(Source: ECI/ABP News)
Chandigarh News: MP ਕਿਰਨ ਖੇਰ ਹੋਏ ਲਾਪਤਾ ? ਚੰਡੀਗੜ੍ਹ ਦੀਆਂ ਸੜਕਾਂ 'ਤੇ ਦੂਰਬੀਨ ਲੈ ਕੇ ਲੱਭਦੇ ਨਜ਼ਰ ਆਏ ਕਾਂਗਰਸੀ, ਜਾਣੋ ਮਾਮਲਾ
ਵੋਟਾਂ ਲੈਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ ਪਰ ਉਸ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ ਗ਼ਇਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੂਰਬੀਨ ਨਾਲ ਕਿਰਨ ਖੇਰ ਦੀ ਭਾਲ ਕੀਤੀ ਗਈ ਹੈ ਪਰ ਉਹ ਕਿਤੇ ਵੀ ਨਜ਼ਰ ਨਹੀਂ ਆਏ।
![Chandigarh News: MP ਕਿਰਨ ਖੇਰ ਹੋਏ ਲਾਪਤਾ ? ਚੰਡੀਗੜ੍ਹ ਦੀਆਂ ਸੜਕਾਂ 'ਤੇ ਦੂਰਬੀਨ ਲੈ ਕੇ ਲੱਭਦੇ ਨਜ਼ਰ ਆਏ ਕਾਂਗਰਸੀ, ਜਾਣੋ ਮਾਮਲਾ MP kirron Kher missing Congressmen seen searching with binoculars on the streets of Chandigarh Chandigarh News: MP ਕਿਰਨ ਖੇਰ ਹੋਏ ਲਾਪਤਾ ? ਚੰਡੀਗੜ੍ਹ ਦੀਆਂ ਸੜਕਾਂ 'ਤੇ ਦੂਰਬੀਨ ਲੈ ਕੇ ਲੱਭਦੇ ਨਜ਼ਰ ਆਏ ਕਾਂਗਰਸੀ, ਜਾਣੋ ਮਾਮਲਾ](https://feeds.abplive.com/onecms/images/uploaded-images/2023/07/14/c7b484bc3f049f60c4e7e60a9f4663cf1689328855455674_original.jpg?impolicy=abp_cdn&imwidth=1200&height=675)
kirron Kher: ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਹਿਰ ਵਿੱਚ ਗ਼ੈਰ ਮੌਜਦੂਗੀ ਨੂੰ ਲੈ ਕੇ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਚੰਡੀਗੜ੍ਹ ਕਾਂਗਰਸ ਆਗੂਆਂ ਨੇ ਕਿਹਾ ਕਿ ਪਿਛਲੇ 1 ਹਫ਼ਤੇ ਤੋਂ ਚੰਡੀਗੜ੍ਹ ਤਬਾਹੀ ਦੀ ਮਾਰ ਹੇਠ ਹੈ। ਕਾਲੋਨੀਆ ਦੀ ਹਾਲਤ ਠੀਕ ਨਹੀਂ ਹੈ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ ਤੇ ਸੜਕਾਂ ਤੱਕ ਟੁੱਟ ਗਈਆਂ ਹਨ ਪਰ ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਲਾਪਤਾ ਹਨ।
ਦੂਰਬੀਨ ਨਾਲ ਕਿਰਨ ਖੇਰ ਨੂੰ ਲੱਭਣ ਦੀ ਕੀਤੀ ਕੋਸ਼ਿਸ਼ ?
ਇੱਥੋਂ ਤੱਕ ਕਿ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਵੀ ਦੂਰਬੀਨ ਨਾਲ ਸੰਸਦ ਮੈਂਬਰ ਕਿਰਨ ਖੇਰ ਨੂੰ ਲੱਭਦੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਦੂਰਬੀਨ ਨਾਲ ਹਰ ਪਾਸੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਸੰਸਦ ਮੈਂਬਰ ਕਿਰਨ ਖੇਰ ਕਿਤੇ ਵੀ ਨਜ਼ਰ ਆਏ। ਦੱਸ ਦਈਏ ਕਿ ਕਾਂਗਰਸ ਨੇ ਸੈਕਟਰ 17 ਦੇ ਚੌਕ ਵਿੱਚ ਇਹ ਪ੍ਰਦਰਸ਼ਨ ਕੀਤਾ ਜਿਸ 'ਚ ਉਹ ਲੋਕਾਂ ਨੂੰ ਪੁੱਛ ਰਹੇ ਸਨ ਕਿ ਕੀ ਤੁਸੀਂ ਸੰਸਦ ਮੈਂਬਰ ਕਿਰਨ ਖੇਰ ਨੂੰ ਕਿਤੇ ਦੇਖਿਆ ਹੈ?
ਲੋਕਾਂ ਨਾਲ ਵਾਅਦੇ ਕਰਕੇ ਗ਼ਾਇਬ ਹੋ ਜਾਂਦੇ ਨੇ ਕਿਰਨ ਖੇਰ-ਕਾਂਗਰਸ
ਇਸ ਮੌਕੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਜਦੋਂ ਵੀ ਆਫ਼ਤ ਆਉਂਦੀ ਹੈ ਤਾਂ ਸੰਸਦ ਮੈਂਬਰ ਕਿਰਨ ਖੇਰ ਨਜ਼ਰ ਨਹੀਂ ਆਉਂਦੇ ਅਤੇ ਅੱਜ ਵੀ ਜਦੋਂ ਲਗਾਤਾਰ ਮੀਂਹ ਪੈ ਰਿਹਾ ਹੈ, ਲੋਕ ਰੋਣਾ ਰੋ ਰਹੇ ਹਨ, ਅਜਿਹੇ ਵਿੱਚ ਵੀ ਸੰਸਦ ਮੈਂਬਰ ਗਾਇਬ ਹਨ। ਉਨ੍ਹਾਂ ਕਿਹਾ ਕਿ ਵੋਟਾਂ ਲੈਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ ਪਰ ਉਸ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ ਗ਼ਇਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੂਰਬੀਨ ਨਾਲ ਕਿਰਨ ਖੇਰ ਦੀ ਭਾਲ ਕੀਤੀ ਗਈ ਹੈ ਪਰ ਉਹ ਕਿਤੇ ਵੀ ਨਜ਼ਰ ਨਹੀਂ ਆਏ।
ਇਸ ਦੇ ਨਾਲ ਹੀ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਵੀ ਕਿਹਾ ਕਿ ਚੰਡੀਗੜ੍ਹ ਇਸ ਸਮੇਂ ਬਹੁਤ ਮਾੜਾ ਹਾਲ ਹੈ, ਕਈ ਥਾਵਾਂ 'ਤੇ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਪਰ ਸੰਸਦ ਮੈਂਬਰ ਕਿੱਥੇ ਗਾਇਬ ਹਨ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)