Punjab Kings ਦੇ ਮਾਲਕਾਂ ਵਿਚਾਲੇ ਖੜਕੀ, ਪ੍ਰੀਤੀ ਜਿੰਟਾ ਪਹੁੰਚੀ ਅਦਾਲਤ, ਜਾਣੋ ਕੀ ਹੈ ਪੂਰਾ ਮਾਮਲਾ
Preity Zinta Reached The Court: ਕੰਪਨੀ ਦੀ ਸਹਿ-ਮਾਲਕ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਅਦਾਲਤ ਪਹੁੰਚ ਗਈ ਹੈ। ਉਨ੍ਹਾਂ ਨੇ ਕੰਪਨੀ ਦੇ ਸਹਿ-ਮਾਲਕ ਮੋਹਿਤ ਬਰਮਨ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਰਜ ਕਰਵਾਈ ਹੈ।
Preity Zinta Reached The Court: ਇੰਡੀਅਨ ਪ੍ਰੀਮੀਅਰ ਲੀਗ (IPL) ਦੀ Mega Auction ਤੋਂ ਪਹਿਲਾਂ, ਫਰੈਂਚਾਇਜ਼ੀ (KPH Dream Cricket Private Limited) ਦੇ ਨਾਲ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕੰਪਨੀ ਦੀ ਸਹਿ-ਮਾਲਕ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਅਦਾਲਤ ਪਹੁੰਚ ਗਈ ਹੈ। ਉਨ੍ਹਾਂ ਨੇ ਕੰਪਨੀ ਦੇ ਸਹਿ-ਮਾਲਕ ਮੋਹਿਤ ਬਰਮਨ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਰਜ ਕਰਵਾਈ ਹੈ। ਪਟੀਸ਼ਨ 'ਚ ਉਨ੍ਹਾਂ ਮੋਹਿਤ ਬਰਮਨ ਦੇ 11.5 ਫੀਸਦੀ ਸ਼ੇਅਰ ਕਿਸੇ ਹੋਰ ਨੂੰ ਵੇਚਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਬਰਮਨ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ।
ਪਟੀਸ਼ਨ ਮੁਤਾਬਕ ਕੰਪਨੀ ਦੇ ਚਾਰ ਵੱਡੇ ਹਿੱਸੇਦਾਰ ਹਨ। ਬਰਮਨ ਕੋਲ ਕੇਵੀਐਚ ਦੀ ਸਭ ਤੋਂ ਵੱਡੀ 48 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। ਜਦਕਿ ਪ੍ਰਿਟੀ ਜ਼ਿੰਟਾ ਅਤੇ ਨੇਸ ਵਾਡੀਆ ਦੀ 23-23 ਫੀਸਦੀ ਹਿੱਸੇਦਾਰੀ ਹੈ। ਜਦਕਿ ਬਾਕੀ ਸ਼ੇਅਰ ਚੌਥੇ ਹਿੱਸੇਦਾਰ ਕਰਨ ਪਾਲ ਕੋਲ ਹਨ। ਪਟੀਸ਼ਨ ਮੁਤਾਬਕ ਪ੍ਰੀਤੀ ਜ਼ਿੰਟਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ 11.5 ਫੀਸਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਗੱਲ ਕਰ ਰਹੇ ਹਨ।
ਪ੍ਰੀਤੀ ਨੇ ਆਰਬਿਟ੍ਰੇਸ਼ਨ ਐਂਡ ਕੰਸੀਲੀਏਸ਼ਨ ਐਕਟ 1996 ਦੇ ਤਹਿਤ ਪਟੀਸ਼ਨ ਦਾਇਰ ਕਰਕੇ ਬਰਮਨ ਨੂੰ ਇਹ ਸ਼ੇਅਰ ਵੇਚਣ ਤੋਂ ਰੋਕਣ ਦੀ ਮੰਗ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਸ਼ੇਅਰਧਾਰਕ ਆਪਣੇ ਸ਼ੇਅਰਾਂ ਨੂੰ ਗਰੁੱਪ ਤੋਂ ਬਾਹਰ ਤਾਂ ਹੀ ਵੇਚ ਸਕਦਾ ਹੈ ਜੇਕਰ ਬਾਕੀ ਸ਼ੇਅਰਧਾਰਕ ਉਨ੍ਹਾਂ ਸ਼ੇਅਰਾਂ ਨੂੰ ਵੇਚਣ ਤੋਂ ਇਨਕਾਰ ਕਰ ਰਹੇ ਹੋਣ। ਪੰਜਾਬ ਕਿੰਗਸ ਨੇ ਇਸ 'ਤੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ।
ਜ਼ਿੰਟਾ ਨੇ ਐਸੋਸੀਏਸ਼ਨ ਦੇ ਉਪ-ਨਿਯਮਾਂ ਦੀ ਧਾਰਾ 19 ਨੂੰ ਉਜਾਗਰ ਕੀਤਾ ਹੈ। ਜੋ ਕਿ ਮੌਜੂਦਾ ਨਿਵੇਸ਼ਕਾਂ ਦੇ ਪਹਿਲੇ ਇਨਕਾਰ ਕਰਨ ਦੇ ਅਧਿਕਾਰ ROFR ਨਾਲ ਸਬੰਧਤ ਹਨ। ਅਦਾਲਤ ਨੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕਰਨ ਤੋਂ ਬਾਅਦ ਬਰਮਨ ਪਿੱਛੇ ਹੱਟ ਗਏ। ਪਰ ਅਮਰੀਕੀ ਕੰਪਨੀ ਨਾਲ ਸੌਦੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।