Chandigarh News: ਪੰਜਾਬ ਪੁਲਿਸ ਦੀ ਵਧੀ ਤਾਕਤ, ਸੜਕ ਸੁਰੱਖਿਆ ਫੋਰਸ ਨੂੰ ਪਾਵਰਫੁੱਲ ਗੱਡੀਆਂ ਨਾਲ ਕੀਤਾ ਗਿਆ ਲੈਸ
Chandigarh News: ਪੰਜਾਬ ਸਰਕਾਰ ਸੜਕ ਹਾਦਸਿਆਂ ਦੀ ਜਾਂਚ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ SSF ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ 144 ਨਵੀਆਂ ਹਾਈਟੇਕ ਗੱਡੀਆਂ ਖਰੀਦੀਆਂ ਹਨ।
ਚੰਡੀਗੜ ਤੋਂ ਅਸ਼ਰਫ਼ ਢੁੱਡੀ ਦੀ ਰਿਪੋਰਟ
Chandigarh News: ਚੰਡੀਗੜ੍ਹ ਪੁਲਿਸ ਵਾਂਗ ਹੁਣ ਪੰਜਾਬ ਪੁਲਿਸ ਵੀ ਹਾਈਟੈਕ ਹੋ ਹੋਈ ਹੈ। ਟੋਯੋਟਾ ਦੀ ਟਾਪ ਕਲਾਸ ਗੱਡੀਆਂ ਹੁਣ ਪੰਜਾਬ ਪੁਲਿਸ ਫੋਰਸ ਕੋਲ ਪਹੁੰਚ ਗਈ ਹੈ। ਹੁਣ ਚੰਡੀਗੜ ਵਿੱਚ ਵੀ ਕੈਨੇਡਾ, ਅਮਰੀਕਾ ਵਾਂਗ Feel ਹੋਵੇਗਾ। ਪੰਜਾਬ ਸਰਕਾਰ ਲੋਕਾਂ ਦੀ ਜਾਨ ਬਚਾਉਣ ਲਈ ਇਸ ਫੋਰਸ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
ਪੰਜਾਬ ਸਰਕਾਰ ਸੜਕ ਹਾਦਸਿਆਂ ਦੀ ਜਾਂਚ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ SSF ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ 144 ਨਵੀਆਂ ਹਾਈਟੇਕ ਗੱਡੀਆਂ ਖਰੀਦੀਆਂ ਹਨ, ਜੋ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਤਹਿਸੀਲ ਵਿੱਚ ਹਾਈਵੇਅ 'ਤੇ ਮੋਜੂਦ ਰਹਿਣਗੀਆਂ। ਇਹ ਕਾਰਾਂ ਤਕਨੀਕ ਨਾਲ ਲੈਸ ਹਨ। ਤੇਜ ਰਫਤਾਰ ਨਾਲ ਹਾਈਵੇ ਤੇ ਦੁਰਘਟਨਾ ਵਾਲੀ ਥਾਂ ਤੇ ਪਹੁੰਚਣਗੀਆਂ । ਇਨ੍ਹਾਂ ਵਾਹਨਾਂ ਵਿੱਚ MDT ਫੀਚਰ , ਮੈਡੀਕਲ ਕਿਟ , ਅਤੇ ਦੁਰਘਟਨਾ ਜਾਂਚ ਕਿੱਟ ਵੀ ਮੋਜੂਦ ਹੋਵੇਗੀ ਜੋ ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ। ਇਹ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਕਰੇਗੀ। ਐਮਰਜੈਂਸੀ ਨੰਬਰ 112 'ਤੇ ਕਾਲ ਕਰਕੇ ਇਸ ਫੋਰਸ ਨੂੰ ਕੋਈ ਵੀ ਵਿਅਕਤੀ ਹਾਦਸੇ ਦੀ ਜਾਣਕਾਰੀ ਦੇ ਸਕਦਾ ਹੈ । ਸੂਚਨਾ ਮਿਲਦੇ ਹੀ ਇਹ ਫੋਰਸ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਆਪਣਾ ਕੰਮ ਕਰੇਗੀ। ਗੱਡੀ ਵਿੱਚ ਤੈਨਾਤ ਟੀਮ ਕੋਲ ਐਲਕੋਮੀਟਰ ਵੀ ਰਹੇਗਾ ਤਾਂ ਕਿ ਉਨਾ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਵੀ ਜਾੰਚ ਕੀਤੀ ਜਾ ਸਕੇ । ਹਾਦਸਾਗ੍ਰਸਤ ਹੋਏ ਜਖਮੀਆਂ ਵਾਹਨ ਚੋ ਬਾਹਰ ਕੱਢਣ ਲਈ ਨੂੰ ਕਟਰ ਵੀ ਮੋਜੂਦ ਰਹੇਗਾ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਕਹਿੰਦੇ ਹਨ ਕਿ ਪੰਜਾਬ ਪੁਲਿਸ ਨੂੰ ਵਿਦੇਸ਼ਾਂ ਦੀ ਪੁਲਿਸ ਵਾੰਗ ਤਕਨੀਕ ਨਾਲ ਲੈਸ ਕੀਤਾ ਜਾਏਗਾ ਅਤੇ ਪੰਜਾਬ ਪੁਲਿਸ ਵੀ ਅਤਿਆਧੁਨਿਕ ਤਕਨੀਕ ਰਾਹੀਂ ਕੰਮ ਕਰੇਗੀ । ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਸੀਐਮ ਭਗਵੰਤ ਮਾਨ SSF ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਐਸ.ਐਸ.ਐਫ ਦੀਆਂ ਇਹ 144 ਗਡੀਆਂ ਪੰਜਾਬ ਭਰ ਵਿਚ ਹਾਈਵੇ ਦੇ ਉਪਰ ਹਰ 30 ਕਿਲੋਮੀਟਰ ਦੇ ਦਾਇਰੇ ਵਿਚ ਤੈਨਾਤ ਰਹਿਣਗੀਆਂ ਤਾਂ ਜੋ ਜਿਥੇ ਵੀ ਕਿਤੇ ਹਾਦਸਾ ਵਾਪਰੇਗਾ ਤਾਂ ਤੁਰੰਤ ਮੋਕੇ ਤੇ ਪਹੁੰਚੇ । ਪੰਜਾਬ ਸਰਕਾਰ ਨੇ ਇਕ ਨਵੀ ਪਹਿਲ ਕਰਦੇ ਹੋਏ ਇਸ ਫੋਰਸ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਪੰਜਾਬ ਵਿਚ ਆਏ ਦਿਨ ਹੋ ਰਹੇ ਹਾਦਸਿਆਂ ਨੂੰ ਘਟ ਕੀਤਾ ਜਾ ਸਕੇ ਅਤੇ ਉਨਾ ਹਾਦਸਿਆਂ ਪਿਛੇ ਕਾਰਨ ਪਤਾ ਕੀਤਾ ਜਾ ਸਕੇ । ਅਤੇ ਇਨਾ ਹਾਦਸਿਆਂ ਵਿਚ ਹੋਣ ਵਾਲੀਆਂ ਮੋਤਾਂ ਨੂੰ ਘੱਟ ਕੀਤਾ ਜਾ ਸਕੇ ।
ਇਹ ਵੀ ਪੜ੍ਹੋ: Viral News: ਬੌਸ ਨੇ ਲੰਚ ਨੂੰ ਲੈ ਕੇ ਬਣਾਇਆ ਅਜਿਹਾ ਨਿਯਮ, ਕਰਮਚਾਰੀ ਨੇ ਛੱਡੀ ਨੌਕਰੀ!
ਇਹਨਾਂ ਗੱਡੀਆਂ ਵਿੱਚ ਇਕ ਸ਼ਿਫਟ ਵਿੱਚ ਤਿੰਨ ਮੁਲਾਜਮ ਮੋਜੂਦ ਰਹਿਣਗੇ । 1 ਡਰਾਈਵਰ ਅਤੇ ਨਾਲ 2 ਹੋਰ ਮੁਲਾਜਮ ਮੋਜੂਦ ਰਹਿਣਗੇ ਅਤੇ 8 ਘੰਟਿਆ ਦੀਆਂ 3 ਸ਼ਿਫਟਾਂ ਹੋਣਗੀਆ। ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟੋਯੋਟਾ ਕੰਪਨੀ ਦੀ ਹੈਲੇਕਸ ਗੱਡੀ ਨੂੰ ਚੁਣਿਆ ਗਿਆ ਹੈ । ਅਜਿਹੀਆਂ ਗੱਡੀਆਂ ਤੁਸੀਂ ਸਿਰਫ ਅਤੇ ਸਿਰਫ ਵਿਦੇਸ਼ਾਂ ਦੀ ਪੁਲਿਸ ਕੋਲ ਹੀ ਦੇਖੀਆਂ ਹੋਣਗੀਆਂ।
ਇਹ ਵੀ ਪੜ੍ਹੋ: Viral News: ਇਸ ਕੰਪਨੀ ਨੇ ਰੱਖਿਆ ਅਜੀਬ ਮੁਕਾਬਲਾ, '1 ਮਹੀਨੇ ਲਈ ਛੱਡ ਦਿਓ ਆਪਣਾ ਫ਼ੋਨ, ਮਿਲੇਗਾ 8 ਲੱਖ ਦਾ ਇਨਾਮ'