Mohali: ਸਮਾਰਟ ਸਿਟੀ ਦੇ ਸੁਪਨੇ 'ਤੇ ਮੋਹਾਲੀ ਦੇ ਮੇਅਰ ਦਾ ਪੰਜਾਬ ਸਰਕਾਰ ਨੂੰ ਸਵਾਲ ?
Mayor questioned Punjab Government : ਮੇਅਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਵਿਭਾਗਾਂ ਤੋਂ ਇਸ ਰਕਮ ਦੀ ਅਦਾਇਗੀ ਦੀ ਸਮਾਂ ਸੀਮਾ ਤੈਅ ਕੀਤੀ ਜਾਵੇ। ਉਹਨਾਂ ਪੰਜਾਬ
Mayor questioned Punjab Government : ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ 'ਤੇ ਸਵਾਲ ਕੀਤਾ ਹੈ ਕਿ ਦੇਸ਼ ਦਾ ਚੋਟੀ ਦਾ ਮਹਾਨਗਰ ਬਣਨ ਦੀ ਅਥਾਹ ਸੰਭਾਵਨਾਵਾਂ ਰੱਖਣ ਵਾਲੇ ਮੋਹਾਲੀ ਸ਼ਹਿਰ ਲਈ ਵਿਸ਼ੇਸ਼ ਵਿੱਤੀ ਗ੍ਰਾਂਟ ਤੋਂ ਬਿਨਾਂ ਸਮਾਰਟ ਸਿਟੀ ਪ੍ਰੋਜੈਕਟ ਦਾ ਵਿਚਾਰ ਕਿਵੇਂ ਸਾਕਾਰ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਹਾਲੀ ਵੱਲ ਇਸ ਸਮੇਂ 19.55 ਕਰੋੜ ਦੀ ਦੇਣਦਾਰੀ ਖੜੀ ਹੈ ਜਦੋਂ ਕਿ ਇਸ ਨੇ ਗਮਾਡਾ ਤੋਂ 60 ਕਰੋੜ ਰੁਪਏ ਅਤੇ ਬਿਜਲੀ ਵਿਭਾਗ ਤੋਂ 13 ਕਰੋੜ ਰੁਪਏ ਲੈਣੇ ਹਨ ਜਿਸ ਦੀ ਅਦਾਇਗੀ ਦੀ ਕੋਈ ਸਮਾਂ ਸੀਮਾ ਨਹੀਂ ਮਥੀ ਗਈ ਹੈ।
ਮੇਅਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਵਿਭਾਗਾਂ ਤੋਂ ਇਸ ਰਕਮ ਦੀ ਅਦਾਇਗੀ ਦੀ ਸਮਾਂ ਸੀਮਾ ਤੈਅ ਕੀਤੀ ਜਾਵੇ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿ ਇਸ ਤਰਾਂ ਦੀ ਅਦਾਇਗੀ ਲਈ ਡਿਜ਼ੀਟਲ ਬਿਲਿੰਗ ਭੁਗਤਾਨਾਂ ਵਰਗੇ ਸਾਧਨਾਂ ਨੂੰ ਅਪਣਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਅਦਾਇਗੀਆਂ ਸਮੇਂ ਸਿਰ ਹੋ ਸਕਣ।
ਉਨ੍ਹਾਂ ਕਿਹਾ ਕਿ ਬਿਜਲੀ, ਪਾਣੀ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨ ਦੇ ਬਿੱਲਾਂ ਦੇ ਨਾਲ-ਨਾਲ ਠੇਕੇਦਾਰਾਂ ਦੀਆਂ ਅਦਾਇਗੀਆਂ ਅਤੇ ਪਬਲਿਕ ਹੈਲਥ ਦੇ ਬਿੱਲਾਂ ਵਰਗੀਆਂ ਵਚਨਬੱਧ ਦੇਣਦਾਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਦੇਣਦਾਰੀਆਂ ਸਿਰ 'ਤੇ ਹੋਣ ਕਰਕੇ ਮੁਹਾਲੀ ਨਗਰ ਨਿਗਮ ਲਈ ਵਿਕਾਸ ਕਾਰਜਾਂ ਨੂੰ ਅੱਗੇ ਤੋਰਨ ਤੋਂ ਅਸਮਰੱਥ ਹੈ। ਮੇਅਰ ਨੇ ਅੱਗੇ ਕਿਹਾ ਕਿ ਸਾਰੀਆਂ ਨਗਰ ਨਿਗਮਾਂ ਲਈ ਵਿਸ਼ੇਸ਼ ਬਜਟ ਦਾ ਪ੍ਰਬੰਧ ਕਰਨ ਨਾਲ ਸ਼ਹਿਰੀ ਪੰਜਾਬ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੀਆਂ ਨਗਰ ਨਿਗਮਾਂ ਨੂੰ ਆਮਦਨ ਦੇ ਹੋਰ ਸਰੋਤਾਂ ਦੀਆਂ ਸੰਭਾਵਨਾਵਾਂ ਤਲਾਸ਼ ਕੇ ਉਹਨਾਂ ਨੂੰ ਅਪਣਾਉਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਆਮਦਨਸੇ ਸਰੋਤ ਸਿਰਫ਼ ਇਸ਼ਤਿਹਾਰ ਅਤੇ ਜਾਇਦਾਦ ਟੈਕਸ ਤੱਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ਉਤੇ ਸਮਰੱਥ ਨਗਰ ਨਿਗਮ ਰਾਜ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ।
ਮੇਅਰ ਨੇ ਕਿਹਾ ਕਿ ਹਾਲ ਹੀ ਵਿੱਚ ਹੋ ਰਹੀ ਬਾਰਸ਼ ਨੇ ਗਮਾਡਾ ਦੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਕਿਉਂਕਿ ਸ਼ਹਿਰ ਦੇ ਪ੍ਰਮੁੱਖ ਸੈਕਟਰਾਂ ਫੇਜ਼-1, 2, 3ਬੀ2, 5, 7, 11 ਅਤੇ 71 ਵਿੱਚ ਵੱਡੇ ਪੱਧਰ ’ਤੇ ਪਾਣੀ ਭਰਨ ਨਾਲ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਦੇ ਘਰੇਲੂ ਬਜਟ ਹੱਲ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੂੰਜੀਪਤੀ ਇਸ ਵਿਸ਼ਵਾਸ ਤਹਿਤ ਮੋਹਾਲੀ ਵਿੱਚ ਪੂੰਜੀਕਾਰੀ ਕਰ ਰਹੇ ਹਨ ਕਿ ਮੋਹਾਲੀ ਤੋਂ ਜਲਦੀ ਹੀ ਕੌਮਾਂਤਰੀ ਉਡਾਣਾਂ ਸ਼ੁਰੂ ਹੋਣਗੀਆਂ, ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ।
ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਜਾਇਦਾਦ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਟ੍ਰਾਈਸਿਟੀ ਵਿੱਚ ਸੰਭਾਵੀ ਖਰੀਦਦਾਰ ਮੋਹਾਲੀ ਨੂੰ ਇੱਕ ਤਰਜੀਹੀ ਬਦਲ ਵਜੋਂ ਦੇਖ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਵਿਭਾਗਾਂ ਵਾਲ ਨਗਰ ਨਿਗਮ ਦੇ ਰਹਿੰਦੇ ਬਕਾਇਆਂ ਦੀ ਅਦਾਇਗੀ ਦੇ ਮਾਮਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਸਬੰਧਤ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰੇ ਨਹੀਂ ਤਾਂ ਸ਼ਹਿਰ ਵਾਸੀ ਅਦਾਲਤ ਦਾ ਬੂਹਾ ਖੜਕਾਉਣ ਲਈ ਮਜ਼ਬੂਰ ਹੋਣਗੇ।