ਪੰਜਾਬ ਯੂਨੀਵਰਸਿਟੀ ਨੇ ਵਧਾਈ ਪੇਪਰਾਂ ਦੀ ਫੀਸ, ਵਿੱਤੀ ਸੰਕਟ ਦਾ ਦਿੱਤਾ ਹਵਾਲਾ, ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਜਾਣੋ ਕਿੰਨੀ ਵਧੀ ਫੀਸ
ਪੀਯੂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਹੈ। ਹਰ ਸਾਲ ਪੀਯੂ ਦੀਆਂ ਫੀਸਾਂ ਵਿੱਚ 5% ਦਾ ਵਾਧਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਮੈਨੇਜਮੈਂਟ ਦਾ ਤਰਕ ਹੈ ਕਿ ਸਰਕਾਰ ਤੋਂ ਪੀਯੂ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਵਿੱਚ ਉਮੀਦ ਮੁਤਾਬਕ ਵਾਧਾ ਨਹੀਂ ਹੋ ਰਿਹਾ
Chandigarh News: ਪੰਜਾਬ ਯੂਨੀਵਰਸਿਟੀ (PU) ਨੇ ਆਪਣੀਆਂ ਵਿੱਤੀ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਕ ਵਾਰ ਫਿਰ ਪ੍ਰੀਖਿਆ ਫੀਸਾਂ ਵਿੱਚ ਵਾਧਾ ਕੀਤਾ ਹੈ, ਜਿਸ ਕਾਰਨ ਵਿਦਿਆਰਥੀਆਂ ਵਿੱਚ ਰੋਸ ਹੈ। ਜ਼ਿਕਰ ਕਰ ਦਈਏ ਕਿ PU ਵਿੱਚ ਵੱਖ-ਵੱਖ UG ਤੇ PG ਕੋਰਸਾਂ ਲਈ ਪ੍ਰੀਖਿਆ ਫੀਸਾਂ ਪੰਜਾਬ ਅਤੇ ਹਰਿਆਣਾ ਦੀਆਂ ਹੋਰ ਸਰਕਾਰੀ ਯੂਨੀਵਰਸਿਟੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ। ਇਸ ਕਾਰਨ ਵਿਦਿਆਰਥੀ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੈਨੇਜਮੈਂਟ ਤੋਂ ਫੀਸਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਦੂਜੀਆਂ ਯੂਨੀਵਰਸਿਟੀਆਂ ਮੁਕਾਬਲੇ ਪਹਿਲਾਂ ਵੀ ਜ਼ਿਆਦਾ ਫ਼ੀਸ
PU 'ਚ ਪ੍ਰੈਕਟੀਕਲ ਵਿਸ਼ਿਆਂ ਵਾਲੇ ਪੋਸਟ ਗ੍ਰੈਜੂਏਸ਼ਨ (ਪੀਜੀ) ਕੋਰਸ ਦੀ ਪ੍ਰੀਖਿਆ ਫੀਸ 3,210 ਰੁਪਏ ਹੈ, ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਵਿੱਚ ਇਹ ਫੀਸ 2,400 ਰੁਪਏ ਹੈ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਇਹ ਸਿਰਫ਼ 1,000 ਰੁਪਏ ਹੈ। ਪੀਯੂ ਵਿੱਚ ਪ੍ਰੈਕਟੀਕਲ ਤੋਂ ਬਿਨਾਂ ਪੀਜੀ ਕੋਰਸ ਦੀ ਫੀਸ ਵੀ 3,210 ਰੁਪਏ ਹੈ, ਜੋ ਕਿ ਹੋਰ ਯੂਨੀਵਰਸਿਟੀਆਂ ਨਾਲੋਂ ਬਹੁਤ ਜ਼ਿਆਦਾ ਹੈ। ਜੀਐਨਡੀਯੂ ਵਿੱਚ ਪ੍ਰੈਕਟੀਕਲ ਤੋਂ ਬਿਨਾਂ ਪੀਜੀ ਕੋਰਸ ਦੀ ਫੀਸ 1,900 ਰੁਪਏ ਹੈ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਇਹ ਸਿਰਫ 1,000 ਰੁਪਏ ਹੈ।
ਵਿੱਤੀ ਸੰਕਟ ਦਾ ਦਿੱਤਾ ਹਵਾਲਾ
ਪੀਯੂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਹੈ। ਹਰ ਸਾਲ ਪੀਯੂ ਦੀਆਂ ਫੀਸਾਂ ਵਿੱਚ 5% ਦਾ ਵਾਧਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਮੈਨੇਜਮੈਂਟ ਦਾ ਤਰਕ ਹੈ ਕਿ ਸਰਕਾਰ ਤੋਂ ਪੀਯੂ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਵਿੱਚ ਉਮੀਦ ਮੁਤਾਬਕ ਵਾਧਾ ਨਹੀਂ ਹੋ ਰਿਹਾ, ਜਦਕਿ ਖਰਚੇ ਲਗਾਤਾਰ ਵਧ ਰਹੇ ਹਨ।
ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ
ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਫੀਸਾਂ ਦੇ ਵਾਧੇ ਖ਼ਿਲਾਫ਼ ਆਵਾਜ਼ ਉਠਾਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਫੀਸਾਂ ਵਿੱਚ ਕੀਤੇ ਵਾਧੇ ਕਾਰਨ ਸਿੱਖਿਆ ਹਾਸਲ ਕਰਨੀ ਔਖੀ ਹੋ ਗਈ ਹੈ। ਫੀਸ ਵਾਧੇ ਖਿਲਾਫ ਵਿਦਿਆਰਥੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਮੈਨੇਜਮੈਂਟ ਵੱਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਵਿਦਿਆਰਥੀਆਂ ਵਿੱਚ ਰੋਸ ਦੀ ਭਾਵਨਾ ਹੋਰ ਤੇਜ਼ ਹੋ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।
Education Loan Information:
Calculate Education Loan EMI