Mohali 'ਚ ਲੱਗਣ ਜਾ ਰਿਹਾ ਨਵਾਂ ਡਰੇਨੇਜ ਸਿਸਟਮ, 75 ਸਾਲ ਤੱਕ ਕਰੇਗਾ ਕੰਮ - 300 ਕਰੋੜ 'ਚ ਹੋਵੇਗਾ ਤਿਆਰ
New drainage system in Mohali - ਨਵੇਂ ਨਿਕਾਸੀ ਸਿਸਟਮ ਦਾ ਖਾਕਾ ਬਣਾਉਣ ਲਈ ਸਰਵੇਖਣ ਕਰਨ ਵਾਸਤੇ ਅੱਜ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸਰਵੇਖਣ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਨੂੰ ਮਾਹਰਾਂ ਅਤੇ ਸਾਰੀਆਂ ਸਬੰਧਤ ਧਿਰਾਂ
Drainage system in Mohali - ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਸ਼ਹਿਰ ਦੀ ਵਧਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ 75 ਸਾਲਾਂ ਤੱਕ ਚੱਲ ਸਕਣ ਵਾਲਾ ਨਵਾਂ ਡਰੇਨੇਜ ਸਿਸਟਮ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮੁਢਲੀ ਲਾਗਤ ਲਗਭਗ 300ਕਰੋੜ ਰੁਪਏ ਹੋਵੇਗੀ।
ਮੇਅਰ ਸਿੱਧੂ ਨੇ ਇਹ ਜਾਣਕਾਰੀ ਅੱਜ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਮੌਜ਼ੂਦਗੀ ਵਿਚ ਨਗਰ ਨਿਗਮ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਹੋਏ ਫੈਸਲੇ ਤੋਂ ਬਾਅਦ ਦਿੱਤੀ।
ਉਨ੍ਹਾਂ ਦਸਿਆ ਕਿ ਨਵੇਂ ਨਿਕਾਸੀ ਸਿਸਟਮ ਦਾ ਖਾਕਾ ਬਣਾਉਣ ਲਈ ਸਰਵੇਖਣ ਕਰਨ ਵਾਸਤੇ ਅੱਜ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸਰਵੇਖਣ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਨੂੰ ਮਾਹਰਾਂ ਅਤੇ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰਨ ਤੋਂ ਬਾਅਦ ਅੰਤਿਮ ਤਜਵੀਜ ਤਿਆਰ ਕੀਤੀ ਜਾਵੇਗੀ। ਉਹਨਾਂ ਹੋਰ ਦਸਿਆ ਕਿ ਸੀਵਰੇਜ ਸਿਸਟਮ ਦਾ ਮੌਜੂਦਾ ਡਿਜ਼ਾਈਨ ਕੁਝ ਸਮੇਂ ਲਈ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਦਾ ਕਾਰਨ ਬਣ ਰਿਹਾ ਹੈ। ਹਾਲਾਂਕਿ, ਕੁਝ ਸਮੇਂ ਬਾਅਦ ਪਾਣੀ ਦਾ ਨਿਕਾਸ ਹੋ ਜਾਂਦਾ ਹੈ।
ਮੇਅਰ ਸਿੱਧੂ ਨੇ ਕਿ ਸ਼ਹਿਰ ਵਿਚ ਨਵੇਂ ਡਰੇਨੇਜ ਸਿਸਟਮ ਦੀ ਲੋੜ ਹੈ ਕਿਉਂਕਿ ਮੋਹਾਲੀ ਦੇ ਨਵੇਂ ਬਣੇ ਸੈਕਟਰਾਂ ਨੇ ਪੁਰਾਣੇ ਨਿਕਾਸੀ ਸਿਸਟਮ 'ਤੇ ਬੋਝ ਪਾਇਆ ਹੈ ਜੋ ਕਈ ਦਹਾਕੇ ਪਹਿਲਾਂ ਦੀ ਆਬਾਦੀ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਲ 2017 ਵਿੱਚ ਵੀ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਦੀਆਂ ਤਜਵੀਜਾਂ ਨੂੰ ਨੂੰ ਵੀ ਨਵੇਂ ਸਰਵੇਖਣ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਮੁਹਾਲੀ ਵਿੱਚ ਪਾਣੀ ਦੇ ਨਕਾਸ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial