Kisan Mazdoor Morcha : ਕਿਸਾਨ ਮਜਦੂਰ ਜਥੇਬੰਦੀ ਵੱਲੋ 22 ਅਗਸਤ ਨੂੰ ਲੱਗਣ ਵਾਲੇ ਚੰਡੀਗ੍ਹੜ ਮੋਰਚੇ ਲਈ ਤਿਆਰੀਆਂ ਜਾਰੀ
Chandigarh ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ, 22 ਅਗਸਤ ਨੂੰ ਉਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋਂ ਹੜ੍ਹ ਦੇ ਮੁਆਵਜੇ ਅਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗ੍ਹੜ ਦੇ ਮੋਰਚੇ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ, 22 ਅਗਸਤ ਨੂੰ ਉਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋਂ ਹੜ੍ਹ ਦੇ ਮੁਆਵਜੇ ਅਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗ੍ਹੜ ਦੇ ਮੋਰਚੇ ਸਬੰਧੀ ਤਿਆਰੀਆਂ ਦੇ ਚਲਦੇ ਔਰਤਾਂ ਕਨਵੈਨਸ਼ਨ ਕਰਕੇ ਤਿਆਰੀਆਂ ਜਾਰੀ ਹਨ | ਇਸ ਮੌਕੇ ਬਾਡਰ ਬੈਲਟ ਦੇ ਤਿੰਨ ਜ਼ੋਨਾਂ ਦੇ ਪਿੰਡਾਂ ਤੋਂ ਔਰਤਾਂ ਦੀ ਕਨਵੈਨਸ਼ਨ ਪਿੰਡ ਚਮਿਆਰੀ ਵਿਖੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਗੁਰਦੇਵ ਸਿੰਘ ਦੀ ਅਗਵਾਹੀ ਵਿੱਚ ਹੋਈ |
ਸਰਕਾਰ ਪੂਰੇ ਉੱਤਰ ਭਾਰਤ ਵਿਚ ਹੜ੍ਹਾਂ ਨਾਲ਼ ਹੋਏ ਨੁਕਸਾਨ ਦਾ ਕੇਂਦਰ ਸਰਕਾਰ ਘੱਟੋ ਘੱਟ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਜਿਸ ਵਿਚ ਜਾਨੀ ਨੁਕਸਾਨ ਦਾ 10 ਲੱਖ, ਖਰਾਬ ਫ਼ਸਲ ਦਾ 50 ਹਜ਼ਾਰ ਪ੍ਰਤੀ ਏਕੜ, ਮਰੇ ਪਸ਼ੂ ਦਾ 1 ਲੱਖ ਮੁਆਵਜਾ ਅਤੇ ਰੇਤ ਨਾਲ ਭਰ ਚੁੱਕੇ ਖੇਤਾਂ ਵਾਲੇ ਕਿਸਾਨਾਂ ਨੂੰ ਮਾਈਨਿੰਗ ਕਰਕੇ ਖੇਤ ਵਾਹੀਯੋਗ ਬਣਾਉਣ ਲਈ ਵਿਸ਼ੇਸ਼ ਰਾਹਤ, ਅਤੇ ਵਹਾਅ ਵਿਚ ਰੁੜ੍ਹ ਗਏ ਖੇਤਾਂ ਲਈ ਖਾਸ ਪੈਕੇਜ਼ ਜਾਰੀ ਕਰਨ ਦੇ ਨਾਲ ਨਾਲ ਦਿੱਲੀ ਮੋਰਚੇ ਦੀ ਅਧੂਰੀ ਪਈ ਮੰਗ ਐਮ.ਐਸ.ਪੀ. ਗਰੰਟੀ ਕਨੂੰਨ ਬਣਾਇਆ ਜਾਵੇ ਅਤੇ ਮਨਰੇਗਾ ਸਕੀਮ ਤੁਰੰਤ ਚਾਲੂ ਕਰਨ ਅਤੇ ਇਸ ਤਹਿਤ ਹਰ ਸਾਲ 200 ਦਿਨ ਦਾ ਕੰਮ ਦਿਤਾ ਜਾਵੇ ।
ਇਸ ਮੌਕੇ ਕਨਵੈਨਸ਼ਨ ਨੂੰ ਬੀਬੀ ਜਗੀਰ ਕੌਰ, ਜਗਜੀਤ ਕੌਰ, ਸੁਖਵਿੰਦਰ ਕੌਰ ਨੇ ਸੰਬੋਧਨ ਕੀਤਾ ਅਤੇ ਜੋਨ ਆਗੂ ਅੰਗਰੇਜ਼ ਸਿੰਘ ਸਹਿੰਸਰਾ, ਗੁਰਦਾਸ ਸਿੰਘ ਵਿਸ਼ੋਆ, ਸੁਖਜਿੰਦਰ ਸਿੰਘ ਹਰੜ, ਜੁਗਰਾਜ ਸਿੰਘ ਭਲਾ ਪਿੰਡ, ਪ੍ਰਭਜੋਤ ਸਿੰਘ ਗੁਜਰਪੁਰਾ, ਜੋਗਿੰਦਰ ਸਿੰਘ ਫ਼ਤੇਵਾਲ ਸਮੇਤ ਸੈਂਕੜੇ ਬੀਬੀਆਂ ਤੇ ਕਿਸਾਨ ਮਜਦੂਰ ਹਾਜ਼ਿਰ ਰਹੇ |
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ