Weather Update: ਚੰਡੀਗੜ੍ਹ 'ਚ ਭਾਰੀ ਮੀਂਹ ਦੀ ਚੇਤਾਵਨੀ, ਛਾਏ ਰਹਿਣਗੇ ਬੱਦਲ, ਵਰਤੋ ਆਹ ਸਾਵਧਾਨੀਆਂ
Weather Update: ਸਿਟੀ ਬਿਊਟੀਫੁੱਲ 'ਚ ਅੱਜ ਰਾਤ ਤੋਂ ਮੌਸਮ ਬਦਲ ਜਾਵੇਗਾ। ਇਲਾਕੇ ਵਿੱਚ ਮਾਨਸੂਨ ਮੁੜ ਐਕਟਿਵ ਹੋਵੇਗਾ। ਅਜਿਹੇ 'ਚ ਆਉਣ ਵਾਲੇ ਦੋ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
Weather Update: ਸਿਟੀ ਬਿਊਟੀਫੁੱਲ 'ਚ ਅੱਜ ਰਾਤ ਤੋਂ ਮੌਸਮ ਬਦਲ ਜਾਵੇਗਾ। ਇਲਾਕੇ ਵਿੱਚ ਮਾਨਸੂਨ ਮੁੜ ਐਕਟਿਵ ਹੋਵੇਗਾ। ਅਜਿਹੇ 'ਚ ਆਉਣ ਵਾਲੇ ਦੋ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 20 ਅਤੇ 21 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਅੱਜ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈ ਸਕਦਾ ਹੈ। ਇਲਾਕੇ ਵਿੱਚ ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਡਿਗਰੀ ਵੱਧ ਹੈ। ਪਿਛਲੇ 24 ਘੰਟਿਆਂ ਦੌਰਾਨ 15.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਟ੍ਰਾਈਸਿਟੀ ਦੇ ਪੰਚਕੂਲਾ ਅਤੇ ਮੋਹਾਲੀ 'ਚ ਬੱਦਲ ਛਾਏ ਰਹਿਣਗੇ, ਹਲਕੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਜੇਕਰ ਆਉਣ ਵਾਲੇ ਦੋ ਦਿਨਾਂ 'ਚ ਚੰਗੀ ਬਾਰਿਸ਼ ਹੁੰਦੀ ਹੈ ਤਾਂ ਮੀਂਹ ਦੀ ਕਮੀ ਦੂਰ ਹੋ ਸਕਦੀ ਹੈ। ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 510.7 ਮਿਲੀਮੀਟਰ ਬਾਰਿਸ਼ ਹੋਈ ਹੈ। ਜੋ ਇਸ ਸੀਜ਼ਨ ਦੀ ਆਮ ਵਰਖਾ ਨਾਲੋਂ 17.5 ਮਿਲੀਮੀਟਰ ਘੱਟ ਹੈ। ਪਰ ਮਾਨਸੂਨ ਦਾ ਸੀਜ਼ਨ ਅਜੇ ਸਤੰਬਰ ਤੱਕ ਹੈ। ਅਜਿਹੇ 'ਚ ਇਸ ਦੀ ਭਰਪਾਈ ਹੋਣ ਦੀ ਉੱਮੀਦ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੱਲ੍ਹ ਤੋਂ ਮੌਸਮ ਵਿੱਚ ਬਦਲਾਅ ਹੋਣ ਕਾਰਨ ਲੋਕਾਂ ਨੂੰ ਚੌਕਸ ਰਹਿਣਾ ਪਵੇਗਾ। ਉਨ੍ਹਾਂ ਨੂੰ ਸਫਰ ਕਰਨ ਲਈ ਉਹ ਸੜਕਾਂ ਦੀ ਚੋਣ ਕਰਨੀ ਚਾਹੀਦੀ, ਜਿਹੜੀਆਂ ਪਾਣੀ ਨਾਲ ਨਹੀਂ ਭਰੀਆਂ ਹਨ। ਜੇਕਰ ਕਿਤੇ ਜਾਣਾ ਹੋਵੇ ਤਾਂ ਨਿਰਧਾਰਤ ਸਮੇਂ ਤੋਂ ਪਹਿਲਾਂ ਘਰੋਂ ਨਿਕਲ ਜਾਓ। ਕਿਉਂਕਿ ਸੜਕਾਂ 'ਤੇ ਟ੍ਰੈਫਿਕ ਜਾਮ ਹੋ ਸਕਦਾ ਹੈ। ਬਿਜਲੀ ਦੇ ਖੰਭਿਆਂ ਨੂੰ ਨਾ ਛੂਹੋ। ਰੁੱਖਾਂ ਦੇ ਹੇਠਾਂ ਖੜ੍ਹੇ ਨਾ ਹੋਵੋ। ਨਾਲ ਹੀ, ਅਜਿਹੀ ਜਗ੍ਹਾ ਤੋਂ ਨਾ ਜਾਓ ਜਿੱਥੇ ਜ਼ਿਆਦਾ ਪਾਣੀ ਹੋਵੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।