇ ਧੁੱਪ ਵੀ ਨਿਕਲੇਗੀ। ਹਾਲਾਂਕਿ, ਇਸ ਦੌਰਾਨ ਨਮੀ ਵਿੱਚ ਕਾਫ਼ੀ ਵਾਧਾ ਹੋਵੇਗਾ, ਜਿਸ ਨਾਲ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਵੇਗਾ।
ਸ਼ਨੀਵਾਰ ਦੀ ਸ਼ੁਰੂਆਤ ਹਲਕੀ ਧੁੰਦ ਅਤੇ ਹਲਕੀ ਧੁੱਪ ਨਾਲ ਹੋਵੇਗੀ। ਦੁਪਹਿਰ ਵੇਲੇ ਧੁੱਪ ਤੇਜ਼ ਨਿਕਲੇਗੀ, ਜਿਸ ਨਾਲ ਨਮੀ ਕਾਰਨ ਗਰਮੀ ਹੋਰ ਤੇਜ਼ ਹੋ ਜਾਵੇਗੀ। ਸ਼ਾਮ ਨੂੰ ਸੂਰਜ ਘੱਟ ਤੇਜ਼ ਹੋ ਜਾਵੇਗਾ, ਪਰ ਨਮੀ ਬਣੀ ਰਹੇਗੀ। ਰਾਤ ਨੂੰ, ਮੌਸਮ ਸਾਫ਼ ਰਹੇਗਾ, ਅਤੇ ਦਿਨ ਦੇ ਮੁਕਾਬਲੇ ਥੋੜ੍ਹਾ ਠੰਢਾ ਮਹਿਸੂਸ ਹੋਵੇਗਾ।
ਚੰਡੀਗੜ੍ਹ ਵਿੱਚ ਅਗਲੇ ਦੋ ਦਿਨਾਂ ਤੱਕ ਮੌਸਮ ਵਿੱਚ ਉਤਰਾਅ-ਚੜ੍ਹਾਅ ਜਾਰੀ ਰਹੇਗਾ। ਮੀਂਹ, ਧੁੱਪ ਅਤੇ ਨਮੀਂ ਵਾਲਾ ਮੌਸਮ ਲੋਕਾਂ ਨੂੰ ਪਰੇਸ਼ਾਨ ਕਰੇਗਾ। ਮੌਸਮ ਮਾਹਿਰਾਂ ਨੇ ਸਵੇਰੇ ਅਤੇ ਸ਼ਾਮ ਨੂੰ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ, ਪਰ ਦੁਪਹਿਰ ਵੇਲੇ ਗਰਮੀ ਅਤੇ ਨਮੀ ਤੋਂ ਰਾਹਤ ਪਾਉਣਾ ਮੁਸ਼ਕਲ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















