Weather Report: ਚੰਡੀਗੜ੍ਹ 'ਚ 46 ਡਿਗਰੀ ਤੱਕ ਪਹੁੰਚਿਆ ਪਾਰਾ, ਕੱਲ੍ਹ ਤੋਂ ਤਾਪਮਾਨ 'ਚ ਆ ਸਕਦੀ ਗਿਰਾਵਟ, 1 ਜੂਨ ਤੱਕ ਅਲਰਟ ਜਾਰੀ
Weather Update: ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ, ਉੱਥੇ ਹੀ ਪਾਰਾ 46 ਡਿਗਰੀ ਤੋਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਜੋ ਕਿ ਆਮ ਨਾਲੋਂ ਲਗਭਗ 6 ਡਿਗਰੀ ਸੈਲਸੀਅਸ ਵੱਧ ਹੈ।
Weather Update: ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿੱਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ, ਉੱਥੇ ਹੀ ਪਾਰਾ 46 ਡਿਗਰੀ ਤੋਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਜੋ ਕਿ ਆਮ ਨਾਲੋਂ ਲਗਭਗ 6 ਡਿਗਰੀ ਸੈਲਸੀਅਸ ਵੱਧ ਹੈ। ਘੱਟੋ-ਘੱਟ ਤਾਪਮਾਨ 26.5 ਡਿਗਰੀ ਰਿਹਾ। ਉੱਥੇ ਹੀ ਲਗਭਗ 1 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅੱਜ ਵੀ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ 1 ਜੂਨ ਲਈ ਯੈਲੋ ਅਲਰਟ ਹੈ।
ਚੰਡੀਗੜ੍ਹ 'ਚ ਵਧਦੀ ਗਰਮੀ ਨਾਲ ਬਿਜਲੀ ਦੀ ਮੰਗ ਵੀ ਵੱਧ ਗਈ ਹੈ। ਚੰਡੀਗੜ੍ਹ ਵਿੱਚ ਬਿਜਲੀ ਦੀ ਮੰਗ ਜੋ 26 ਮਈ ਨੂੰ 377 ਮੈਗਾਵਾਟ ਸੀ, 27 ਮਈ ਨੂੰ ਅਚਾਨਕ ਵੱਧ ਕੇ 423 ਮੈਗਾਵਾਟ ਹੋ ਗਈ। ਬਿਜਲੀ ਦੀ ਮੰਗ 28 ਮਈ ਨੂੰ 424 ਮੈਗਾਵਾਟ ਅਤੇ 29 ਮਈ ਨੂੰ 423 ਮੈਗਾਵਾਟ ਸੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਵਧਦੀ ਗਰਮੀ ਕਾਰਨ ਇਹ ਖਪਤ ਬਹੁਤ ਜ਼ਿਆਦਾ ਹੈ। ਹੁਣ ਤੱਕ 22 ਮਈ ਨੂੰ ਵੱਧ ਤੋਂ ਵੱਧ ਖਪਤ 425 ਮੈਗਾਵਾਟ ਤੱਕ ਪਹੁੰਚ ਗਈ ਸੀ। ਸਾਲ 2019 ਵਿੱਚ ਸਭ ਤੋਂ ਵੱਧ ਬਿਜਲੀ ਦੀ ਖਪਤ 431 ਮੈਗਾਵਾਟ ਸੀ। ਇਸ ਵਧਦੀ ਮੰਗ ਕਾਰਨ ਨੁਕਸ ਦੀ ਸਮੱਸਿਆ ਵੀ ਵਧ ਰਹੀ ਹੈ।
ਇਹ ਵੀ ਪੜ੍ਹੋ: Election 2024: ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਚੋਣ ਪ੍ਰਚਾਰ ਕਰਨਾ ਪੈ ਗਿਆ ਭਾਰੀ, ਪੁਲਿਸ ਕਰਨ ਪਰਚਾ ਕੀਤਾ ਦਰਜ
ਭਿਆਨਕ ਗਰਮੀ ਅਤੇ ਲੂ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੁਪਹਿਰ 12:00 ਤੋਂ 3:00 ਵਜੇ ਤੱਕ ਗਰਮੀ ਅਤੇ ਲੂ ਦਾ ਪੂਰਾ ਜ਼ੋਰ ਹੁੰਦਾ ਹੈ। ਇਸ ਕਾਰਨ ਆਪਣੇ ਆਪ ਨੂੰ ਬਿਮਾਰ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਜ਼ਰੂਰੀ ਕੰਮ ਲਈ ਬਾਹਰ ਜਾਣਾ ਪਵੇ ਤਾਂ ਵੀ ਕਈ ਸਾਵਧਾਨੀਆਂ ਵਰਤੋ। ਢਿੱਲੇ ਕੱਪੜੇ ਪਾਓ ਅਤੇ ਆਪਣੇ ਨਾਲ ਪਾਣੀ ਦੀ ਬੋਤਲ ਰੱਖੋ। ਵਾਰ-ਵਾਰ ਪਾਣੀ ਪੀਂਦੇ ਰਹੋ।
ਇਹ ਵੀ ਪੜ੍ਹੋ: Punjab News: ਅੱਜ ਰੁੱਕ ਜਾਵੇਗਾ ਚੋਣ ਪ੍ਰਚਾਰ, 1 ਜੂਨ ਸ਼ਾਮ 6 ਵਜੇ ਤੱਕ ਠੇਕੇ ਰਹਿਣਗੇ ਬੰਦ, ਸਟਾਰ ਪ੍ਰਚਾਰਕਾਂ ਨੂੰ ਵੀ ਛੱਡਣਾ ਪਵੇਗਾ ਸੂਬਾ