ਭਗਵੰਤ ਮਾਨ ਸਰਕਾਰ ਦਾ ਅਹਿਮ ਕਦਮ! ਹੁਣ ਘਰ ਆ ਕੇ ਜਾਇਦਾਦ ਦੀ ਰਜਿਸਟਰੀ ਕਰਨਗੇ ਅਫਸਰ
ਜਾਇਦਾਦ ਦੀ ਰਜਿਸਟਰੀ ਇੱਕ ਵੱਡਾ ਕੰਮ ਸਮਝਿਆ ਜਾਂਦਾ ਹੈ। ਇਸ ਲਈ ਜਿੱਥੇ ਖੱਜਲ-ਖੁਆਰੀ ਹੁੰਦੀ ਹੈ, ਉੱਥੇ ਹੀ ਅਕਸਰ ਰਿਸ਼ਵਤ ਲੈਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਜੇਕਰ ਅਫਸਰ ਕਿਸੇ ਦੇ ਘਰ ਆ ਕੇ ਰਜਿਸਟਰੀ ਕਰਨ ਤਾਂ ਚਰਚਾ ਦਾ ਵਿਸ਼ਾ...
Chandigarh News: ਜਾਇਦਾਦ ਦੀ ਰਜਿਸਟਰੀ ਇੱਕ ਵੱਡਾ ਕੰਮ ਸਮਝਿਆ ਜਾਂਦਾ ਹੈ। ਇਸ ਲਈ ਜਿੱਥੇ ਖੱਜਲ-ਖੁਆਰੀ ਹੁੰਦੀ ਹੈ, ਉੱਥੇ ਹੀ ਅਕਸਰ ਰਿਸ਼ਵਤ ਲੈਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਜੇਕਰ ਅਫਸਰ ਕਿਸੇ ਦੇ ਘਰ ਆ ਕੇ ਰਜਿਸਟਰੀ ਕਰਨ ਤਾਂ ਚਰਚਾ ਦਾ ਵਿਸ਼ਾ ਤਾਂ ਜ਼ਰੂਰ ਬਣੇਗਾ। ਅਜਿਹੀ ਹੀ ਲੰਘੇ ਦਿਨ ਡੇਰਾਬੱਸੀ ਵਿੱਚ ਵੇਖਣ ਨੂੰ ਮਿਲਿਆ।
ਦਰਅਸਲ ਪੰਜਾਬ ਸਰਕਾਰ ਵੱਲੋਂ ਘਰ ਘਰ ਜਾ ਕੇ ਰਜਿਸਟਰੀਆਂ ਕਰਨ ਦੀ ਯੋਜਨਾ ਤਹਿਤ ਨਾਇਬ ਤਹਿਸੀਲਦਾਰ ਦੀਪਕ ਭਾਰਵਦਾਜ ਵੱਲੋਂ ਇੱਕ ਪਰਿਵਾਰ ਦੇ ਘਰ ਜਾ ਕੇ ਪਲਾਟ ਦੀ ਰਜਿਸਟਰੀ ਕੀਤੀ ਗਈ। ਹੁਣ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਇਸ ਕੰਮ ਦੀ ਕਾਫੀ ਪ੍ਰਸੰਸਾ ਕਰ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਨਾਇਬ ਤਹਿਸੀਲਦਾਰ ਪ੍ਰਿੰਟਰ ਸਣੇ ਹੋਰ ਲੋੜੀਂਦਾ ਸਾਮਾਨ ਲੈ ਕੇ ਖਪਤਕਾਰ ਦੇ ਘਰ ਪਹੁੰਚੇ ਤੇ ਮੌਕੇ ’ਤੇ ਹੀ ਰਜਿਸਟਰੀ ਦਾ ਪ੍ਰਿੰਟ ਜਾਰੀ ਕੀਤਾ। ਦੂਜੇ ਪਾਸੇ ਇਹ ਵੀ ਸਵਾਲ ਹੈ ਕਿ ਡੇਰਾਬੱਸੀ ਤਹਿਸੀਲ ਵਿੱਚ ਰੋਜ਼ਾਨਾ 20 ਤੋਂ 30 ਦੇ ਕਰੀਬ ਰਜਿਸਟਰੀਆਂ ਹੁੰਦੀਆਂ ਹਨ। ਐਨੇ ਲੋਕਾਂ ਦੇ ਘਰ ਤਹਿਸੀਲਦਾਰ ਕਿਵੇਂ ਜਾ ਕੇ ਰਜਿਸਟਰੀ ਕਰੇਗਾ।
ਨਾਇਬ ਤਹਿਸੀਲਦਾਰ ਨੇ ਕਿਹਾ ਕਿ ਸਬੰਧਤ ਖਪਤਕਾਰ ਨੇ ਰੁਟੀਨ ਵਿੱਚ ਆਨਲਾਈਨ ਰਜਿਸਟਰੀ ਲਈ ਅਰਜ਼ੀ ਦਿੱਤੀ ਸੀ। ਇਸ ਮਗਰੋਂ ਉਨ੍ਹਾਂ ਨੇ ਆਪਣੇ ਪੱਧਰ ’ਤੇ ਸਬੰਧਤ ਵਿਅਕਤੀ ਦੀ ਚੋਣ ਕਰ ਉਸ ਦੇ ਘਰ ਜਾ ਕੇ ਰਜਿਸਟਰੀ ਕੀਤੀ। ਮਾਲ ਵਿਭਾਗ ਵੱਲੋਂ ਰੋਜ਼ਾਨਾ ਕਿੰਨੀਆਂ ਰਜਿਸਟਰੀਆਂ ਕਰਨ ਦੇ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੀ ਜਾਂਚ ਕਰਨ ਮਗਰੋਂ ਇਸ ਦਾ ਫੈਸਲਾ ਮਾਲ ਵਿਭਾਗ ਵੱਲੋਂ ਲਿਆ ਜਾਏਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।