ਭਲਕੇ ਚੰਡੀਗੜ੍ਹ ਆਉਣ ਵਾਲੇ ਸਾਵਧਾਨ! ਟਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕਿਹੜੇ-ਕਿਹੜੇ ਰੋਡ ਬੰਦ
ਜੇਕਰ ਤੁਸੀਂ ਭਲਕੇ ਚੰਡੀਗੜ੍ਹ ਜਾਣ ਬਾਰੇ ਸੋਚ ਰਹੇ ਹੋ ਤਾਂ ਸਾਵਧਾਨ! ਚੰਡੀਗੜ੍ਹ ਦੇ ਸੈਕਟਰ 34 ਵਿੱਚ ਭਲਕੇ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
Traffic advisory issued for Diljit Dosanjh concert in Chandigarh- ਚੰਡੀਗੜ੍ਹ ਦੇ ਸੈਕਟਰ 34 ਵਿੱਚ ਭਲਕੇ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਕੁਝ ਰੋਡ ਬੰਦ ਕੀਤੇ ਗਏ ਹਨ। ਜੇਕਰ ਤੁਸੀਂ ਵੀ ਸ਼ਨੀਵਾਰ ਨੂੰ ਚੰਡੀਗੜ੍ਹ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਇਹ ਖਬਰ ਜ਼ਰੂਰ ਪੜ੍ਹ ਲਓ।
ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਦਾ ਹਿਮਾਚਲ ਦੇ ਰੈੱਡ ਕਰਾਸ ਮੇਲੇ 'ਚ ਹੋਣ ਵਾਲਾ ਪ੍ਰੋਗਰਾਮ ਰੱਦ, ਜਾਣੋ ਵਜ੍ਹਾ
ਅਦਾਲਤ ਤੋਂ ਗਾਇਕ ਨੂੰ ਮਿਲੀ ਵੱਡੀ ਰਾਹਤ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਦਿਲਜੀਤ ਦੋਸਾਂਝ 14 ਦਸੰਬਰ ਨੂੰ ਚੰਡੀਗੜ੍ਹ, ਪੰਜਾਬ ਵਿੱਚ ਆਪਣਾ ਕੰਸਰਟ ਕਰਨ ਜਾ ਰਹੇ ਹਨ। ਇਸ ਕੰਸਰਟ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਦਿਲਜੀਤ ਦੋਸਾਂਝ ਨੂੰ ਚੰਡੀਗੜ੍ਹ ਦੇ ਸੈਕਟਰ 34 ਐਗਜ਼ੀਬਿਸ਼ਨ ਗਰਾਊਂਡ 'ਚ ਸਮਾਰੋਹ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ 75 ਡੈਸੀਬਲ ਸਾਊਂਡ ਲੈਵਲ 'ਤੇ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਤੋਂ ਬਾਅਦ 21 ਦਸੰਬਰ ਨੂੰ ਸੈਕਟਰ 34 ਵਿੱਚ ਏ.ਪੀ ਢਿੱਲੋਂ ਦਾ ਸਮਾਗਮ ਵੀ ਹੋਣਾ ਹੈ। ਅਦਾਲਤ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਤੋਂ ਬਾਅਦ ਸੈਕਟਰ 34 ਵਿੱਚ ਕਿਸੇ ਵੱਡੇ ਸ਼ੋਅ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੋਰਟ ਨੇ ਦਿਲਜੀਤ ਦੇ ਸ਼ੋਅ ਨੂੰ ਹਰੀ ਝੰਡੀ ਦਿੰਦੇ ਹੋਏ ਟ੍ਰੈਫਿਕ ਅਤੇ ਭੀੜ ਕੰਟਰੋਲ ਨੂੰ ਲੈ ਕੇ ਸ਼ਰਤਾਂ ਵੀ ਰੱਖ ਦਿੱਤੀਆਂ ਹਨ।
ਹਾਈਕੋਰਟ ਨੇ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਹਰੀ ਝੰਡੀ ਦਿੰਦੇ ਹੋਏ ਕਿਹਾ ਕਿ ਪ੍ਰੋਗਰਾਮ ਨਿਯਮਾਂ ਮੁਤਾਬਕ ਹੀ ਹੋਣਾ ਚਾਹੀਦਾ ਹੈ। ਅਦਾਲਤ ਨੇ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਸੀਸੀਪੀਸੀਆਰ ਦੀ ਪ੍ਰਧਾਨ ਸ਼ਿਪਰਾ ਨੇ ਵੀ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਉਹ ਸੰਗੀਤ ਸਮਾਰੋਹ ਦੌਰਾਨ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਨਾ ਪਰੋਸਣ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਸ 'ਤੇ ਜੇ.ਜੇ.ਐਕਟ ਅਤੇ ਕਾਨੂੰਨ ਦੀਆਂ ਹੋਰ ਧਾਰਾਵਾਂ ਤਹਿਤ ਸਜ਼ਾ ਹੋ ਸਕਦੀ ਹੈ, ਹਾਈਕੋਰਟ ਨੇ ਦਿਲਜੀਤ ਦੋਸਾਂਝ ਦੇ ਸਮਾਰੋਹ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਨਿਯਮਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ।
Key points of traffic advisory
ਸੈਕਟਰ-34 ਐਗਜ਼ਿਬੀਸ਼ਨ ਗਰਾਊਂਡ ਅਤੇ ਸੈਕਟਰ 33/34 ਨੂੰ ਵੰਡਣ ਵਾਲੇ ਰਸਤੇ ਤੋਂ ਗੁਰੇਜ਼ ਕਰੋ। ਪਿਕੈਡਿਲੀ ਚੌਂਕ (ਸੈਕਟਰ 20/21-33/34 ਚੌਂਕ) ਅਤੇ ਨਿਊ ਲੇਬਰ ਚੌਂਕ (ਸੈਕਟਰ 20/21-33/34 ਚੌਂਕ) 'ਤੇ ਭਾਰੀ ਟਰੈਫਿਕ ਦੀ ਉਮੀਦ ਹੈ।
ਪਾਬੰਦੀ ਵਾਲੀ ਐਂਟਰੀ:
ਸੈਕਟਰ 33/34/44/45 ਤੋਂ 33/34 ਲਾਈਟ ਪੁਆਇੰਟ ਅਤੇ ਨਿਊ ਲੇਬਰ ਚੌਂਕ ਤੱਕ ਐਂਟਰੀ ਸੀਮਿਤ।
ਸ਼ਾਮ ਮਾਲ ਟੀ-ਪੌਇੰਟ ਤੋਂ ਪੋਲਕਾ ਟਰਨ ਅਤੇ ਭਵਾਨ ਵਿਦਿਆਲੇ ਸਕੂਲ ਟੀ-ਪੌਇੰਟ ਤੋਂ ਸੈਕਟਰ 33/45 ਚੌਂਕ ਤੱਕ।
ਹੋਰ ਪ੍ਰਭਾਵਿਤ ਰਸਤੇ:
ਗੌਸ਼ਾਲਾ ਚੌਂਕ (ਸੈਕਟਰ 44/45/50/51) ਅਤੇ ਸਾਊਥ ਐਂਡ/ਗੁਰਦੁਆਰਾ ਚੌਂਕ।