![ABP Premium](https://cdn.abplive.com/imagebank/Premium-ad-Icon.png)
Punjab News: ਅੱਜ ਰੁੱਕ ਜਾਵੇਗਾ ਚੋਣ ਪ੍ਰਚਾਰ, 1 ਜੂਨ ਸ਼ਾਮ 6 ਵਜੇ ਤੱਕ ਠੇਕੇ ਰਹਿਣਗੇ ਬੰਦ, ਸਟਾਰ ਪ੍ਰਚਾਰਕਾਂ ਨੂੰ ਵੀ ਛੱਡਣਾ ਪਵੇਗਾ ਸੂਬਾ
Punjab News: ਪੰਜਾਬ ਵਿੱਚ ਕਰੀਬ ਇੱਕ ਮਹੀਨੇ ਤੋਂ ਚੱਲ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਪ੍ਰਚਾਰ ਖਤਮ ਹੋਣ ਤੋਂ ਬਾਅਦ ਸਟਾਰ ਪ੍ਰਚਾਰਕਾਂ ਨੂੰ ਸੂਬਾ ਛੱਡਣਾ ਪਵੇਗਾ।
![Punjab News: ਅੱਜ ਰੁੱਕ ਜਾਵੇਗਾ ਚੋਣ ਪ੍ਰਚਾਰ, 1 ਜੂਨ ਸ਼ਾਮ 6 ਵਜੇ ਤੱਕ ਠੇਕੇ ਰਹਿਣਗੇ ਬੰਦ, ਸਟਾਰ ਪ੍ਰਚਾਰਕਾਂ ਨੂੰ ਵੀ ਛੱਡਣਾ ਪਵੇਗਾ ਸੂਬਾ Election Campaign end in punjab and liquor shop will be closed till 1 june at 6 pm Punjab News: ਅੱਜ ਰੁੱਕ ਜਾਵੇਗਾ ਚੋਣ ਪ੍ਰਚਾਰ, 1 ਜੂਨ ਸ਼ਾਮ 6 ਵਜੇ ਤੱਕ ਠੇਕੇ ਰਹਿਣਗੇ ਬੰਦ, ਸਟਾਰ ਪ੍ਰਚਾਰਕਾਂ ਨੂੰ ਵੀ ਛੱਡਣਾ ਪਵੇਗਾ ਸੂਬਾ](https://feeds.abplive.com/onecms/images/uploaded-images/2024/05/30/3a7710d7ecfb4ee5dc6455102f442eaf1717037719806628_original.jpg?impolicy=abp_cdn&imwidth=1200&height=675)
Punjab News: ਪੰਜਾਬ ਵਿੱਚ ਕਰੀਬ ਇੱਕ ਮਹੀਨੇ ਤੋਂ ਚੱਲ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਪ੍ਰਚਾਰ ਖਤਮ ਹੋਣ ਤੋਂ ਬਾਅਦ ਸਟਾਰ ਪ੍ਰਚਾਰਕਾਂ ਨੂੰ ਸੂਬਾ ਛੱਡਣਾ ਪਵੇਗਾ। ਇਸ ਦੇ ਨਾਲ ਹੀ ਸ਼ਾਮ 6 ਵਜੇ ਤੋਂ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਿੱਤੇ ਜਾਣਗੇ, ਜੋ ਕਿ ਹੁਣ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਖੁੱਲ੍ਹਣਗੇ। ਇਸ ਦੌਰਾਨ ਡ੍ਰਾਈ ਡੇਅ ਹੋਵੇਗਾ, ਕਿਸੇ ਵੀ ਹੋਟਲ ਜਾਂ ਰੈਸਟੋਰੈਂਟ 'ਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚੋਣ ਕਮਿਸ਼ਨ ਦੀਆਂ ਸਮੁੱਚੀਆਂ ਟੀਮਾਂ ਸਰਗਰਮ ਰਹਿਣਗੀਆਂ।
ਇਹ ਵੀ ਪੜ੍ਹੋ: Election campaigning: ਅੱਜ ਚੋਣ ਪ੍ਰਚਾਰ 'ਤੇ ਲੱਗਣਗੀਆਂ ਬ੍ਰੇਕਾਂ, ਸ਼ਾਮ 6 ਵਜੇ ਤੋਂ ਬਾਅਦ ਰੈਲੀਆਂ, ਜਨਤਕ ਮੀਟਿੰਗਾਂ ਹੋਣਗੀਆਂ ਬੈਨ
ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਐਲਾਨਿਆ
ਚੋਣ ਕਮਿਸ਼ਨ ਅਨੁਸਾਰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਜਨਤਕ ਮੀਟਿੰਗਾਂ, ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ, ਨਾਅਰੇ ਲਗਾਉਣ ਅਤੇ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੋਵੇਗੀ। ਇਸ ਦੌਰਾਨ ਤੁਸੀਂ ਲਾਊਡਸਪੀਕਰ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਦੇ ਨਾਲ ਹੀ 1 ਜੂਨ ਨੂੰ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਦਾਇਰੇ ਵਿੱਚ ਆਵਾਜਾਈ ਆਦਿ 'ਤੇ ਪਾਬੰਦੀ ਰਹੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ।
13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ
ਇਸ ਵਾਰ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ, ਜਦਕਿ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 19 ਪੁਰਸ਼ ਹਨ ਜਦਕਿ 01 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ। 18 ਤੋਂ 19 ਸਾਲ ਦੀ ਉਮਰ ਦੇ 5.38 ਲੱਖ ਵੋਟਰ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਜਦੋਂ ਕਿ 1.89 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। 1 ਜੂਨ ਨੂੰ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ।
ਇਹ ਵੀ ਪੜ੍ਹੋ: Election 2024: ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਚੋਣ ਪ੍ਰਚਾਰ ਕਰਨਾ ਪੈ ਗਿਆ ਭਾਰੀ, ਪੁਲਿਸ ਕਰਨ ਪਰਚਾ ਕੀਤਾ ਦਰਜ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)