Chandigarh Liquor Store: ਚੰਡੀਗੜ੍ਹ ਦੇ 46 ਠੇਕਿਆਂ ਨੂੰ ਨਹੀਂ ਮਿਲਿਆ ਕੋਈ ਮਾਲਕ ! 9.17 ਕਰੋੜ 'ਚ ਵਿਕਿਆ ਧਨਾਸ ਦਾ ਠੇਕਾ
Chandigarh Liquor: ਹੁਣ ਬਚੇ ਹੋਏ 46 ਸ਼ਰਾਬ ਦੇ ਠੇਕਿਆਂ ਲਈ ਵਿਭਾਗ 15 ਮਾਰਚ ਨੂੰ ਮੁੜ ਤੋਂ ਬੋਲੀ ਕਰਵਾਏਗਾ ਜਿਸ ਦੇ ਲਈ ਆਨਲਾਇਨ ਬੋਲੀ 8 ਮਾਰਚ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਕਿ 15 ਮਾਰਚ ਬਾਅਦ ਦੁਪਿਹਰ ਤੱਕ ਚੱਲੇਗੀ।
Chandigarh Liquor: ਸਿਟੀ ਬਿਊਟੀਫੁੱਲ ਵਿੱਚ ਸਾਲ 2024-25 ਦੇ ਲਈ ਯੂਟੀ ਗੈਸਟ ਹਾਊਸ ਵਿੱਚ ਐਕਸਾਇਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਵੱਲੋਂ ਸ਼ਰਾਬ ਦੇ ਠੇਕਿਆਂ ਦੀ ਬੋਲੀ ਕੀਤੀ ਗਈ ਜਿਸ ਵਿੱਚ 97 ਵਿੱਚੋਂ 51 ਠੇਕੇ ਹੀ ਵਿਕੇ ਹਨ। ਇਸ ਵਾਰ ਧਨਾਸ ਦਾ ਠੇਕਾ ਸਭ ਤੋਂ ਮਹਿੰਗਾ(9.77 ਕਰੋੜ) ਵਿਕਿਆ ਹੈ।
ਇਨ੍ਹਾਂ 51 ਸ਼ਰਾਬ ਦੇ ਠੇਕਿਆਂ ਦਾ ਰਿਜ਼ਰਵ ਰੇਟ 218.66 ਕਰੋੜ ਰੁਪਏ ਸੀ ਜੋ ਵਿਭਾਗ ਨੇ 243.84 ਕਰੋੜ ਵਿੱਚ ਵੇਚੇ ਹਨ ਜਿਸ ਨਾਲ ਵਿਭਾਗ ਨੂੰ ਰਿਜ਼ਰਵ ਰੇਟ ਦੇ ਮੁਕਾਬਲੇ ਚੰਗਾ ਮੁਨਾਫਾ ਮਿਲਿਆ ਹੈ। ਪਿਛਲੇ ਸਾਲ ਦੀ ਲਾਇਸੈਂਸ ਫੀਸ ਦੇ ਮੁਕਾਬਲੇ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਗੁਆਂਢੀ ਸੂਬਿਆਂ ਦੀ ਐਕਸਾਇਜ਼ ਪਾਲਿਸੀ ਦੇ ਚਲਦੇ ਪਿਛਲੇ ਦੋ ਸਾਲਾਂ ਵਿੱਚ ਸ਼ਰਾਬ ਕਾਰੋਬਾਰੀਆਂ ਦੇ ਵਿਚਾਲੇ ਮੁਕਾਬਲਾ ਵੀ ਘਟਿਆ ਹੈ। ਜ਼ਿਕਰ ਕਰ ਦਈਏ ਕਿ ਹੁਣ ਬਚੇ ਹੋਏ 46 ਸ਼ਰਾਬ ਦੇ ਠੇਕਿਆਂ ਲਈ ਵਿਭਾਗ 15 ਮਾਰਚ ਨੂੰ ਮੁੜ ਤੋਂ ਬੋਲੀ ਕਰਵਾਏਗਾ ਜਿਸ ਦੇ ਲਈ ਆਨਲਾਇਨ ਬੋਲੀ 8 ਮਾਰਚ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਕਿ 15 ਮਾਰਚ ਬਾਅਦ ਦੁਪਿਹਰ ਤੱਕ ਚੱਲੇਗੀ।
ਸਭ ਤੋਂ ਮਹਿੰਗਾ ਵਿਕਿਆ ਧਨਾਸ ਵਾਲਾ ਠੇਕਾ
ਪਿਛਲੇ ਵਰ੍ਹੇ ਧਨਾਸ ਦਾ ਠੇਕਾ ਜ਼ਿਆਦਾ ਰਿਜ਼ਰਵ ਰੇਟ ਹੋਣ ਕਰਕੇ ਵਿਕਿਆ ਨਹੀਂ ਸੀ ਪਰ ਹੁਣ ਇਸ ਸਭ ਤੋਂ ਵੱਧ ਬੋਲੀ ਇਸ ਲਈ ਹੀ ਲੱਗੀ ਹੈ। ਇਸ ਦਾ ਰਿਜ਼ਰਵ ਰੇਟ 8.32 ਕਰੋੜ ਸੀ ਜਿਸ ਦੇ ਲਈ 9.17 ਕਰੋੜ ਦੀ ਬੋਲੀ ਲੱਗੀ। ਕਲੱਬਿੰਗ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੰਡਸਟ੍ਰੀਅਲ ਏਰੀਏ ਦੇ ਦੋ ਠੇਕਿਆਂ ਲਈ ਇੱਕ ਲਾਇਸੈਂਸ ਜਾਰੀ ਕੀਤਾ ਜਾਵੇਗਾ ਜਿਸ ਦੇ ਲਈ ਰਿਜ਼ਰਵ ਰੇਟ 9.78 ਕਰੋੜ ਸੀ ਜੋ ਕਿ 12.77 ਕੋਰੜ ਵਿੱਚ ਵਿਕੇ ਹਨ। ਸ਼ਹਿਰ ਦੇ ਹੋਰ ਵੱਡੇ ਠੇਕਿਆਂ ਜਿਨ੍ਹਾਂ ਤੋਂ ਪ੍ਰਸ਼ਾਸਨ ਨੂੰ ਜ਼ਿਆਦਾ ਕਮਾਈ ਹੁੰਦੀ ਹੈ ਉਨ੍ਹਾਂ ਲਈ ਅਜੇ ਬੋਲੀ ਨਹੀਂ ਹੋਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।