Chandigarh News: ਚੰਡੀਗੜ੍ਹ 'ਚ ਮੱਚੀ ਹਾਹਕਾਰ, ਚਾਰੇ ਪਾਸੇ ਫੈਲੀ ਅੱਗ; ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ, ਹਾਦਸੇ ਦੀ ਜਾਂਚ ਜਾਰੀ
Chandigarh News: ਚੰਡੀਗੜ੍ਹ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸਾਰੰਗਪੁਰ ਦੇ ਫਰਨੀਚਰ ਮਾਰਕੀਟ ਦੇ ਪਿੱਛੇ ਸਥਿਤ ਗੋਦਾਮਾਂ ਵਿੱਚ ਸ਼ਨੀਵਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 9 ਗੁਦਾਮਾਂ ਵਿੱਚ

Chandigarh News: ਚੰਡੀਗੜ੍ਹ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸਾਰੰਗਪੁਰ ਦੇ ਫਰਨੀਚਰ ਮਾਰਕੀਟ ਦੇ ਪਿੱਛੇ ਸਥਿਤ ਗੋਦਾਮਾਂ ਵਿੱਚ ਸ਼ਨੀਵਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 9 ਗੁਦਾਮਾਂ ਵਿੱਚ ਰੱਖਿਆ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਪੰਜ ਫਾਇਰ ਇੰਜਣ ਮੌਕੇ 'ਤੇ ਪਹੁੰਚ ਗਏ। ਫਾਇਰਫਾਈਟਰਜ਼ ਨੇ ਪੰਜ ਤੋਂ ਛੇ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਹ ਗੋਦਾਮ ਟੀਨ ਦੇ ਸ਼ੈੱਡਾਂ ਵਿੱਚ ਬਣਾਏ ਗਏ ਸਨ। ਕਿਹਾ ਜਾ ਰਿਹਾ ਹੈ ਕਿ ਲੱਕੜ 'ਤੇ ਪਾਲਿਸ਼ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਇਹ ਬਾਜ਼ਾਰ ਧਨਾਸ ਵਿੱਚ ਮਾਰਬਲ ਮਾਰਕੀਟ ਦੇ ਪਿੱਛੇ ਸਥਿਤ ਹੈ।
ਗੋਦਾਮ ਦੇ ਮਾਲਕ ਇਮਰਾਨ ਅਹਿਮਦ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਫਰਨੀਚਰ ਮਾਰਕੀਟ ਵਿੱਚ ਕੰਮ ਕਰ ਰਹੇ ਹਨ। ਉਹ ਬਿਸਤਰੇ, ਸੋਫੇ, ਅਲਮਾਰੀਆਂ, ਕੁਰਸੀਆਂ ਅਤੇ ਹੋਰ ਫਰਨੀਚਰ ਤਿਆਰ ਕਰਦੇ ਸਨ ਅਤੇ ਉਨ੍ਹਾਂ ਨੂੰ ਗੋਦਾਮ ਦੇ ਸਾਹਮਣੇ ਦੁਕਾਨਾਂ 'ਤੇ ਭੇਜਦੇ ਸਨ। ਸ਼ਨੀਵਾਰ ਸਵੇਰੇ ਚੌਕੀਦਾਰ ਨੇ ਫ਼ੋਨ ਕਰਕੇ ਦੱਸਿਆ ਕਿ ਗੋਦਾਮ ਵਿੱਚ ਅੱਗ ਲੱਗ ਗਈ ਹੈ।
ਅੱਗ ਇੰਨੀ ਭਿਆਨਕ ਸੀ ਕਿ ਇੱਕ ਤੋਂ ਬਾਅਦ ਇੱਕ ਕਈ ਗੋਦਾਮ ਆਪਣੀ ਲਪੇਟ ਵਿੱਚ ਲੈ ਲਏ। ਇਮਰਾਨ ਨੇ ਦੱਸਿਆ ਕਿ ਉਸਦੇ ਅਤੇ ਸੁਮਿਤ ਫਰਨੀਚਰ ਦੇ ਤਿੰਨ ਗੋਦਾਮਾਂ, ਮੁਕੀਮ ਖਾਨ ਅਤੇ ਦੀਪਕ ਫਰਨੀਚਰ ਦੇ ਇੱਕ-ਇੱਕ ਗੋਦਾਮ ਅਤੇ ਇੱਕ ਹੋਰ ਗੋਦਾਮ ਵਿੱਚ ਰੱਖਿਆ ਫਰਨੀਚਰ ਸੜ ਕੇ ਸੁਆਹ ਹੋ ਗਿਆ। ਦੁਕਾਨਦਾਰਾਂ ਅਨੁਸਾਰ ਅੱਗ ਲੱਗਣ ਨਾਲ ਲਗਭਗ 40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਾਰੰਗਪੁਰ ਥਾਣਾ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2022 ਵਿੱਚ ਵੀ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















