ਪੜਚੋਲ ਕਰੋ

ਚੰਡੀਗੜ੍ਹ 'ਚ ਸਵੇਰੇ ਧੁੱਪ ਖਿੜੀ, ਲੋਕਾਂ ਨੂੰ ਰਾਹਤ: ਸੁਖਨਾ ਲੇਕ ਦਾ ਪਾਣੀ ਡੇਂਜਰ ਲੈਵਲ ਤੋਂ ਹੇਠਾਂ; ਪਰ ਰਹਿਣਗੀਆਂ ਇਹ ਪਾਬੰਦੀਆਂ...

ਚੰਡੀਗੜ੍ਹ ਦੇ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਜਦੋਂ ਉਨ੍ਹਾਂ ਨੇ ਸਵੇਰੇ-ਸਵੇਰੇ ਖੜ੍ਹੀ ਧੁੱਪ ਦੇਖੀ। ਪਿਛਲੇ ਕੁੱਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਹਲਾਂਕਿ ਸ਼ਨੀਵਾਰ ਨੂੰ ਵੀ ਸਾਰਾ ਦਿਨ ਮੀਂਹ ਪੈਂਦਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇੰਨੀ

ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਸ਼ਨੀਵਾਰ ਨੂੰ ਦੁਪਹਿਰ ਤੋਂ ਬਾਅਦ ਹਲਕੀ ਬਾਰਿਸ਼ ਹੋਣ ਤੋਂ ਬਾਅਦ ਐਤਵਾਰ ਨੂੰ ਧੁੱਪ ਨਿਕਲੀ, ਪਰ ਸੋਮਵਾਰ ਨੂੰ ਫਿਰ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਕੁਝ ਧੁੱਪ ਨਾਲ ਹੋ ਸਕਦੀ ਹੈ, ਪਰ ਦੁਪਹਿਰ ਦੇ ਸਮੇਂ ਬਾਰਿਸ਼ ਦੀ ਮਿਆਦ ਬਣੀ ਰਹਿ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ ਲਗਭਗ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

ਚੰਡੀਗੜ੍ਹ ਵਾਸੀਆਂ ਨੇ ਦੱਸਿਆ ਕਿ ਇੰਨੀ ਬਾਰਿਸ਼ ਉਹਨਾਂ ਨੇ ਪਹਿਲਾਂ ਕਦੇ ਨਹੀਂ ਦੇਖੀ। ਇਸ ਬਾਰਿਸ਼ ਕਾਰਨ ਤਾਂ ਲੋਕਾਂ ਦੇ ਚੰਗੇ-ਚੰਗੇ ਮਕਾਨਾਂ ਦੇ ਲੈਂਟਰ ਤੋਂ ਪਾਣੀ ਟਪਕਣ ਲੱਗਾ, ਤਾਂ ਫਿਰ ਸੋਚੋ ਜੋ ਝੁੱਗੀਆਂ ਵਿੱਚ ਰਹਿੰਦੇ ਹਨ, ਉਹਨਾਂ ਦੀ ਕੀ ਹਾਲਤ ਹੋਵੇਗੀ। ਲੋਕਾਂ ਕੋਲ ਮਕਾਨ ਦੀ ਮਰੰਮਤ ਕਰਨ ਦਾ ਵੀ ਸਮਾਂ ਨਹੀਂ ਮਿਲ ਰਿਹਾ, ਕਿਉਂਕਿ ਸਵੇਰੇ ਬਾਰਿਸ਼ ਰੁਕ ਜਾਂਦੀ ਹੈ ਅਤੇ ਅਚਾਨਕ ਦੁਪਹਿਰ ਬਾਅਦ ਫਿਰ ਸ਼ੁਰੂ ਹੋ ਜਾਂਦੀ ਹੈ।

ਸੁਖਨਾ ਲੇਕ ਦਾ ਪਾਣੀ ਖਤਰੇ ਦੇ ਪੱਧਰ ਤੋਂ ਸਧਾਰਨ

ਸੁਖਨਾ ਲੇਕ ਦਾ ਫਲੱਡ ਗੇਟ ਪਾਣੀ ਜ਼ਿਆਦਾ ਹੋਣ ਕਾਰਨ ਕਈ ਵਾਰ ਖੋਲਿਆ ਗਿਆ ਸੀ, ਪਰ ਇਸ ਸਮੇਂ ਸੁਖਨਾ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਜਦੋਂ ਸੁਖਨਾ ਲੇਕ ਦੇ ਦੋਹਾਂ ਫਲੱਡ ਗੇਟ ਖੋਲ੍ਹੇ ਜਾਂਦੇ ਹਨ, ਤਾਂ ਇਸ ਦਾ ਪਾਣੀ ਸੁਖਨਾ ਚੌ ਤੋਂ ਹੋ ਕੇ ਲੰਘਦਾ ਹੈ ਅਤੇ ਉਸ ਸਮੇਂ ਬਾਪੂਧਾਮ ਕਾਲੋਨੀ, ਸੈਕਟਰ 26, ਕਿਸ਼ਨਗੜ੍ਹ ਦੇ ਨਾਲ-ਨਾਲ ਡੇਰਾਬਰਸੀ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਹ ਪਾਣੀ ਆਖ਼ਿਰਕਾਰ ਘੱਗਰ ਦਰਿਆ ਵਿੱਚ ਮਿਲ ਜਾਂਦਾ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤਾ ਹੁਕਮ

ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਜਲਾਸ਼ਿਆਂ ਅਤੇ ਚੋਆਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨਿਸ਼ਾਂਤ ਕੁਮਾਰ ਯਾਦਵ ਨੇ ਹੁਕਮ ਜਾਰੀ ਕਰਕੇ ਸਾਫ਼ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਉਸਦੇ ਪਾਲਤੂ ਪਸ਼ੂ ਨੂੰ ਤਾਲਾਬ, ਨਾਲੇ, ਚੋਏ, ਝੀਲ, ਪੋਖਰ ਜਾਂ ਹੋਰ ਕਿਸੇ ਵੀ ਜਲਾਸ਼ਯ ਵਿੱਚ ਪ੍ਰਵੇਸ਼ ਕਰਨ ਦੀ ਸਖ਼ਤ ਮਨਾਹੀ ਹੋਵੇਗੀ।

ਹੁਕਮ ਵਿੱਚ ਕਿਹਾ ਗਿਆ ਹੈ ਕਿ ਬਾਰਿਸ਼ ਦੇ ਕਾਰਨ ਸੁਖਨਾ ਚੋਏ, ਪਟਿਆਲਾ ਦੀ ਰਾਵ ਸਮੇਤ ਕਈ ਜਲਧਾਰਾਵਾਂ ਦਾ ਪਾਣੀ ਉਫਾਨ ’ਤੇ ਹੈ। ਇਸ ਕਰਕੇ ਲੋਕਾਂ ਦਾ ਤੈਰਨ, ਨਹਾਉਣ, ਮੱਛੀ ਫੜਨ ਜਾਂ ਕਿਸੇ ਹੋਰ ਮਕਸਦ ਲਈ ਇਨ੍ਹਾਂ ਥਾਵਾਂ ‘ਤੇ ਜਾਣਾ ਉਹਨਾਂ ਦੀ ਜਾਨ ਲਈ ਖ਼ਤਰਨਾਕ ਹੋ ਸਕਦਾ ਹੈ। ਇਹ ਪਾਬੰਦੀ 2 ਸਤੰਬਰ 2025 ਦੀ ਅੱਧੀ ਰਾਤ ਤੋਂ ਲਾਗੂ ਹੋ ਕੇ 31 ਅਕਤੂਬਰ 2025 ਤੱਕ ਪ੍ਰਭਾਵੀ ਰਹੇਗੀ। ਹੁਕਮ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।

ਹਾਲਾਂਕਿ, ਇਹ ਪਾਬੰਦੀ ਆਫਤ ਪ੍ਰਬੰਧਨ ਟੀਮ, ਪੁਲਿਸ, ਫੌਜ ਜਾਂ ਅਰਧਸੈਨਾ ਅਤੇ ਹੋਰ ਸਰਕਾਰੀ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗੀ, ਜਿਨ੍ਹਾਂ ਨੂੰ ਬਚਾਅ ਕਾਰਜ ਜਾਂ ਅਧਿਕਾਰਤ ਪ੍ਰਾਧਿਕਾਰੀ ਵੱਲੋਂ ਜਲਾਸ਼ਿਆਂ ਵਿੱਚ ਜਾਣ ਲਈ ਆਗਿਆ ਪ੍ਰਾਪਤ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CM Mann ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ 'ਤੇ ਲੱਗੀ ਮੁਹਰ
CM Mann ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ 'ਤੇ ਲੱਗੀ ਮੁਹਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
Punjab News: ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
CM ਦੀ ਵੀਡੀਓ ‘ਤੇ ਭਾਜਪਾ ਦੀ ਪ੍ਰਤੀਕਿਰਿਆ, ਮੁੱਖ ਮੰਤਰੀ ‘ਤੇ ਅਪਰਾਧਿਕ ਕੇਸ ਅਤੇ ਅਸਤੀਫੇ ਦੀ ਮੰਗ
CM ਦੀ ਵੀਡੀਓ ‘ਤੇ ਭਾਜਪਾ ਦੀ ਪ੍ਰਤੀਕਿਰਿਆ, ਮੁੱਖ ਮੰਤਰੀ ‘ਤੇ ਅਪਰਾਧਿਕ ਕੇਸ ਅਤੇ ਅਸਤੀਫੇ ਦੀ ਮੰਗ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM Mann ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ 'ਤੇ ਲੱਗੀ ਮੁਹਰ
CM Mann ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ 'ਤੇ ਲੱਗੀ ਮੁਹਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
Punjab News: ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
ਪੰਜਾਬ 'ਚ ਚਿਕਨ ਕਾਰਨਰਾਂ ਦੇ ਮਾਲਕਾਂ ਨੂੰ ਪਈਆਂ ਭਾਜੜਾਂ, ਆਬਕਾਰੀ ਵਿਭਾਗ ਨੇ ਮਾਰਿਆ ਛਾਪਾ; ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ; ਢਾਬਿਆਂ 'ਤੇ ਵੀ ਡਿੱਗੇਗੀ ਗਾਜ਼...
CM ਦੀ ਵੀਡੀਓ ‘ਤੇ ਭਾਜਪਾ ਦੀ ਪ੍ਰਤੀਕਿਰਿਆ, ਮੁੱਖ ਮੰਤਰੀ ‘ਤੇ ਅਪਰਾਧਿਕ ਕੇਸ ਅਤੇ ਅਸਤੀਫੇ ਦੀ ਮੰਗ
CM ਦੀ ਵੀਡੀਓ ‘ਤੇ ਭਾਜਪਾ ਦੀ ਪ੍ਰਤੀਕਿਰਿਆ, ਮੁੱਖ ਮੰਤਰੀ ‘ਤੇ ਅਪਰਾਧਿਕ ਕੇਸ ਅਤੇ ਅਸਤੀਫੇ ਦੀ ਮੰਗ
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Crime: ਲੁਧਿਆਣਾ 'ਚ ਨੌਜਵਾਨ ਦੀ ਲਾਸ਼ 3 ਟੁਕੜਿਆਂ 'ਚ ਮਿਲਣ ਨਾਲ ਮੱਚੀ ਤਰਥੱਲੀ, ਅੱਧਾ ਸਰੀਰ ਸਾੜਿਆ ਤੇ ਬਾਕੀ ਦਾ ਡਰੰਮ 'ਚ ਪਾਇਆ, ਇਲਾਕਾ ਸੀਲ, 2 ਦਿਨ ਪਹਿਲਾਂ ਮੁੰਬਈ ਤੋਂ ਆਇਆ ਸੀ...
Punjab News: ਪੰਜਾਬ ਤੋਂ ਵੱਡੀ ਖਬਰ, ਅਕਾਲੀ ਦਲ ਪੁਨਰ ਸੁਰਜੀਤ ਨੂੰ ਪਟਿਆਲਾ 'ਚ ਝਟਕਾ; ਸਾਬਕਾ ਚੇਅਰਮੈਨ ਪਤਨੀ ਸਣੇ ਮੁੜ Akali Dal ’ਚ ਪਰਤੇ...
ਪੰਜਾਬ ਤੋਂ ਵੱਡੀ ਖਬਰ, ਅਕਾਲੀ ਦਲ ਪੁਨਰ ਸੁਰਜੀਤ ਨੂੰ ਪਟਿਆਲਾ 'ਚ ਝਟਕਾ; ਸਾਬਕਾ ਚੇਅਰਮੈਨ ਪਤਨੀ ਸਣੇ ਮੁੜ Akali Dal ’ਚ ਪਰਤੇ...
Punjab News: ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
Punjab News: ਪੰਜਾਬ ਦੇ ਮਸ਼ਹੂਰ ਟੈਟੂ ਆਰਟਿਸਟ ਦਾ ਬੱਸ ਅੱਡੇ 'ਤੇ ਕਤਲ, ਹੁਣ ਮਾਮਲੇ 'ਚ ਹੋਏ ਸਨਸਨੀਖੇਜ਼ ਖੁਲਾਸੇ; ਜਾਣੋ ਕੌਣ ਨਿਕਲਿਆ ਕਾਤਲ?
ਪੰਜਾਬ ਦੇ ਮਸ਼ਹੂਰ ਟੈਟੂ ਆਰਟਿਸਟ ਦਾ ਬੱਸ ਅੱਡੇ 'ਤੇ ਕਤਲ, ਹੁਣ ਮਾਮਲੇ 'ਚ ਹੋਏ ਸਨਸਨੀਖੇਜ਼ ਖੁਲਾਸੇ; ਜਾਣੋ ਕੌਣ ਨਿਕਲਿਆ ਕਾਤਲ?
Embed widget