Chandigarh: ਚੰਡੀਗੜ੍ਹ ’ਚ ਹੋਇਆ ਧਮਾਕਾ! ਇੱਕ ਘਰ ’ਤੇ ਹੈਂਡ ਗ੍ਰੇਨੇਡ ਨਾਲ ਹੋਇਆ ਹਮਲਾ, ਇਲਾਕੇ 'ਚ ਮੱਚ ਗਈ ਤਰਥੱਲੀ
ਚੰਡੀਗੜ੍ਹ ਦੇ ਪੌਸ਼ ਇਲਾਕੇ ਸੈਕਟਰ-10 'ਚ ਇਕ ਘਰ 'ਤੇ ਹੈਂਡ ਗ੍ਰਨੇਡ ਸੁੱਟਿਆ ਗਿਆ। ਬਦਮਾਸ਼ ਆਟੋ ਰਾਹੀਂ ਆਏ ਸਨ। ਇਸ ਖਬਰ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਅਜਿਹਾ ਹੋਇਆ ਹੈ।
ਚੰਡੀਗੜ੍ਹ ਦੇ ਸੈਕਟਰ 10 'ਚ ਇਕ ਘਰ 'ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ ਹੈ। ਜਾਣਕਾਰੀ ਮੁਤਾਬਕ ਧਮਾਕੇ ਕਾਰਨ ਘਰ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮਕਾਨ ਨੰਬਰ 575 'ਚ ਗ੍ਰੇਨੇਡ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਵੀਡੀਓ 'ਚ ਘਰ ਦੇ ਅੰਦਰ ਟੁੱਟੇ ਸ਼ੀਸ਼ੇ ਦੇ ਟੁਕੜੇ ਨਜ਼ਰ ਆ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਟੋ 'ਚ ਸਵਾਰ ਦੋ ਲੋਕਾਂ ਨੇ ਗ੍ਰੇਨੇਡ ਸੁੱਟਿਆ। ਪੁਲਿਸ ਨੇ ਆਟੋ ਨੂੰ ਕਾਬੂ ਕਰ ਲਿਆ ਹੈ। ਪੰਜਾਬ ਪੁਲਿਸ ਵੱਲੋਂ ਬਰਖ਼ਾਸਤ ਮੁਲਜ਼ਮਾਂ ’ਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਹੈ। ਜਿਸ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਜਲੰਧਰ ਨੇੜੇ ਨਕੋਦਰ 'ਚ ਤਾਇਨਾਤ ਸੀ। ਜਾਣਕਾਰੀ ਮੁਤਾਬਕ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਉਨ੍ਹਾਂ ਦੀ ਰੇਕੀ ਕਰਵਾਈ ਗਈ ਸੀ। ਚੰਡੀਗੜ੍ਹ ਪੁਲਿਸ ਦੇ ਨਾਲ ਪੰਜਾਬ ਪੁਲਿਸ ਵੀ ਅਲਰਟ 'ਤੇ ਹੈ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-10, ਜਿੱਥੇ ਹੈਂਡ ਗ੍ਰੇਨੇਡ ਸੁੱਟਿਆ ਗਿਆ, ਉਹ ਹੋਟਲ ਮਾਊਂਟ ਵਿਊ ਦਾ ਇਲਾਕਾ ਹੈ। ਉਥੇ ਸਾਰੇ ਉੱਚ ਅਧਿਕਾਰੀ ਮੌਜੂਦ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਘਟਨਾ ਪਿੱਛੇ ਕੋਈ ਸਬੰਧ ਹੋ ਸਕਦਾ ਹੈ ਅਤੇ ਕਿਸ ਦਾ ਹੱਥ ਹੋ ਸਕਦਾ ਹੈ।
#BREAKING | चंडीगढ़ से बड़ी खबर, सेक्टर 10 में हैंड ग्रेनेड फेंका गया@jagwindrpatial | https://t.co/smwhXURgtc#Chandgarh #HandGrenade #Blast pic.twitter.com/txaBwYNTtd
— ABP News (@ABPNews) September 11, 2024
ਚੰਡੀਗੜ੍ਹ ਦੇ ਸੈਕਟਰ 10 ਸਥਿਤ ਇਕ ਘਰ 'ਚ ਸ਼ੱਕੀ ਧਮਾਕਾ ਹੋਣ ਦੀ ਸੂਚਨਾ ਮਿਲਣ 'ਤੇ CSFL ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀ ਟੀਮ ਵੀ ਮੌਕੇ 'ਤੇ ਮੌਜੂਦ ਹੈ। ਚੰਡੀਗੜ੍ਹ ਪੁਲਿਸ ਦੇ ਪੀਆਰਓ ਦਲਬੀਰ ਸਿੰਘ ਨੇ ਕਿਹਾ, "ਕੋਠੀ ਨੰਬਰ 575 ਵਿੱਚ ਧਮਾਕਾ ਹੋਇਆ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਸੀਐਫਐਸਐਲ ਟੀਮ ਇੱਥੇ ਮੌਜੂਦ ਹੈ। ਇਹ ਘਟਨਾ ਸ਼ਾਮ ਕਰੀਬ 6 ਵਜੇ ਵਾਪਰੀ।"
ਜਾਣਕਾਰੀ ਅਨੁਸਾਰ ਇਹ ਗ੍ਰਨੇਡ ਸ਼ਿਮਲਾ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਕੇ ਕੇ ਮਲਹੋਤਰਾ (ਆਸਟ੍ਰੇਲੀਅਨ ਨਾਗਰਿਕ/95 ਸਾਲ) ਦੀ ਕੋਠੀ ਨੰਬਰ 575 ਤੋਂ ਹੋਣ ਦਾ ਸ਼ੱਕ ਹੈ, ਜੋ ਚੰਡੀਗੜ੍ਹ ਦੇ ਸੈਕਟਰ 10 ਵਿੱਚ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਨੇਡ ਚੱਲਦੇ ਆਟੋ ਰਿਕਸ਼ਾ ਦੇ ਅੰਦਰੋਂ ਸੁੱਟਿਆ ਗਿਆ। ਗ੍ਰਨੇਡ ਉਨ੍ਹਾਂ ਦੇ ਘਰ ਦੇ ਸਾਹਮਣੇ ਵਿਹੜੇ ਵਿਚ ਫਟਿਆ ਜਿੱਥੇ ਮਲਹੋਤਰਾ ਦਾ ਬੇਟਾ ਲਾਅਨ ਵਿਚ ਬੈਠਾ ਸੀ।
ਹਾਲਾਂਕਿ, ਸ਼ੀਸ਼ੇ ਦੀਆਂ ਖਿੜਕੀਆਂ ਨੂੰ ਕੁਝ ਨੁਕਸਾਨ ਤੋਂ ਇਲਾਵਾ, ਧਮਾਕੇ ਨਾਲ ਕੋਈ ਜਾਨੀ ਨੁਕਸਾਨ ਜਾਂ ਸੱਟ ਨਹੀਂ ਲੱਗੀ। ਸ਼ੱਕੀ ਆਟੋਰਿਕਸ਼ਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ।